ਸਿਅੋਲ (ਬਿਊਰੋ)— ਹਾਲ ਹੀ ਵਿਚ ਫਲਾਈਟਾਂ ਸੰਬੰਧੀ ਜਾਰੀ ਕੀਤੇ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ ਫਲਾਈਟਾਂ ਅਮਰੀਕਾ ਦੇ ਸ਼ਹਿਰਾਂ ਜਾਂ ਯੂਰਪੀ ਸ਼ਹਿਰਾਂ ਵਿਚ ਨਹੀਂ ਬਲਕਿ ਦੱਖਣੀ ਕੋਰੀਆ ਦੇ ਸ਼ਹਿਰ ਸਿਅੋਲ ਅਤੇ ਇਕ ਛੋਟੇ ਜਿਹੇ ਟਾਪੂ ਵਿਚਕਾਰ ਹੁੰਦੀਆਂ ਹਨ।
ਇਸ ਛੋਟੇ ਟਾਪੂ 'ਤੇ ਜਾਂਦੀਆਂ ਹਨ ਸਭ ਤੋਂ ਜ਼ਿਆਦਾ ਫਲਾਈਟਾਂ
ਸਾਲ 2017 ਵਿਚ ਦੱਖਣੀ ਕੋਰੀਆ ਦੀ ਰਾਜਧਾਨੀ ਸਿਅੋਲ ਅਤੇ ਉਸ ਤੋਂ ਥੋੜ੍ਹੀ ਦੂਰੀ 'ਤੇ ਵਸੇ ਇਕ ਛੋਟੇ ਜਿਹੇ ਟਾਪੂ 'ਜੇਜੂ' ਵਿਚਕਾਰ ਫਲਾਈਟਾਂ ਨੇ 65,000 ਉਡਾਣਾਂ ਭਰੀਆਂ ਹਨ। ਇਸ ਕਾਰਨ ਇਹ ਬੀਤੇ ਸਾਲ ਦਾ ਸਭ ਤੋਂ ਬਿਜ਼ੀ ਹਵਾਈ ਰੂਟ ਰਿਹਾ ਹੈ। ਇਸ ਨੇ ਲੰਡਨ-ਪੈਰਿਸ, ਨਿਊਯਾਰਕ-ਲਾਸ ਏਂਜਲਸ ਜਿਹੇ ਸਭ ਤੋਂ ਜ਼ਿਆਦਾ ਬਿਜ਼ੀ ਮਾਰਗਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਅੰਕੜੇ ਓ. ਏ. ਜੀ. ਐਵੀਏਸ਼ਨ ਵਰਲਡਵਾਈਡ ਲਿਮੀਟਿਡ ਨੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਉੱਤਰੀ ਅਮਰੀਕਾ ਦੇ ਸਭ ਤੋਂ ਜ਼ਿਆਦਾ ਬਿਜ਼ੀ ਹਵਾਈ ਮਾਰਗ ਲਾਸ ਏਂਜਲਸ-ਸਾਨ ਫ੍ਰਾਂਸਿਸਕੋ ਤੋਂ ਬੀਤੇ ਸਾਲ 35,000 ਫਲਾਈਟਾਂ ਨੇ ਉਡਾਣਾਂ ਭਰੀਆਂ ਸਨ। ਇਹ ਸਿਅੋਲ-ਜੇਜੂ ਵਿਚਕਾਰ ਏਅਰ ਟ੍ਰੈਫਿਕ ਦਾ ਲੱਗਭਗ ਅੱਧਾ ਹੈ। ਅੰਕੜਿਆਂ ਦੀ ਮੰਨੀਏ ਤਾਂ ਏਸ਼ੀਆਈ ਸ਼ਹਿਰਾਂ ਨੇ ਏਅਰ ਟ੍ਰੈਫਿਕ ਦੇ ਮਾਮਲੇ ਵਿਚ ਯੂਰਪੀ ਅਤੇ ਅਮਰੀਕੀ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖਾਸ ਹੈ ਜੇਜੂ ਟਾਪੂ ਵਿਚ
ਦੱਖਣੀ ਕੋਰੀਆ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਜੇਜੂ ਟਾਪੂ ਆਪਣੇ ਸ਼ਾਨਦਾਰ ਰਿਜ਼ੋਰਟ ਅਤੇ ਬੀਚ ਕਾਰਨ ਸੈਲਾਨੀਆਂ ਵਿਚ ਖਿੱਚ ਦਾ ਕੇਂਦਰ ਹੈ। ਅੱਜ-ਕਲ੍ਹ ਇਸ ਟਾਪੂ 'ਤੇ ਕੋਰੀਅਨ ਲੋਕਾਂ ਦੇ ਇਲਾਵਾ ਜਾਪਾਨੀ ਅਤੇ ਚੀਨੀ ਯਾਤਰੀ ਵੀ ਵੱਡੀ ਗਿਣਤੀ ਵਿਚ ਘੁੰਮਦੇ ਨਜ਼ਰ ਆ ਰਹੇ ਹਨ।
ਏਅਰਪੋਰਟ ’ਤੇ ਵਿਅਕਤੀ ਨੇ ਕੱਪੜੇ ਉਤਾਰ ਕੀਤੀਆਂ ਅਸ਼ਲੀਲ ਹਰਕਤਾਂ
NEXT STORY