ਨਵੀਂ ਦਿੱਲੀ-ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ। ਇਨ੍ਹਾਂ ’ਚੋਂ ਕਈ ਵੈਕਸੀਨ ਅੰਤਿਮ ਫੇਜ਼ ’ਚ ਹੈ ਪਰ ਵੈਕਸੀਨ ਦੇ ਬਣਨ ਤੋਂ ਪਹਿਲਾਂ ਹੀ ਕਈ ਅਮੀਰ ਦੇਸ਼ ਇਸ ਨੂੰ ਖਰੀਦਣ ’ਚ ਲੱਗੇ ਹੋਏ ਹਨ। ਬਿ੍ਰਟੇਨ ਦੀ ਆਕਸਫੈਮ ਦੀ ਇਕ ਰਿਪੋਰਟ ਮੁਤਾਬਕ ਕੁਝ ਅਮੀਰ ਦੇਸ਼ਾਂ ਨੇ ਕੋਰੋਨਾ ਵੈਕਸੀਨ ਦੀ ਸੰਭਾਵਿਤ ਅੱਧੀ ਤੋਂ ਜ਼ਿਆਦਾ ਸਪਲਾਈ ਪਹਿਲਾਂ ਹੀ ਖਰੀਦ ਲਈ ਹੈ। ਆਕਸਫੈਮ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ’ਚ ਦੁਨੀਆ ਦੀ 13 ਫੀਸਦੀ ਆਬਾਦੀ ਰਹਿੰਦੀ ਹੈ ਪਰ ਕੋਰੋਨਾ ਵਾਇਰਸ ਦੀ ਭਵਿੱਖ ’ਚ ਹੋਣ ਵਾਲੀ ਸਪਲਾਈ ਦਾ 51 ਫੀਸਦੀ ਖਰੀਦ ਚੁੱਕੇ ਹਨ।
ਆਕਸਫੈਮ ਨੇ ਐਨਾਲਿਟਿਕਸ ਫਰਮ ਏਅਰਫਿਨਿਟੀ ਦੇ ਇੱਕਠੇ ਕੀਤੇ ਗਏ ਡਾਟਾ ਦੀ ਵਰਤੋਂ ਸਰਕਾਰਾਂ ਅਤੇ ਵੈਕਸੀਨ ਨਿਰਮਾਤਾਵਾਂ ਵਿਚਾਲੇ ਪਬਲੀਸ਼ ਹੋਈ ਡੀਲ ਦੇ ਵਿਸ਼ਲੇਸ਼ਣ ਕਰਨ ਲਈ ਕੀਤਾ। ਆਕਸਫੈਮ ਨੇ ਪੰਜ ਆਰਗਨਾਈਜੇਸ਼ਨ ਐਸਟ੍ਰੇਜੇਨੇਕਾ, ਰੂਸ ਦੇ ਗੈਮਲੇਆ, ਮਾਰਡਨ, ਫਾਈਜਰ ਅਤੇ ਚੀਨ ਦੇ ਸਿਨੋਵੈਕ ਨੂੰ ਕੈਲਕੁਲੇਟ ਕੀਤਾ। ਇਨ੍ਹਾਂ ਦੀ ਸੰਯੁਕਤ ਉਤਪਾਦਨ ਸਮਰਥਾ 5.9 ਬਿਲੀਅਨ ਡੋਜ਼ ਬਣਾਉਣ ਦੀ ਹੈ। ਇਹ ਦੁਨੀਆ ਦੀ ਅੱਧੀ ਤੋਂ ਘੱਟ ਆਬਾਦੀ, ਲਗਭਗ 3 ਬਿਲੀਅਨ ਲੋਕਾਂ ਨੂੰ ਕਵਰ ਕਰਨ ਲਈ ਲੋੜੀਂਦੀ ਹੈ। ਆਕਸਫੈਮ ਨੇ ਇਕ ਸਟੇਟਮੈਂਟ ’ਚ ਕਿਹਾ ਕਿ ਪਹਿਲਾਂ ਹੀ 5.3 ਬਿਲੀਅਨ ਡੋਜ਼ ਦੀ ਸਪਲਾਈ ਦੀ ਡੀਲਸ ਲਈ ਸਹਿਮਤੀ ਹੋ ਚੁੱਕੀ ਹੈ।
ਇਸ ’ਚੋਂ 2.7 ਬਿਲੀਅਨ (51 ਫੀਸਦੀ) ਬਿ੍ਰਟੇਨ, ਅਮਰੀਕਾ, ਆਸਟ੍ਰੇਲੀਆ, ਹਾਂਗਕਾਂਗ, ਮਕਾਊ, ਜਾਪਾਨ, ਸਵਿਟਰਜ਼ਲੈਂਡ ਸਮੇਤ ਵਿਕਸਿਤ ਦੇਸ਼ਾਂ ਨੇ ਖਰੀਦੀ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਅਮਰੀਕਾ ’ਚ ਕੋਰੋਨਾ ਵੈਕਸੀਨ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦੇਣਗੇ। ਹਾਲਾਂਕਿ ਉਨ੍ਹਾਂ ਦੇ ਪ੍ਰਸ਼ਾਸਨ ’ਚ ਹੀ ਮੌਜੂਦ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ 2021 ਦੇ ਮੱਧ ਤੱਕ ਕੋਰੋਨਾ ਦੀ ਵੈਕਸੀਨ ਆ ਸਕਦੀ ਹੈ। ਇਸ ’ਚ ਇਜ਼ਰਾਈਲ ਅਤੇ ਯੂਰਪੀਅਨ ਸੰਘ ਵੀ ਪਿਛੇ ਨਹੀਂ ਹਨ। ਬਾਕੀ 2.6 ਬਿਲੀਅਨ ਡੋਜ਼ ਭਾਰਤ, ਬੰਗਲਾਦੇਸ਼, ਚੀਨ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਮੈਕਸੀਕੋ ਸਮੇਤ ਵਿਕਾਸਸ਼ੀਲ ਦੇਸ਼ਾਂ ਨੇ ਖਰੀਦੀ ਹੈ ਜਾਂ ਫਿਰ ਵੈਕਸੀਨ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਬਾਜ ਨਹੀਂ ਆ ਰਿਹਾ ਨੇਪਾਲ, ਹੁਣ ਭਾਰਤ ਖਿਲਾਫ ਕੀਤੀ ਇਹ ਹਰਕਤ
NEXT STORY