ਲੰਡਨ- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਕੋਰੋਨਾ ਵਾਇਰਸ ਲਗਾਤਾਰ ਵੱਧ ਰਿਹਾ ਹੈ। ਇਸ ਦੇ ਨਾਲ ਹੀ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਵੀ ਵੱਧ ਰਹੀਆਂ ਹਨ।
ਅਧਿਕਾਰੀ ਕੁੱਝ ਨਿਸ਼ਚਿਤ ਆਬਾਦੀ ਵਿਚ ਵਾਇਰਸ ਦੇ ਅਸੰਗਤ ਪ੍ਰਭਾਵ ਨੂੰ ਲੈ ਕੇ ਵਧੇਰੇ ਚਿੰਤਤ ਹਨ। ਇਨ੍ਹਾਂ ਵਿਚ ਉਹ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਜਣੇਪੇ ਸਮੇਂ ਮੌਤ ਦਾ ਖਤਰਾ ਵਧੇਰੇ ਹੁੰਦਾ ਹੈ। ਸਕੱਤਰ-ਜਨਰਲ ਟੇਡਰੋਸ ਅਧਾਨੋਮ ਗੈਬ੍ਰੇਅਸਸ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸੰਗਠਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਤ ਹੈ ਜੋ ਸਿਹਤ ਸੇਵਾਵਾਂ ਤਕ ਪਹੁੰਚਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਜਿਵੇਂ ਕਿ ਔਰਤਾਂ, ਬੱਚੇ ਅਤੇ ਨੌਜਵਾਨ। ਟੇਡਰੋਸ ਨੇ ਕਿਹਾ ਕਿ ਵਿਸ਼ਵ ਵਿਆਪੀ ਮਹਾਂਮਾਰੀ ਨੇ ਬਹੁਤ ਸਾਰੇ ਦੇਸ਼ਾਂ ਵਿਚ ਸਿਹਤ ਪ੍ਰਣਾਲੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਬਹੁਤ ਸਾਰੀਆਂ ਔਰਤਾਂ ਦੇ ਜਣੇਪੇ ਦੌਰਾਨ ਮਰਨ ਦਾ ਖ਼ਤਰਾ ਵੱਧ ਸਕਦਾ ਹੈ, ਇਸ ਲਈ ਸਿਹਤ ਸਬੰਧੀ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਹਾਲ ਹੀ ਵਿੱਚ ਮਾਵਾਂ ਤੋਂ ਉਨ੍ਹਾਂ ਦੇ ਨਵਜੰਮੇ ਬੱਚਿਆਂ 'ਚ ਕੋਰੋਨਾ ਵਾਇਰਸ ਫੈਲਣ ਦੇ ਖਤਰੇ ਸਬੰਧੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਮਾਂ ਦਾ ਦੁੱਧ ਪੀਣ ਨਾਲ ਬੱਚਾ ਵਾਇਰਸ ਦੇ ਖਤਰੇ ਤੋਂ ਬਚ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਉਨ੍ਹਾਂ ਨੌਜਵਾਨਾਂ ਬਾਰੇ ਵੀ ਚਿੰਤਤ ਹੈ ਜੋ ਬੇਚੈਨੀ ਅਤੇ ਉਦਾਸੀ ਪ੍ਰਤੀ ਸੰਵੇਦਨਸ਼ੀਲ ਹਨ। ਸੰਸਥਾ ਨੇ ਨੋਟ ਕੀਤਾ ਕਿ ਕੁਝ ਦੇਸ਼ਾਂ ਵਿਚ ਇੱਕ-ਤਿਹਾਈ ਤੋਂ ਵੱਧ ਬੱਚਿਆਂ ਨੂੰ ਸਕੂਲ ਵਿੱਚ ਵਿਸ਼ੇਸ਼ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਚੀਨ ਦੇ ਬੀਜਿੰਗ 'ਚ ਦੂਜੇ ਦੌਰ ਦਾ ਕੋਰੋਨਾ ਇਨਫੈਕਸ਼ਨ, ਕਈ ਬਾਜ਼ਾਰ ਬੰਦ
NEXT STORY