ਮਾਸਕੋ(ਬਿਊਰੋ)— ਰੂਸ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ 15 ਲੋਕਾਂ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਹਾਦਸਾ ਰੂਸ ਦੇ ਰਿਪਬਲੀਕਨ ਆਫ ਮਾਰੀ ਅਲ ਵਿਚ ਯੋਸ਼ਕਰ-ਓਲਾ ਅਤੇ ਕੋਜਮੋਡੇਮਯਾਂਸਕ ਨੂੰ ਜੋੜਨ ਵਾਲੇ ਹਾਈਵੇ 'ਤੇ ਹੋਇਆ। ਗ੍ਰਹਿ ਮੰਤਰਾਲੇ ਮੁਤਾਬਕ ਘਟਨਾ ਸਥਾਨ 'ਤੇ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਮਹਿਲਾ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਬਿਆਨ ਮੁਤਾਬਕ ਸੰਕਟਕਾਲੀਨ ਵਿਭਾਗ ਨੇ ਤੁਰੰਤ ਘਟਨਾ ਸਥਾਨ 'ਤੇ ਬਚਾਅ ਦਲ ਨੂੰ ਭੇਜਿਆ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਦੀ ਵਜ੍ਹਾ ਨਾਲ ਦੋਵਾਂ ਵਾਹਨਾਂ ਵਿਚਕਾਰ ਟੱਕਰ ਹੋਈ ਹੈ।
ਯਮਨ 'ਚ ਅਗਵਾ ਹੋਈਆਂ ਫਰਾਂਸ ਦੀਆਂ ਦੋ ਮਹਿਲਾ ਪੱਤਰਕਾਰਾਂ ਨੂੰ ਛੁਡਾਇਆ ਗਿਆ
NEXT STORY