ਮਾਸਕੋ (ਇੰਟ.) : ਰੂਸ ਦੇ ਯੂਕ੍ਰੇਨ ਹਮਲੇ ਦਾ ਵਿਰੋਧ ਕਰਨ ਵਾਲੀ 19 ਸਾਲਾ ਲੜਕੀ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਹੈ। ਰੂਸ ਨੇ ਲੜਕੀ ਦਾ ਨਾਂ ਆਈ. ਐੱਸ. ਆਈ. ਐੱਸ., ਅਲਕਾਇਦਾ ਅਤੇ ਤਾਲਿਬਾਨ ਵਰਗੇ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਪਾ ਦਿੱਤਾ ਹੈ। ਲੜਕੀ ਦਾ ਨਾਂ ਓਲੇਸਾ ਕ੍ਰਿਵਤਸੋਵਾ ਹੈ ਜੋ ਆਪਣੀ ਮਾਂ ਨਾਲ ਰੂਸ ਦੇ ਅਰਖਾਗੇਲਸਕ ਸ਼ਹਿਰ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ : ਪੁਲਸ ਦੀ ਵਰਦੀ ’ਚ ਆਏ ਲੁਟੇਰੇ, ਸਬਜ਼ੀ ਵਾਲੇ ਤੋਂ ਹਜ਼ਾਰਾਂ ਦੀ ਨਕਦੀ ਖੋਹ ਕੇ ਹੋਏ ਫ਼ਰਾਰ
ਓਲੇਸਾ ਨੇ 8 ਅਕਤੂਬਰ, 2022 ਨੂੰ ਯੂਕ੍ਰੇਨ ਦੇ ਰੂਸ ’ਤੇ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਪੋਸਟ ਵਿਚ ਉਸਨੇ ਯੂਕ੍ਰੇਨ ’ਤੇ ਰੂਸੀ ਹਮਲੇ ਦਾ ਵਿਰੋਧ ਕੀਤਾ ਸੀ। ਨਾਲ ਹੀ ਰੂਸੀ ਫੌਜ ਦੀ ਬੇਇੱਜ਼ਤੀ ਵੀ ਕੀਤੀ ਸੀ। ਇਸ ਤੋਂ ਬਾਅਦ ਰੂਸ ਨੇ ਕਾਰਵਾਈ ਕਰਦੇ ਹੋਏ ਉਸਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ। ਇਸ ਦੌਰਾਨ ਓਲੇਸਾ ਦੇ ਲੱਤ ’ਤੇ ਇਕ ਟ੍ਰੈਕਰ ਲਗਾਇਆ ਗਿਆ। ਇਸ ਰਾਹੀਂ ਰੂਸੀ ਅਥਾਰਿਟੀਜ ਉਸਦੀ ਹਰੇਕ ਸਰਗਰਮੀ ’ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫ਼ਾਈ ਸੇਵਕਾਂ ਨਾਲ ਕੀਤੀ ਮੀਟਿੰਗ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਨਜ਼ਰਬੰਦੀ ਦੌਰਾਨ ਓਲੇਸਾ ਨੇ ਆਪਣੇ ਪੈਰ ’ਤੇ ਇਕ ਸਪਾਈਡਰ ਦਾ ਟੈਟੂ ਬਣਵਾਇਆ। ਇਸ ਸਪਾਈਡਰ ਦੀ ਬਾਡੀ ਨੂੰ ਪੁਤਿਨ ਦੇ ਚਿਹਰੇ ਤੋਂ ਰਿਪਲੈਸ ਕਰ ਦਿੱਤਾ ਗਿਆ ਹੈ। ਨਾਲ ਹੀ ਲਿਖਿਆ ‘ਬਿੱਗ ਬ੍ਰਦਰ ਇਜ਼ ਵਾਚਿੰਗ ਯੂ।’ ਰੂਸੀ ਫੌਜ ਨੂੰ ਬਦਨਾਮ ਕਰਨ ਲਈ ਵਿਦਿਆਰਥਣ ਨੂੰ ਤਿੰਨ ਸਾਲ ਤੱਕ ਦੀ ਜੇਲ ਅਤੇ ਅੱਤਵਾਦ ਨੂੰ ਸਮਰਥਿਤ’ ਲੇਖ ਲਿਖਣ ਲਈ 7 ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਹਾਲਾਂਕਿ ਵਕੀਲ ਦਾ ਕਹਿਣਾ ਹੈ ਕਿ ਕੁਝ ਸ਼ਰਤਾਂ ਨੂੰ ਮੰਨਣ ਤੋਂ ਬਾਅਦ ਓਲੇਸਾ ਦੇ ਮਾਮਲੇ ਵਿਚ ਜੁਰਮਾਨੇ ਵਰਗੀ ਨਰਮ ਸਜ਼ਾ ਦੀ ਵੀ ਉਮੀਦ ਹੈ।
ਜੋਅ ਬਾਈਡੇਨ ਨੇ ਯੂਕ੍ਰੇਨ ਨੂੰ ਲੜਾਕੂ ਜਹਾਜ਼ ਦੇਣ ਤੋਂ ਕੀਤੀ ਨਾਂਹ
NEXT STORY