ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਯੁੱਧ ਨੂੰ ਇਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਵਲਾਦੀਮੀਰ ਪੁਤਿਨ ਦੇ ਨਿਰਦੇਸ਼ 'ਤੇ ਰੂਸ ਵਿਚ ਫ਼ੌਜ ਵੱਡੀ ਭਰਤੀ ਦੀ ਤਿਆਰੀ ਕਰ ਰਹੀ ਹੈ। ਇਸ ਕਾਰਨ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਨੇ ਫ਼ੌਜ ਵਿੱਚ ਸੇਵਾ ਨਾਲ ਸਬੰਧਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਵਿਵਸਥਾ ਹੈ ਕਿ ਫ਼ੌਜ 'ਚ ਬੁਲਾਏ ਗਏ ਕਿਸੇ ਵੀ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਨੂੰ ਫ਼ੌਜ ਵਿੱਚ ਲਾਜ਼ਮੀ ਭਰਤੀ ਯੋਜਨਾ ਦਾ ਹਿੱਸਾ ਮੰਨਿਆ ਜਾ ਰਿਹਾ ਹੈ।ਦਰਅਸਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਤੰਬਰ ਵਿੱਚ ਐਲਾਨ ਕੀਤਾ ਸੀ ਕਿ ਫ਼ੌਜ ਵਿੱਚ ਕਰੀਬ 3 ਲੱਖ ਹੋਰ ਸੈਨਿਕਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਰੂਸ ਤੋਂ ਪਲਾਇਨ ਵਧ ਗਿਆ ਸੀ। ਖਾਸ ਕਰਕੇ ਨੌਜਵਾਨ ਤੇਜ਼ੀ ਨਾਲ ਦੂਜੇ ਦੇਸ਼ਾਂ ਵੱਲ ਜਾ ਰਹੇ ਸਨ। ਨਵੇਂ ਕਾਨੂੰਨ ਨੇ ਰੂਸੀਆਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ ਕਿ ਉਨ੍ਹਾਂ ਨੂੰ ਯੂਕ੍ਰੇਨ ਯੁੱਧ ਲਈ ਫ਼ੌਜ ਵਿੱਚ ਭਰਤੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਕਾਨੂੰਨ ਨੂੰ ਉਪਰਲੇ ਸਦਨ ਦੀ ਮਨਜ਼ੂਰੀ ਦੀ ਲੋੜ ਹੈ। ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਐਸ. ਪੇਸਕੋਵ ਨੇ ਕਿਹਾ ਕਿ ਯੂਕ੍ਰੇਨ ਵਿੱਚ ਲੜਨ ਲਈ ਹੋਰ ਆਦਮੀਆਂ ਨੂੰ ਲਾਮਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਨੌਜਵਾਨਾਂ ਨੂੰ ਫ਼ੌਜ 'ਚ ਬੁਲਾਇਆ ਜਾਵੇਗਾ, ਨਾ ਆਉਣ 'ਤੇ ਲਾਇਸੈਂਸ ਮੁਅੱਤਲ ਕਰਨ ਵਰਗੀ ਸਜ਼ਾ
ਨਵੇਂ ਕਾਨੂੰਨ 'ਚ ਡਿਜੀਟਲ ਸੰਮਨ (ਈ-ਮੇਲ, ਟੈਲੀਗ੍ਰਾਮ ਜਾਂ ਸੋਸ਼ਲ ਮੀਡੀਆ ਅਕਾਊਂਟ) ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਨੂੰ ਭੇਜਣ ਦੀ ਤਾਰੀਖ਼ ਤੋਂ ਇੱਕ ਹਫ਼ਤੇ ਦੇ ਅੰਦਰ ਪਤੇ ਵਾਲੇ ਨੂੰ ਸਵੀਕਾਰਯੋਗ ਮੰਨਿਆ ਜਾਵੇਗਾ। ਸੰਮਨ ਜਾਰੀ ਹੋਣ ਦੇ 20 ਦਿਨਾਂ ਦੇ ਅੰਦਰ ਸਬੰਧਤ ਨਾਗਰਿਕ ਨੂੰ ਫ਼ੌਜ ਦੇ ਸਥਾਨਕ ਭਰਤੀ ਦਫ਼ਤਰ ਵਿੱਚ ਹਾਜ਼ਰ ਹੋਣਾ ਹੋਵੇਗਾ। ਜੇਕਰ ਉਹ ਪੇਸ਼ ਨਹੀਂ ਹੁੰਦਾ ਤਾਂ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਵਿੱਚ ਡਰਾਈਵਿੰਗ ਲਾਇਸੈਂਸ ਨੂੰ ਮੁਅੱਤਲ ਕਰਨਾ, ਅਚੱਲ ਜਾਇਦਾਦ ਅਤੇ ਹੋਰ ਸੰਪਤੀਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ ਅਤੇ ਬੈਂਕ ਕਰਜ਼ਿਆਂ ਲਈ ਅਯੋਗਤਾ ਸ਼ਾਮਲ ਹੈ। ਇਸ ਤੋਂ ਪਹਿਲਾਂ ਰੂਸ ਨੇ ਅਮੀਰਾਂ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਕਈ ਪਾਬੰਦੀਆਂ ਲਾਈਆਂ ਸਨ। ਹਾਲਾਂਕਿ ਇਸ ਤੋਂ ਬਾਅਦ ਵੀ ਪਲਾਇਨ ਰੁਕਿਆ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਂ ਦੀ ਸ਼ਿਕਾਇਤ ਕਰਨ ਲਈ ਬੱਚੇ ਨੇ ਛੱਡਿਆ ਘਰ, ਚਲਾਈ 130 KM ਤੱਕ ਸਾਈਕਲ, ਹੋਇਆ ਬੇਹੋਸ਼
ਯੁੱਧ ਸ਼ੁਰੂ ਹੋਣ ਤੋਂ ਬਾਅਦ 9 ਲੱਖ ਲੋਕਾਂ ਨੇ ਛੱਡਿਆ ਰੂਸ
ਰੂਸ ਵੱਲੋਂ ਪਿਛਲੇ ਸਾਲ ਫਰਵਰੀ 'ਚ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਬਾਅਦ ਰੂਸੀ ਨਾਗਰਿਕ ਵੀ ਦੇਸ਼ ਛੱਡ ਰਹੇ ਹਨ। 14 ਕਰੋੜ ਦੀ ਆਬਾਦੀ ਵਾਲੇ ਰੂਸ 'ਚ ਦੇਸ਼ ਛੱਡਣ ਵਾਲਿਆਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ ਇਸ ਅੰਕੜੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਰੂਸ ਤੋਂ ਸਭ ਤੋਂ ਵੱਧ 1.12 ਲੱਖ ਨਾਗਰਿਕ ਜਾਰਜੀਆ ਗਏ ਹਨ। ਉਸ ਤੋਂ ਬਾਅਦ ਇੱਕ-ਇੱਕ ਲੱਖ ਤੋਂ ਵੱਧ ਲੋਕ ਕਜ਼ਾਕਿਸਤਾਨ ਅਤੇ ਸਰਬੀਆ ਗਏ। ਤੁਰਕੀ, ਅਰਮੀਨੀਆ, ਆਇਰਲੈਂਡ, ਇਜ਼ਰਾਈਲ, ਕਿਰਗਿਸਤਾਨ, ਅਮਰੀਕਾ ਅਤੇ ਮੰਗੋਲੀਆ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ ਜਿੱਥੇ ਰੂਸੀ ਨਾਗਰਿਕ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਭੱਜ ਗਏ ਹਨ। ਇਸ ਦੇ ਨਾਲ ਹੀ ਯੂਕ੍ਰੇਨ ਤੋਂ ਵੀ ਵੱਡੇ ਪੱਧਰ 'ਤੇ ਪਲਾਇਨ ਹੋਇਆ ਹੈ। ਜ਼ਿਆਦਾਤਰ ਲੋਕ ਪੋਲੈਂਡ ਵਿੱਚੋਂ ਲੰਘੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਂ ਦੀ ਸ਼ਿਕਾਇਤ ਕਰਨ ਲਈ ਬੱਚੇ ਨੇ ਛੱਡਿਆ ਘਰ, ਚਲਾਈ 130 KM ਤੱਕ ਸਾਈਕਲ, ਹੋਇਆ ਬੇਹੋਸ਼
NEXT STORY