ਵਾਸ਼ਿੰਗਟਨ- ਅਮਰੀਕਾ ਦੇ ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਚਲਾ ਕੇ ਹਟਾਉਣ ਦੀ ਡੈਮੋਕ੍ਰੇਟਿਕ ਪਾਰਟੀ ਦੀ ਮੁਹਿੰਮ ਨੂੰ ਉਸ ਵੇਲੇ ਜ਼ੋਰ ਮਿਲਿਆ ਜਦ ਰਿਪਬਲਿਕਨ ਪਾਰਟੀ ਦੇ ਹੀ ਇਕ ਨੇਤਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਮਹਾਦੋਸ਼ ਚਲਾਉਣ ਯੋਗ ਅਪਰਾਧ ਕੀਤਾ ਹੈ। ਸੈਨੇਟਰ ਪੈਟ ਟੂਮੀ ਨੇ ਇਹ ਟਿੱਪਣੀ ਕੈਪੀਟਲ ਹਿੱਲ ਕੰਪਲੈਕਸ 'ਤੇ ਟਰੰਪ ਦੇ ਹਮਾਇਤੀਆਂ ਦੇ ਹਮਲੇ ਨੂੰ ਲੈ ਕੇ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਟਰੰਪ ਨੇ ਮਹਾਦੋਸ਼ ਚਲਾਉਣ ਯੋਗ ਅਪਰਾਧ ਕੀਤਾ ਹੈ।
ਇਹ ਵੀ ਪੜ੍ਹੋ -ਰਾਜਕੁਮਾਰ ਹੈਰੀ ਤੇ ਮੇਗਨ ਮਾਰਕੇਲ ਸੋਸ਼ਲ ਮੀਡੀਆ ਨੂੰ ਕਹਿਣਗੇ ਅਲਵਿਦਾ
ਉਥੇ ਸ਼ਨੀਵਾਰ ਦੇਰ ਰਾਤ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਪਣੇ ਸਹਿਯੋਗੀਆਂ ਨੂੰ ਚਿੱਠੀ ਲਿੱਖ ਕੇ ਦੁਹਰਾਇਆ ਕਿ ਟਰੰਪ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਉਨ੍ਹਾਂ ਮਹਾਦੋਸ਼ ਨੂੰ ਲੈ ਕੇ ਕੁਝ ਨਹੀਂ ਕਿਹਾ। ਡੈਮੋਕ੍ਰੇਟਿਕ ਪਾਰਟੀ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ 'ਤੇ ਮਹਾਦੋਸ਼ ਚਲਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਹਵਾਈ ਹਮਲਾ, ਇਕ ਹੀ ਪਰਿਵਾਰ ਦੇ 15 ਮੈਂਬਰਾਂ ਦੀ ਮੌਤ
ਪ੍ਰਤੀਨਿਧੀ ਸਦਨ ਵਿਚ ਮਹਾਦੋਸ਼ ਦਾ ਖਰੜਾ ਤਿਆਰ ਕਰਨ ਵਾਲੇ ਗਰੁੱਪ ਦੇ ਨੇਤਾ ਡੇਵਿਡ ਸਿਸੀਲਿਨ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਵਿਚ 185 ਸਹਿ ਸਪਾਂਸਰ ਸ਼ਾਮਲ ਹੋ ਗਏ ਹਨ। ਇਸ ਖਰੜੇ ਵਿਚ ਟਰੰਪ 'ਤੇ ਬਗਾਵਤ ਭੜਕਾਉਣ ਦਾ ਦੋਸ਼ ਹੈ। ਸੰਸਦ ਮੈਂਬਰਾਂ ਦੀ ਯੋਜਨਾ ਸਦਨ ਵਿਚ ਸੋਮਵਾਰ ਨੂੰ ਇਕ ਪ੍ਰਸਤਾਵ ਲਿਆਉਣ ਦੀ ਹੈ ਜਿਸ ਵਿਚ ਮਹਾਦੋਸ਼ ਦੇ ਦੋਸ਼ ਹੋਣ। ਇਸ 'ਤੇ ਬੁੱਧਵਾਰ ਤੱਕ ਵੋਟਿੰਗ ਹੋ ਸਕਦੀ ਹੈ। ਇਸ ਤੋਂ ਠੀਕ ਇਕ ਹਫਤੇ ਬਾਅਦ 20 ਜਨਵਰੀ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਈਡੇਨ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜੇ ਮਹਾਦੋਸ਼ ਪ੍ਰਤੀਨਿਧੀ ਸਦਨ ਵਿਚ ਪਾਸ ਹੋ ਜਾਂਦਾ ਹੈ ਤਾਂ ਇਹ ਸੁਣਵਾਈ ਲਈ ਸੈਨੇਟ ਜਾਵੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰਾਜਕੁਮਾਰ ਹੈਰੀ ਤੇ ਮੇਗਨ ਮਾਰਕੇਲ ਸੋਸ਼ਲ ਮੀਡੀਆ ਨੂੰ ਕਹਿਣਗੇ ਅਲਵਿਦਾ
NEXT STORY