ਬ੍ਰਸੇਲਜ਼ (ਭਾਸ਼ਾ)- ਫੁੱਟਬਾਲ ਵਿਸ਼ਵ ਕੱਪ 'ਚ ਐਤਵਾਰ ਨੂੰ ਮੋਰੱਕੋ ਦੀ ਬੈਲਜੀਅਮ 'ਤੇ 2-0 ਨਾਲ ਜਿੱਤ ਤੋਂ ਬਾਅਦ ਬੈਲਜੀਅਮ ਅਤੇ ਨੀਦਰਲੈਂਡ ਦੇ ਕਈ ਸ਼ਹਿਰਾਂ 'ਚ ਦੰਗੇ ਭੜਕ ਗਏ। ਬ੍ਰਸੇਲਜ਼ ਵਿੱਚ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਸ ਨੇ ਬ੍ਰਸੇਲਜ਼ ਵਿੱਚ ਲਗਭਗ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਉੱਤਰੀ ਸ਼ਹਿਰ ਐਂਟਵਰਪ ਵਿੱਚ ਵੀ 8 ਲੋਕਾਂ ਨੂੰ ਫੜਿਆ ਗਿਆ। ਬ੍ਰਸੇਲਜ਼ ਪੁਲਸ ਦੇ ਬੁਲਾਰੇ ਇਲਸੇ ਵੈਨ ਡੀ ਕੇਰੇ ਨੇ ਕਿਹਾ ਕਿ ਕਈ ਦੰਗਾਕਾਰੀ ਸੜਕਾਂ 'ਤੇ ਆ ਗਏ, ਕਾਰਾਂ, ਈ-ਸਕੂਟਰਾਂ ਨੂੰ ਅੱਗ ਲਗਾ ਦਿੱਤੀ ਅਤੇ ਵਾਹਨਾਂ 'ਤੇ ਪਥਰਾਅ ਕੀਤਾ। ਇਸ ਘਟਨਾ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ।
ਇਹ ਵੀ ਪੜ੍ਹੋ: ਰੈਪਰ ਬਾਦਸ਼ਾਹ ਤੇ ਸਤਿੰਦਰ ਸਰਤਾਜ ਦੇ ਗਾਣਿਆਂ 'ਤੇ ਖ਼ੂਬ ਨੱਚੇ MS ਧੋਨੀ ਅਤੇ ਹਾਰਦਿਕ ਪੰਡਯਾ (ਵੀਡੀਓ)
ਬ੍ਰਸੇਲਜ਼ ਦੇ ਮੇਅਰ ਫਿਲਿਪ ਕਲੋਜ਼ ਨੇ ਲੋਕਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਧਿਕਾਰੀ ਸੜਕਾਂ 'ਤੇ ਵਿਵਸਥਾ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਪੁਲਸ ਦੇ ਆਦੇਸ਼ਾਂ ਤੋਂ ਬਾਅਦ ਰੇਲ ਅਤੇ ਟਰਾਮ ਆਵਾਜਾਈ ਵਿੱਚ ਵਿਘਨ ਪਿਆ ਹੈ। ਕਲੋਜ਼ ਨੇ ਕਿਹਾ, ''ਇਹ ਲੋਕ ਖੇਡ ਦੇ ਪ੍ਰਸ਼ੰਸਕ ਨਹੀਂ ਹਨ, ਇਹ ਦੰਗਾਕਾਰੀ ਹਨ।'' ਗ੍ਰਹਿ ਮੰਤਰੀ ਐਨੇਲੀਜ਼ ਵਰਲਿਨਡੇਨ ਨੇ ਕਿਹਾ, ''ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਿਵੇਂ ਮੁੱਠੀ ਭਰ ਲੋਕ ਸਥਿਤੀ ਨੂੰ ਖ਼ਰਾਬ ਕਰ ਰਹੇ ਹਨ।''
ਇਹ ਵੀ ਪੜ੍ਹੋ: ਅਮਰੀਕਾ ਦੇ ਮੈਰੀਲੈਂਡ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ 'ਚ ਫਸਿਆ ਜਹਾਜ਼ (ਵੀਡੀਓ)
ਗੁਆਂਢੀ ਦੇਸ਼ ਨੀਦਰਲੈਂਡ ਵਿਚ ਪੁਲਸ ਨੇ ਕਿਹਾ ਕਿ ਰੋਟਰਡਮ ਵਿੱਚ ਹਿੰਸਾ ਭੜਕ ਗਈ ਅਤੇ ਦੰਗਾ ਅਫ਼ਸਰਾਂ ਨੇ ਲਗਭਗ 500 ਲੋਕਾਂ ਦੇ ਇੱਕ ਫੁੱਟਬਾਲ ਸਮਰਥਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਪੁਲਿਸ 'ਤੇ ਪਥਰਾਅ ਕੀਤਾ ਅਤੇ ਅੱਗਜ਼ਨੀ ਅਤੇ ਭੰਨਤੋੜ ਕੀਤੀ। ਇਸ ਘਟਨਾ ਵਿੱਚ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਐਤਵਾਰ ਦੇਰ ਸ਼ਾਮ ਕਈ ਸ਼ਹਿਰਾਂ ਵਿੱਚ ਅਸ਼ਾਂਤੀ ਦੀ ਸੂਚਨਾ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੀ ਰਾਜਧਾਨੀ ਐਮਸਟਰਡਮ ਅਤੇ ਹੇਗ ਵਿੱਚ ਅਸ਼ਾਂਤੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਕੁਵੈਤ 'ਚ ਭਾਰਤੀ ਮਕੈਨੀਕਲ ਇੰਜੀਨੀਅਰ ਦੀ ਕਿਸਮਤ ਨੇ ਮਾਰਿਆ ਪਲਟਾ, ਰਾਤੋ-ਰਾਤ ਬਣਿਆ ਕਰੋੜਪਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਦੇ ਇਸਚੀਆ ਟਾਪੂ 'ਤੇ ਖਿਸਕੀ ਜ਼ਮੀਨ, ਨਵਜੰਮੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ (ਤਸਵੀਰਾਂ)
NEXT STORY