ਰੋਮ(ਦਲਵੀਰ ਕੈਂਥ)- ਨਵੇਂ ਸਾਲ ਦੀ ਆਮਦ ਦੇ ਚਾਅ ਵਿੱਚ ਦੁਨੀਆ ਭਰ ਵਿੱਚ ਬੇਸ਼ੱਕ ਧਾਰਮਿਕ ਅਸਥਾਨਾਂ 'ਤੇ ਦਿਨ-ਰਾਤ ਮੇਲਾ ਲੱਗਾ ਰਿਹਾ, ਲੋਕ ਪ੍ਰਮਾਤਮਾ ਨੂੰ ਧਿਆਉਂਦੇ ਰਹੇ ਪਰ ਇਟਲੀ ਵਿੱਚ ਇਸ ਜਸ਼ਨ ਨੂੰ ਮਨਾਉਣ ਲਈ ਨੌਜਵਾਨ ਵਰਗ ਅੰਦਰ ਰੰਗਾਂ ਰੰਗ ਪ੍ਰੋਗਰਾਮਾਂ ਦੁਆਰਾ ਜੋ ਤੜਥੱਲੀ ਮਚਾਈ ਗਈ, ਉਸ ਨੇ ਪੁਲਸ ਦੀ ਨੀਂਦ ਨੂੰ ਹਰਾਮ ਕਰੀ ਰੱਖਿਆ। ਜਿਸ ਕਾਰਨ ਪੁਲਸ ਨੇ ਜਿੱਥੇ ਦੇਸ਼ ਦੇ ਵੱਖ-ਵੱਖ 7 ਵੱਡੇ ਸ਼ਹਿਰਾਂ ਵਿੱਚ 28 ਹਜ਼ਾਰ ਤੋਂ ਉਪੱਰ ਲੋਕਾਂ ਦੀ ਜਾਂਚ ਕੀਤੀ, ਉੱਥੇ 146 ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਲਈ ਸਲਾਖਾਂ ਵਿੱਚ ਵੀ ਡੱਕਿਆ। ਜਿਨ੍ਹਾਂ 7 ਵੱਡੇ ਸ਼ਹਿਰਾਂ ਵਿੱਚ ਪੁਲਸ ਦੁਆਰਾ ਨਾਕੇ ਲਗਾ ਲੋਕਾਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚ ਮਿਲਾਨ ਵਿੱਚ 7500 ਲੋਕਾਂ ਦੀ ਜਾਂਚ ਹੋਈ, 106 ਦੀ ਰਿਪੋਰਟ ਹੋਈ ਤੇ 24 ਲੋਕਾਂ ਨੂੰ ਕਾਨੂੰਨ ਤੋੜਨ ਲਈ ਗ੍ਰਿਫ਼ਤਾਰ ਕੀਤਾ ਗਿਆ।
ਰੋਮ ਵਿੱਚ 3800 ਲੋਕਾਂ ਦੀ ਜਾਂਚ ਕੀਤੀ 61 ਦੀ ਰਿਪੋਰਟ ਕੀਤੀ ਗਈ ਤੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਾਪੋਲੀ ਵਿੱਚ 2500 ਲੋਕਾਂ ਦੀ ਜਾਂਚ ਕੀਤੀ ਗਈ 92 ਦੀ ਰਿਪੋਰਟ ਹੋਈ ਤੇ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੁਰੀਨੋ ਵਿੱਚ 5300 ਲੋਕਾਂ ਨੂੰ ਚੈੱਕ ਕੀਤਾ ਗਿਆ, 71 ਦੀ ਰਿਪੋਰਟ ਕੀਤੀ ਗਈ ਅਤੇ 32 ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਰੈਂਸੇ ਵਿੱਚ 1700 ਲੋਕਾਂ ਦੀ ਜਾਂਚ ਕੀਤੀ ਗਈ, 104 ਦੀ ਰਿਪੋਰਟ ਕੀਤੀ ਗਈ ਤੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਲੋਨੀਆਂ ਵਿੱਚ 6600 ਲੋਕਾਂ ਦੀ ਜਾਂਚ ਕੀਤੀ ਗਈ, 46 ਦੀ ਰਿਪੋਰਟ ਕੀਤੀ ਗਈ ਤੇ ਆਖਿਰ ਵਿੱਚ ਸ਼ਹਿਰ ਪਲੇਰਮੋ ਵਿੱਚ 800 ਲੋਕਾਂ ਦੀ ਜਾਂਚ ਕੀਤੀ ਗਈ, 40 ਦੀ ਰਿਪੋਰਟ ਕੀਤੀ ਗਈ ਤੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਹੋਇਆ Canada, ਭਾਰਤੀਆਂ ਬਾਰੇ ਕਹੀ ਇਹ ਗੱਲ
ਇਸ ਨਵੇਂ ਸਾਲ ਦੇ ਜਸ਼ਨਾਂ ਵਿੱਚ ਦੇਸ਼ ਭਰ ਵਿੱਚ 309 ਲੋਕ ਜ਼ਖਮੀ ਵੀ ਹੋਏ ਜਿਨ੍ਹਾਂ ਵਿਚੋਂ 69 ਲੋਕ ਜ਼ੇਰੇ ਇਲਾਜ ਹਨ। ਇਹ ਅੰਕੜਾ ਪਿਛਲੇ ਸਾਲ ਨਾਲੋਂ ਵੱਧ ਦੱਸਿਆ ਜਾ ਰਿਹਾ ਹੈ ਪਿਛਲੇ ਸਾਲ ਨਵੇਂ ਸਾਲ ਦੇ ਜਸ਼ਨ ਦੌਰਾਨ 274 ਲੋਕ ਜਖ਼ਮੀ ਸਨ ਤੇ 49 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।ਇੱਕਲਾ ਜਖ਼ਮੀ ਲੋਕਾਂ ਦੀ ਹੀ ਇਸ ਸਾਲ ਗਿਣਤੀ ਨਹੀਂ ਵਧੀ ਸਗੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਇਸ ਸਾਲ ਇਕੱਲਾ ਗੋਲੀਆਂ ਚਲਾਉਣ ਨਾਲ ਹੀ 12 ਲੋਕ ਗੰਭੀਰ ਜਖ਼ਮੀ ਹੋਏ ਹਨ। ਇਸ ਸਾਲ ਨਾਬਾਲਗਾਂ ਦੇ ਜਖ਼ਮੀ ਹੋਣ ਦੇ ਅੰਕੜੇ ਵਿੱਚ ਵਾਧਾ ਹੋਇਆ ਜਿਹੜੇ ਕਿ ਪਟਾਕੇ ਜਾਂ ਹੋਰ ਹੁਲੱੜਬਾਜ਼ੀ ਕਰਦੇ ਜਖ਼ਮੀ ਹੋਏ ਹਨ। ਪੁਲਸ ਰਿਪੋਰਟ ਅਨੁਸਾਰ 473 ਰਾਕੇਟ ਲਾਂਚਰ,43 ਹਥਿਆਰ, 6332 ਗੋਲਾ ਬਾਰੂਦ, ਇੱਕ ਕਿਲੋ ਤੋਂ ਵੱਧ ਬਾਰੂਦ ਅਤੇ ਇੱਕ ਲੱਖ ਤੋਂ ਵੱਧ ਹੋਰ ਖਤਰਨਾਕ ਵਿਸਫੋਟਕ ਸਮਗਰੀ ਬਰਾਮਦ ਹੋਈ ਹੈ ਜਿਹਨਾਂ ਨੂੰ ਕਿ ਨਵੇਂ ਸਾਲ ਦੇ ਜਸ਼ਨਾਂ ਨੂੰ ਧਮਾਕੇਦਾਰ ਬਣਾਉਣ ਲਈ ਵਰਤਿਆਂ ਜਾਣਾ ਸੀ। ਨੌਜਵਾਨ ਵਰਗ ਲਈ ਨਵੇਂ ਸਾਲ ਦੇ ਜਸ਼ਨ ਵਿਆਹ ਵਾਂਗਰ ਸੀ ਪਰ ਪੁਲਸ ਲਈ ਇਹ ਸਭ ਵੱਡੀ ਸਿਰਦਰਦੀ ਬਣਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ
NEXT STORY