ਕਾਬੁਲ– ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਕੰਧਾਰ ਹਵਾਈ ਅੱਡੇ ’ਤੇ ਸ਼ਨੀਵਾਰ ਦੀ ਰਾਤ ਨੂੰ ਹੋਏ ਰਾਕੇਟ ਹਮਲਿਆਂ ਤੋਂ ਬਾਅਦ ਐਤਵਾਰ ਨੂੰ ਸਾਰੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਇਕ ਸਥਾਨਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਤਾਲਿਬਾਨੀ ਅੱਤਵਾਦੀਆਂ ਨੇ ਸ਼ਨੀਵਾਰ ਦੇਰ ਰਾਤ ਕੰਧਾਰ ਕੌਮਾਂਤਰੀ ਹਵਾਈ ਅੱਡੇ ’ਤੇ 3 ਰਾਕੇਟ ਦਾਗੇ ਅਤੇ ਉਨ੍ਹਾਂ ’ਚੋਂ 2 ਰਨਵੇ ਨਾਲ ਟਕਰਾ ਗਏ। ਸਥਾਨਕ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਛੇਤੀ ਤੋਂ ਛੇਤੀ ਰਨਵੇ ਦੀ ਮੁਰੰਮਤ ਤੇ ਫਿਰ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਇਸ ਹਮਲੇ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ
ਦੱਖਣੀ ਸੂਬੇ ਕੰਧਾਰ ਦੀ ਰਾਜਧਾਨੀ ਕੰਧਾਰ ਸ਼ਹਿਰ ਹਾਲ ਹੀ ’ਚ ਭਿਆਨਕ ਝੜਪਾਂ ਦਾ ਗਵਾਹ ਰਿਹਾ ਹੈ ਕਿਉਂਕਿ ਤਾਲਿਬਾਨੀ ਅੱਤਵਾਦੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਫਗਾਨਿਸਤਾਨ ਦੀ ਸਰਕਾਰ ਦੇ ਸੁਰੱਖਿਆ ਦਸਤਿਆਂ ਨੇ ਭਾਰੀ ਲੜਾਈ ਜਾਰੀ ਰੱਖੀ ਹੈ। ਹਾਲ ਦੇ ਹਫਤਿਆਂ ’ਚ ਸੂਬੇ ਦੇ ਕਈ ਛੋਟੇ ਜ਼ਿਲਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਅੱਤਵਾਦੀ ਕੰਧਾਰ ਸ਼ਹਿਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਹਿਰ ਦੇ ਮੁੱਖ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਦਾਊਦ ਫਰਹਾਦ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਕੰਧਾਰ ਸ਼ਹਿਰ ’ਚ ਭਾਰੀ ਲੜਾਈ ਦੌਰਾਨ 3 ਨਾਗਰਿਕ ਮਾਰੇ ਗਏ ਅਤੇ 2 ਔਰਤਾਂ ਤੇ 2 ਬੱਚਿਆਂ ਸਮੇਤ 10 ਨਾਗਰਿਕ ਜ਼ਖਮੀ ਹੋ ਗਏ।
ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਰਕਾਰ ਹਮੇਸ਼ਾ ਸੱਚੀ ਨਹੀਂ ਹੁੰਦੀ : ਰੂਹਾਨੀ
NEXT STORY