ਮਾਸਕੋ (ਭਾਸ਼ਾ)— ਰੂਸ ਦੇ ਯਾਕੁਤੀਆ ਇਲਾਕੇ ਵਿਚ ਐੱਨ-2 ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ। ਇਸ ਦੌਰਾਨ ਇਕ ਮਹਿਲਾ ਜ਼ਖਮੀ ਹੋ ਗਈ। ਕੋਬੀਆਯਸਕੀ ਜ਼ਿਲੇ ਦੇ ਸੰਯੁਕਤ ਆਵਾਜਾਈ ਕੰਟਰੋਲ ਸੇਵਾ ਦੇ ਹਵਾਈ ਆਵਾਜਾਈ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਅਵੀਆਸਾਪੈਕਟਰ ਏਅਰਲਾਈਨਜ਼ ਦੇ ਐੱਨ-2 ਜਹਾਜ਼ ਨੂੰ ਯਾਕੁਤਸਕ ਸ਼ਹਿਰ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਹੀ, ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਜ਼ਿਲੇ ਦੀੇ ਉਲਾਖਾਨ-ਕਿਊਯੇਲ ਝੀਲ ਨੇੜੇ ਕਰਵਾਈ ਗਈ। ਉਸ ਸਮੇਂ ਜਹਾਜ਼ ਵਿਚ ਚਾਲਕ ਦਲ ਦੇ ਦੋ ਮੈਂਬਰ ਅਤੇ ਤਿੰਨ ਯਾਤਰੀਆਂ ਸਮੇਤ ਕੁੱਲ ਪੰਜ ਲੋਕ ਸਵਾਰ ਸਨ।
ਅਧਿਕਾਰੀ ਤਿਆਰਾ ਉਗੋਰੋਵ ਨੇ ਕਿਹਾ,‘‘ਸ਼ੁਰੂਆਤੀ ਸੂਚਨਾ ਮੁਤਾਬਕ ਜਹਾਜ਼ ’ਤੇ ਸਵਾਰ ਮਹਿਲਾ ਯਾਤਰੀ ਦੇ ਪੈਰ ਦੀ ਹੱਡੀ ਟੁੱਟ ਗਈ ਹੈ।’’ ਉਨ੍ਹਾਂ ਨੇ ਕਿਹਾ ਕਿ ਰਾਹਤ ਕੰਮ ਵਿਚ ਲੱਗੇ ਹੈਲੀਕਾਪਟਰ ਦੇ ਇੱਥੇ ਪਹੁੰਚਦੇ ਹੀ ਅਸੀਂ ਹੋਰ ਸੂਚਨਾ ਦੇ ਪਾਵਾਂਗੇ। ਅਧਿਕਾਰੀ ਨੇ ਦੱਸਿਆ ਕਿ ਇਹ ਝੀਲ ਪਿੰਡ ਤੋਂ 10-15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸਥਾਨਕ ਵਸਨੀਕ ਅਤੇ ਮੈਡੀਕਲ ਕਰਮੀ ਘਟਨਾ ਸਥਲ ਵੱਲ ਰਵਾਨਾ ਹੋ ਚੁੱਕੇ ਹਨ। ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ।
ਮੰਚ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲੈਂਦਿਆਂ ਹੀ ਪਾਕਿ ਮੰਤਰੀ ਨੂੰ ਪਿਆ ਕਰੰਟ
NEXT STORY