ਨਵੀਂ ਦਿੱਲੀ- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। ਇਸ ਜਿੱਤ ਦੇ ਨਾਲ ਹੀ ਪੀ. ਵੀ. ਸਿੰਧੂ ਨੂੰ ਵਧਾਈਆਂ ਦੇ ਸੰਦੇਸ਼ ਮਿਲ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਸਿੰਧੂ ਦੀ ਜਿੱਤ 'ਤੇ ਕਿਹਾ ਕਿ 'ਉਹ ਭਾਰਤ ਦਾ ਮਾਣ ਹੈ।'
ਰਾਸ਼ਟਰਪਤੀ ਭਵਨ ਵਲੋਂ ਟਵੀਟ ਵਿਚ ਕਿਹਾ ਗਿਆ ਕਿ- 'ਪੀ. ਵੀ. ਸਿੰਧੂ ਦੋ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਬਣੀ। ਉਸ ਨੇ ਨਿਰੰਤਰਤਾ, ਸਮਰਪਣ ਤੇ ਉੱਤਮਤਾ ਦਾ ਇਕ ਨਵਾਂ ਪੈਮਾਨਾ ਸਥਾਪਿਤ ਕੀਤਾ ਹੈ। ਭਾਰਤ ਨੂੰ ਮਾਣ ਦਿਵਾਉਣ ਦੇ ਲਈ ਉਸ ਨੂੰ ਮੇਰੇ ਵਲੋਂ ਦਿਲੋਂ ਵਧਾਈ।'
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੀ. ਵੀ. ਸਿੰਧੂ ਜੀ ਨੇ ਜੋ ਕਮਾਲ ਕੀਤਾ ਹੈ ਉਸ ਦੇ ਲਈ ਬਹੁਤ-ਬਹੁਤ ਵਧਾਈ ਅਤੇ ਸ਼ੁੱਭਕਾਮਨਾਵਾਂ। ਉਨ੍ਹਾਂ ਨੇ ਦੇਸ਼ ਦੇ ਲਈ ਵਾਰ-ਵਾਰ ਤਮਗੇ ਜਿੱਤੇ ਹਨ। ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੋਚ ਬਦਲਣ ਦਾ ਕੰਮ ਹੋਇਆ ਹੈ। ਧੀਆਂ ਨੂੰ ਜਿਸ ਵੀ ਖੇਤਰ ਵਿਚ ਮੌਕਾ ਮਿਲਿਆ, ਉੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਵਿਚ ਵੀ ਧੀਆਂ ਨੇ ਬਾਕੀਆਂ ਨਾਲੋਂ ਵਧੀਆਂ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰੇਰਣਾਦਾਇਕ ਹੈ। ਇਨ੍ਹਾਂ ਖਿਡਾਰੀਆਂ ਨਾਲ ਬਹੁਤ ਸਾਰੀਆਂ ਧੀਆਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਇਕ ਵੱਡੀ ਪ੍ਰੇਰਣਾ ਮਿਲਦੀ ਹੈ।
ਦੱਸ ਦੇਈਏ ਕਿ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਚੀਨ ਦੀ ਬਿੰਗ ਜਿਆਓ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ ਹੈ। ਸਿੰਧੂ ਨੇ ਬਿੰਗ ਜਿਆਓ ਨੂੰ ਸਿੱਧੇ ਸੈਟਾਂ ’ਚ 21-13, 21-15 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Tokyo Olympics : ਪੁਰਸ਼ ਹਾਕੀ ’ਚ ਭਾਰਤ ਦੀ ਵੱਡੀ ਜਿੱਤ, ਸੈਮੀਫ਼ਾਈਨਲ ’ਚ ਪਹੁੰਚੀ ‘ਟੀਮ ਇੰਡੀਆ’
NEXT STORY