ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਨਾਮ 'ਤੇ ਚੀਨ 'ਚ ਅੱਤਿਆਚਾਰ, ਗਰਭਵਤੀ ਔਰਤਾਂ ਸਮੇਤ ਲੋਹੇ ਦੇ ਬਕਸਿਆਂ 'ਚ ਕੈਦ ਕਰੋੜਾਂ ਵਸਨੀਕ (ਤਸਵੀਰਾਂ)
ਇਹ ਘਟਨਾ ਮੰਗਲਵਾਰ ਦੇਰ ਰਾਤ ਪੇਸ਼ਾਵਰ ਦੀ ਇੰਕਲਾਬ ਕਾਲੋਨੀ 'ਚ ਵਾਪਰੀ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਸੱਤ ਮੈਂਬਰ ਮਲਬੇ ਹੇਠ ਦੱਬੇ ਹੋਏ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਬਾਕੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਬਰਾਮਦ ਨਾ ਵਧਣ 'ਤੇ ਮੁੜ IMF ਤੋਂ ਮਦਦ ਲੈਣ ਲਈ ਮਜ਼ਬੂਰ ਹੋਵਾਂਗੇ : ਇਮਰਾਨ
ਗੁਆਂਢੀਆਂ ਨੂੰ ਡਰਾਉਣ ਦੀ ਚੀਨ ਦੀ ਕੋਸ਼ਿਸ਼ ਤੋਂ ਅਮਰੀਕਾ ਚਿੰਤਤ
NEXT STORY