ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਹਿਮ ਸੰਸਦ ਮੈਂਬਰਾਂ ਨਾਲ ਇਕ ਬਿੱਲ 'ਤੇ ਕੰਮ ਕਰ ਰਹੇ ਹਨ, ਜਿਸ ਵਿਚ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ 'ਚ ਅਮਰੀਕਾ ਬਣਿਆ ਰਹਿ ਸਕੇ। ਟਿਲਰਸਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਸੰਬੰਧ 'ਚ ਅਮਰੀਕੀ ਕਾਨੂੰਨ 'ਚ ਅਗਲੇ ਹਫਤੇ ਤੱਕ ਬਦਲਾਅ ਕੀਤੇ ਜਾ ਸਕਦੇ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਬਹੁਤ ਭਿਆਨਕ ਦੱਸਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇਸ ਵਿਚ ਈਰਾਨ 'ਤੇ ਬਹੁਤ ਹੀ ਨਰਮ ਰੁਖ ਅਪਣਾਇਆ ਗਿਆ ਹੈ ਪਰ ਹੁਣ ਇਸ ਸਮਝੌਤੇ 'ਚ ਬਣੇ ਰਹਿਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਗੱਲਬਾਤ ਵਿਚ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਾਂਗਰਸ ਦੇ ਮੈਂਬਰ ਸ਼ਾਮਲ ਹਨ ਅਤੇ ਉਹ ਈਰਾਨ ਦੀ ਪਰਮਾਣੂ ਗਤੀਵਿਧੀ 'ਤੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਸਖਤ ਨਹੀਂ ਕਰਨਗੇ। ਟਿਲਰਸਨ ਨੇ ਕਿਹਾ, ''ਰਾਸ਼ਟਰਪਤੀ ਨੇ ਕਿਹਾ ਕਿ ਉਹ ਜਾਂ ਤਾਂ ਸਮਝੌਤੇ 'ਚ ਬਣੇ ਰਹਿਣਗੇ ਜਾਂ ਇਸ ਨੂੰ ਰੱਦ ਕਰ ਦੇਣਗੇ। ਅਸੀਂ ਉਹ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ ਸਮਝੌਤੇ ਵਿਚ ਬਣੇ ਰਹਿਣਗੇ।''
ਕੈਨੇਡੀਅਨ ਹਵਾਈ ਅੱਡੇ 'ਤੇ ਟਕਰਾਏ ਦੋ ਜਹਾਜ਼, ਲੱਗੀ ਅੱਗ
NEXT STORY