ਮਾਸਕੋ (ਭਾਸ਼ਾ)— ਰੂਸ ਨੇ ਆਰਕਟਿਕ ਵਿਚ ਮਿਲਟਰੀ ਮੌਜੂਦਗੀ ਵਧਾਉਣ ਦੇ ਉਦੇਸ਼ ਨਾਲ ਨੋਵਾਇਆ ਜ਼ੇਮਲੀਆ ਟਾਪੂ ਸਮੂਹ 'ਤੇ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਹੈ। ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਰੂਸ ਦੇ ਉੱਤਰੀ ਕਮਾਨ ਨੇ ਦੱਸਿਆ ਕਿ ਟਾਪੂ ਸਮੂਹ ਦੇ ਦੱਖਣੀ ਯੁਝਨੀ ਟਾਪੂ 'ਤੇ ਤਾਇਨਾਤ ਉੱਤਰੀ ਕਮਾਨ ਵਾਯੂ ਰੱਖਿਆ ਬਲ ਦੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਰੈਜੀਮੈਂਟ ਹੁਣ ਐੱਸ-400 ਰੱਖਿਆ ਪ੍ਰਣਾਲੀ ਨਾਲ ਲੈਸ ਹੈ।
ਰੈਜੀਮੈਂਟ ਕੋਲ ਇਸ ਤੋਂ ਪਹਿਲਾਂ ਐੱਸ-300 ਰੱਖਿਆ ਪ੍ਰਣਾਲੀ ਸੀ। ਐੱਸ-400 ਦੁਨੀਆ ਦੀ ਸਭ ਤੋਂ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ ਅਤੇ 400 ਕਿਲੋਮੀਟਰ ਦੀ ਰੇਂਜ ਵਿਚ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ।
ਇਜ਼ਰਾਈਲ ਨੇ ਬਾਪੂ ਦੀ ਜਯੰਤੀ ਮੌਕੇ ਚੌਰਾਹੇ ਦਾ ਨਾਮ ਰੱਖਿਆ 'ਮਹਾਤਮਾ ਗਾਂਧੀ'
NEXT STORY