ਮਾਸਕੋ (ਬਿਊਰੋ): ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਆਰਟ ਮਿਊਜ਼ੀਅਮ ਵਿਚ 2.5 ਇੰਚ ਦੀ ਬੁਲੇਟ ਪਰੂਫ ਗਲਾਸ ਦੀ ਮਤਲਬ ਕੱਚ ਦੀ ਪਰਤ ਵਾਲੀ ਇਕ ਕੁਰਸੀ ਲਗਾਈ ਗਈ ਹੈ। ਇਸ ਕੁਰਸੀ ਵਿਚ 7 ਕਰੋੜ ਰੁਪਏ (ਇਕ ਲੱਖ ਡਾਲਰ) ਤੋਂ ਵਧੇਰੇ ਦਾ ਕੈਸ਼ ਹੈ। 29 ਨਵੰਬਰ ਨੂੰ ਸੈੱਟ ਕੀਤੀ ਗਈ ਇਸ ਕੁਰਸੀ 'ਤੇ ਆਮ ਲੋਕਾਂ ਨੂੰ ਬੈਠਣ ਲਈ ਸੱਦਾ ਦਿੱਤਾ ਗਿਆ ਹੈ। ਕੁਰਸੀ ਦਾ ਨਾਮ 'ਐਕਸ 10 ਮਨੀ ਥ੍ਰੋਨ' ਰੱਖਿਆ ਗਿਆ ਹੈ। ਇਸ ਕੁਰਸੀ ਨੂੰ ਰੂਸੀ ਪੋਪ ਕਲਾਕਾਰ ਐਲੇਕਸੀ ਸਰਗੀਐਨਕੋ ਨੇ ਕਾਰੋਬਾਰੀ ਇਗੋਰ ਰਯਬਾਕੋਵ ਦੇ ਸਹਿਯੋਗ ਨਾਲ ਬਣਾਇਆ ਹੈ।
ਕੁਰਸੀ ਨੂੰ ਬਣਾਉਣ ਅਤੇ ਇਸ 'ਤੇ ਲੋਕਾਂ ਨੂੰ ਬੈਠਣ ਲਈ ਸੱਦਾ ਦੇਣ ਦਾ ਉਦੇਸ਼ ਰੁਪਏ ਦੀ ਤਾਕਤ ਨੂੰ ਮਹਿਸੂਸ ਕਰਵਾਉਣਾ ਅਤੇ ਇਸ ਨੂੰ ਕਮਾਉਣ ਲਈ ਪ੍ਰੇਰਿਤ ਕਰਨਾ ਹੈ। ਕਲਾਕਾਰ ਐਲੇਕਸੀ ਨੇ ਕਿਹਾ,''ਇਹ ਕੁਰਸੀ ਉਨ੍ਹਾਂ ਲੋਕਾਂ ਨੂੰ ਪ੍ਰੇਰਨਾ ਦੇਵੇਗੀ ਜੋ ਪੈਸੇ ਦੀ ਤਾਕਤ ਨੂੰ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਪੈਸਾ ਕਮਾਉਣ ਦੇ ਬਾਰੇ ਵਿਚ ਸੋਚਦੇ ਹਨ। ਮੈਂ ਪ੍ਰਾਜੈਕਟਾਂ 'ਤੇ ਕੰਮ ਕਰਦਾ ਹਾਂ। ਸੈਂਕੜੇ ਪ੍ਰਾਜੈਕਟ ਪੂਰੇ ਕਰ ਚੁੱਕਾ ਹਾਂ। 8 ਸਾਲ ਦੀ ਉਮਰ ਤੋਂ ਆਰਟ ਪ੍ਰਾਜੈਕਟ ਤਿਆਰ ਕਰ ਰਿਹਾ ਹਾਂ। ਉਨ੍ਹਾਂ ਵਿਚੋਂ ਕਾਫੀ ਪ੍ਰਾਜੈਕਟਾਂ ਦਾ ਲੋਕਾਂ 'ਤੇ ਕੁਝ ਪ੍ਰਭਾਵ ਹੈ ਅਤੇ ਕੁਝ ਲਾਭਕਾਰੀ ਵੀ ਹਨ। ਇਹ ਕੁਰਸੀ ਇਸ ਲਈ ਲਾਭਕਾਰੀ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਲੋਕ ਪੈਸੇ ਦੇ ਬਾਰੇ ਵਿਚ ਗੱਲ ਕਰਨ, ਉਸ ਦੇ ਬਾਰੇ ਵਿਚ ਸੋਚਣ ਅਤੇ ਹੋਰ ਜ਼ਿਆਦਾ ਕਮਾਈ ਕਰਨ ਤਾਂ ਜੋ ਸਾਡਾ ਦੇਸ਼ ਹੋਰ ਅਮੀਰ ਬਣੇ, ਲੋਕ ਜ਼ਿਆਦਾ ਅਮੀਰ ਬਣਨ।''
ਅਮਰੀਕੀ ਸਰਹੱਦ ਦੇ ਨੇੜੇ ਬੰਦੂਕਧਾਰੀਆਂ ਤੇ ਪੁਲਸ ਵਿਚਾਲੇ ਗੋਲੀਬਾਰੀ, 14 ਹਲਾਕ
NEXT STORY