ਨਿਊ ਮੈਕਸੀਕੋ - ਵਰਜਿਨ ਗੈਲੇਕਟਿਕ ਪੁਲਾੜ ਜਹਾਜ਼ ਨੇ ਐਤਵਾਰ ਸ਼ਾਮ ਪੁਲਾੜ ਦੀ ਦੁਨੀਆ ਵਿੱਚ ਕਦਮ ਰੱਖ ਦਿੱਤਾ। ਇਸ ਦੇ ਨਾਲ ਹੀ ਵਰਜਿਨ ਗੈਲੇਕਟਿਕ ਦੇ ਮਾਲਕ ਨਿੱਜੀ ਪੁਲਾੜ ਜਹਾਜ਼ ਰਾਹੀਂ ਪੁਲਾੜ ਦੀ ਯਾਤਰਾ ਕਰਣ ਵਾਲੇ ਪਹਿਲੇ ਬਿਜਨੇਸਮੈਨ ਬਣ ਗਏ। ਉਨ੍ਹਾਂ ਦੇ ਨਾਲ ਇਸ ਪੁਲਾੜ ਜਹਾਜ਼ ਵਿੱਚ ਭਾਰਤੀ ਮੂਲ ਦੀ ਸ਼ਿਰੀਸ਼ਾ ਬਾਂਦਲਾ ਤੋਂ ਇਲਾਵਾ ਚਾਰ ਹੋਰ ਲੋਕ ਵੀ ਹਨ। ਪੁਲਾੜ ਵਿੱਚ ਪੁੱਜਣ ਤੋਂ ਬਾਅਦ ਰਿਚਰਡ ਬ੍ਰੈਨਸਨ ਨੇ ਆਪਣਾ ਅਨੁਭਵ ਪੂਰੀ ਦੁਨੀਆ ਨਾਲ ਸਾਂਝਾ ਕੀਤਾ ਅਤੇ ਇਸ ਨੂੰ ਪੂਰੀ ਉਮਰ ਨਹੀਂ ਭੁੱਲਣ ਵਾਲਾ ਤਜਰਬਾ ਦੱਸਿਆ। ਨਾਲ ਹੀ ਉਨ੍ਹਾਂ ਨੇ ਵਰਜਿਨ ਗੈਲੇਕਟਿਕ ਟੀਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਟੀਮ ਦੇ 17 ਸਾਲ ਦੀ ਮਿਹਨਤ ਦਾ ਨਤੀਜਾ ਹੈ। ਪੁਲਾੜ ਜਹਾਜ਼ ਦੇ ਉਡਾਣ ਭਰਨ ਤੋਂ ਲੈ ਕੇ ਵਾਪਸ ਪਰਤਣ ਵਿੱਚ ਕੁਲ ਕਰੀਬ ਇੱਕ ਘੰਟੇ ਦਾ ਸਮਾਂ ਲੱਗਾ। ਉਥੇ ਹੀ ਬ੍ਰੈਨਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਰੀਬ ਪੰਜ ਮਿੰਟ ਤੱਕ ਰੁੱਕ ਕੇ ਭਾਰਹੀਨਤਾ ਦਾ ਅਨੁਭਵ ਕੀਤਾ। ਇਸ ਤੋਂ ਬਾਅਦ ਪੁਲਾੜ ਜਹਾਜ਼ ਵਾਪਸ ਆਪਣੇ ਬੇਸ 'ਤੇ ਪਰਤ ਆਇਆ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ
ਅਚਾਨਕ ਲਿਆ ਫੈਸਲਾ
ਬ੍ਰਿਟੇਨ ਦੇ ਵਰਜਿਨ ਸਮੂਹ ਦੇ ਸੰਸਥਾਪਕ ਬ੍ਰੈਨਸਨ ਇੱਕ ਹਫ਼ਤੇ ਵਿੱਚ 71 ਸਾਲ ਦੇ ਹੋ ਜਾਣਗੇ। ਇਸ ਗਰਮੀ ਦੇ ਅੰਤ ਤੱਕ ਉਨ੍ਹਾਂ ਦੇ ਉਡਾਣ 'ਤੇ ਜਾਣ ਦੀ ਸੰਭਾਵਨਾ ਨਹੀਂ ਸੀ ਪਰ ਬਲੂ ਆਰਿਜਿਨ ਦੇ ਜੈਫ ਬੇਜੋਸ ਦੁਆਰਾ 20 ਜੁਲਾਈ ਨੂੰ ਵੈਸਟ ਟੇਕਸਾਸ ਤੋਂ ਆਪਣੇ ਰਾਕੇਟ ਦੇ ਜ਼ਰੀਏ ਪੁਲਾੜ ਵਿੱਚ ਜਾਣ ਦੇ ਐਲਾਨ ਤੋਂ ਬਾਅਦ ਬ੍ਰੈਨਸਨ ਨੇ ਪਹਿਲਾਂ ਹੀ ਪੁਲਾੜ ਯਾਤਰਾ 'ਤੇ ਨਿਕਲਣ ਦਾ ਫੈਸਲਾ ਕੀਤਾ। ਪੁਲਾੜ ਜਹਾਜ਼ ਨੇ ਨਿਊ ਮੈਕਸੀਕੋ ਦੇ ਦੱਖਣੀ ਰੇਗਿਸਤਾਨ ਤੋਂ ਪੁਲਾੜ ਲਈ ਉਡਾਣ ਭਰੀ। ਕਰੀਬ ਪੰਜ ਸੌ ਲੋਕ ਦਰਸ਼ਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ, ਪੁੱਤਰ ਧੀ ਅਤੇ ਪੋਤਾ ਪੋਤੀ ਵੀ ਸਨ। ਜਹਾਜ਼ ਵਿੱਚ ਬ੍ਰੈਨਸਨ ਦੇ ਨਾਲ ਕੰਪਨੀ ਦੇ ਪੰਜ ਕਰਮਚਾਰੀ ਵੀ ਸਵਾਰ ਸਨ।
ਇਹ ਵੀ ਪੜ੍ਹੋ- 52 ਦੇਸ਼ਾਂ ਦੀਆਂ 80 ਲੱਖ ਗਰਭਵਤੀ ਬੀਬੀਆਂ ਦੇ ਡਾਟਾ ਨਾਲ ਚੀਨ ਬਣਾ ਰਿਹਾ ਸੁਪਰ ਹਿਊਮਨ
ਪੁਲਾੜ ਸੈਰ ਨੂੰ ਬੜਾਵਾ ਦੇਣਾ ਹੈ ਮਕਸਦ
ਪੁਲਾੜ ਜਹਾਜ਼ ਕਰੀਬ 8 1/2 ਮੀਲ (13 ਕਿ.ਮੀ.) ਦੀ ਉੱਚਾਈ 'ਤੇ ਪੁੱਜਣ ਤੋਂ ਬਾਅਦ ਆਪਣੇ ਮੂਲ ਜਹਾਜ਼ ਤੋਂ ਵੱਖ ਹੋ ਗਿਆ ਅਤੇ ਕਰੀਬ 88 ਕਿ.ਮੀ. ਦੀ ਉੱਚਾਈ 'ਤੇ ਜਾ ਕੇ ਉਹ ਪੁਲਾੜ ਦੇ ਨੋਕ 'ਤੇ ਪਹੁੰਚ ਗਿਆ। ਇੱਥੇ ਪੁੱਜਣ 'ਤੇ ਚਾਲਕ ਦਲ ਦੇ ਮੈਂਬਰਾਂ ਨੂੰ ਕੁੱਝ ਮਿੰਟ ਲਈ ਭਾਰਹੀਨਤਾ ਦੀ ਸਥਿਤੀ ਮਹਿਸੂਸ ਹੋਈ। ਬ੍ਰੈਨਸਨ ਨੇ ਅਚਾਨਕ ਹੀ ਪਿਛਲੇ ਦਿਨਾਂ ਟਵਿੱਟਰ 'ਤੇ ਪੁਲਾੜ ਯਾਤਰਾ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਉਡਾਣ ਦਾ ਮਕਸਦ ਪੁਲਾੜ ਸੈਰ ਨੂੰ ਬੜਾਵਾ ਦੇਣਾ ਹੈ, ਜਿਸ ਦੇ ਲਈ ਪਹਿਲਾਂ ਤੋਂ 600 ਤੋਂ ਜ਼ਿਆਦਾ ਲੋਕ ਇੰਤਜਾਰ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
52 ਦੇਸ਼ਾਂ ਦੀਆਂ 80 ਲੱਖ ਗਰਭਵਤੀ ਬੀਬੀਆਂ ਦੇ ਡਾਟਾ ਨਾਲ ਚੀਨ ਬਣਾ ਰਿਹਾ ਸੁਪਰ ਹਿਊਮਨ
NEXT STORY