ਇੰਟਰਨੈਸ਼ਨਲ ਡੈਸਕ : ਰਿਸ਼ੀ ਸੁਨਕ ਦੇ ਸਮਰਥਕਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਉਮੀਦਵਾਰਾਂ ਦੀ ਸੂਚੀ 'ਚ ਸ਼ਾਮਲ ਹੋਣ ਲਈ 100 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸੁਨਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰਸ ਦੀ ਥਾਂ ਲੈਣ ਦੀ ਦੌੜ ਵਿੱਚ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਜੋ ਕਿ ਕੈਰੇਬੀਅਨ ਦੇਸ਼ ਵਿੱਚ ਛੁੱਟੀਆਂ ਮਨਾ ਰਹੇ ਹਨ, ਵੀ ਇਸ ਦੌੜ ਵਿੱਚ ਸ਼ਾਮਲ ਹੋਣ ਦੇ ਇਰਾਦੇ ਨਾਲ ਵਤਨ ਪਰਤ ਆਏ ਹਨ। ਇਸ ਦੇ ਨਾਲ ਹੀ 42 ਸਾਲਾ ਸੁਨਕ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ : ਫੌਜ ਦੇ ਹੈਲੀਕਾਪਟਰਾਂ ਦੇ ਲਗਾਤਾਰ ਹਾਦਸੇ, ‘ਸੁਰੱਖਿਆ ਆਡਿਟ ਦੀ ਲੋੜ’
ਧਿਆਨਯੋਗ ਹੈ ਕਿ ਅਜੇ ਤੱਕ ਨਾ ਤਾਂ ਸੁਨਕ ਅਤੇ ਨਾ ਹੀ ਜਾਨਸਨ ਨੇ ਪਾਰਟੀ ਦਾ ਨੇਤਾ ਬਣਨ ਲਈ ਚੋਣ ਲੜਨ ਦਾ ਰਸਮੀ ਐਲਾਨ ਕੀਤਾ ਹੈ। ਹੁਣ ਤੱਕ ‘ਲੀਡਰ ਆਫ ਕਾਮਨਜ਼’ ਪੈਨੀ ਮੋਰਡੈਂਟ ਹੀ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਬਕਾ ਵਿੱਤ ਮੰਤਰੀ ਸੁਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਅਤੇ ਟੋਰੀ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਡੋਮੀਨਿਕ ਰਾਬ ਨੇ ਬੀਬੀਸੀ ਨੂੰ ਦੱਸਿਆ, "ਗਰਮੀਆਂ ਲਈ ਰਿਸ਼ੀ ਦੀ ਯੋਜਨਾ ਬਿਲਕੁਲ ਸਹੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਅਜੇ ਵੀ ਸਹੀ ਯੋਜਨਾ ਹੈ।" ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਕੁਝ ਸਥਿਰਤਾ ਲਿਆਉਣ ਅਤੇ ਲੱਖਾਂ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਉਣ ਤੇ ਦੇਸ਼ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਯੋਗ ਉਮੀਦਵਾਰ ਹਨ।"
ਇਹ ਵੀ ਪੜ੍ਹੋ : ਪਟਿਆਲਾ ਵਿਖੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰੁਜ਼ਗਾਰ ਮੇਲੇ ’ਚ ਵੰਡੇ ਨਿਯੁਕਤੀ ਪੱਤਰ
ਰਾਬ ਨੇ ਕਿਹਾ, “ਅਸੀਂ ਪਿੱਛੇ ਨਹੀਂ ਜਾ ਸਕਦੇ। ਅਸੀਂ ਪਾਰਟੀਗੇਟ ਵਰਗੀ ਕੋਈ ਹੋਰ ਘਟਨਾ ਦੁਬਾਰਾ ਨਹੀਂ ਚਾਹੁੰਦੇ। ਸਾਨੂੰ ਦੇਸ਼ ਅਤੇ ਸਰਕਾਰ ਨੂੰ ਅੱਗੇ ਲੈ ਕੇ ਜਾਣਾ ਹੈ।” ਘਟਨਾਕ੍ਰਮ 'ਚ ਨਵਾਂ ਮੋੜ ਸਕਾਈ ਨਿਊਜ਼ ਦੀ ਖ਼ਬਰ ਨਾਲ ਆਇਆ, ਜਿਸ ਵਿੱਚ ਉਸ ਨੇ ਡੋਮੀਨਿਕ ਰੀਪਬਲਿਕ ਤੋਂ ਜਾਨਸਨ ਨੂੰ ਪਤਨੀ ਅਤੇ ਬੱਚਿਆਂ ਨਾਲ ਲੰਡਨ ਪਰਤਦਾ ਦਿਖਾਇਆ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਦੇ ਸਹਿਯੋਗੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ 10 ਡਾਊਨਿੰਗ ਸਟ੍ਰੀਟ 'ਤੇ ਜਾਨਸਨ ਦੀ ਵਾਪਸੀ ਦਾ ਸਮਰਥਨ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨੀ ਫ਼ੌਜ ਨੇ ਉੱਤਰੀ ਵਜ਼ੀਰਿਸਤਾਨ ’ਚ 4 ਲੋਕਾਂ ਦਾ ਕੀਤਾ ਕਤਲ, ਦੱਸਿਆ ਅੱਤਵਾਦੀ
NEXT STORY