ਕੋਲੰਬੋ (ਏ.ਪੀ.)- ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਗਿਰਜਾਘਰਾਂ ਅਤੇ ਹੋਟਲਾਂ 'ਤੇ ਐਤਵਾਰ ਨੂੰ ਹੋਏ ਸਿਲਸਿਲੇਵਾਰ ਹਮਲਿਆਂ ਦੀ ਨਿੰਦਿਆ ਕੀਤੀ ਅਤੇ ਇਨ੍ਹਾਂ ਨੂੰ ਕਰੂਰ ਅਤੇ ਮਨੁੱਖਤਾ ਦੇ ਖਿਲਾਫ ਕਰਾਰ ਦਿੱਤਾ। ਸ਼੍ਰੀਲੰਕਾ ਦੇ ਆਪਣੇ ਹਮਰੁਤਬਾ ਨੂੰ ਭੇਜੇ ਸ਼ੋਕ ਸੰਦੇਸ਼ ਵਿਚ ਪੁਤਿਨ ਨੇ ਕਿਹਾ ਕਿ ਮਾਸਕੋ ਅੱਤਵਾਦ ਖਿਲਾਫ ਲੜਾਈ ਵਿਚ ਸ਼੍ਰੀਲੰਕਾ ਦਾ ਭਰੋਸੇਮੰਦ ਭਾਈਵਾਲ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਲੋਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਦੁੱਖ ਵਿਚ ਸ਼ਾਮਲ ਹਨ ਅਤੇ ਜ਼ਖਮੀਆਂ ਨੂੰ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ। ਸ਼੍ਰੀਲੰਕਾ ਵਿਚ ਹੋਏ ਹਮਲਿਆਂ ਵਿਚ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ।
ਸ਼੍ਰੀਲੰਕਾ 'ਚ 8 ਬੰਬ ਧਮਾਕੇ, 215 ਲੋਕਾਂ ਦੀ ਮੌਤ, 35 ਵਿਦੇਸ਼ੀ ਵੀ ਮਰੇ
NEXT STORY