ਮਾਸਕੋ- ਰੂਸ ਦੇ 39 ਜੰਗਲੀ ਖੇਤਰਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਏਰੀਅਲ ਫਾਰੈਸਟ ਪ੍ਰੋਟੈਕਸ਼ਨ ਸਰਵਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ। ਸਥਾਨਕ ਜੰਗਲਾਤ ਕੰਟਰੋਲ ਕੇਂਦਰ ਮੁਤਾਬਕ ਜੰਗਲ ਦੇ 1,715 ਹੈਕਟੇਅਰ ਖੇਤਰਫਲ ਵਿਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਜੁਲਾਈ ਵਿਚ 66 ਜੰਗਲੀ ਥਾਵਾਂ 'ਤੇ ਅੱਗ ਲੱਗਣ ਕਾਰਨ 1,057 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਸੀ।
ਦੱਸ ਦਈਏ ਕਿ ਕਈ ਵਾਰ ਜੰਗਲੀ ਅੱਗ ਇੰਨੀ ਕੁ ਬੇਕਾਬੂ ਹੋ ਜਾਂਦੀ ਹੈ ਕਿ ਇਸ ਨੂੰ ਕਾਬੂ ਕਰਨ ਲਈ ਹੈਲੀਕਾਪਟਰਾਂ ਦੀ ਮਦਦ ਲੈਣੀ ਪੈਂਦੀ ਹੈ ਤੇ ਕਈ-ਕਈ ਦਿਨਾਂ ਤਕ ਇਸ ਨੂੰ ਕਾਬੂ ਕਰਨ ਵਿਚ ਲੱਗ ਜਾਂਦੇ ਹਨ। ਖੁਸ਼ਕ ਮੌਸਮ ਹੋਣ ਕਾਰਨ ਇਹ ਲਗਾਤਾਰ ਵਧਦੀ ਰਹਿੰਦੀ ਹੈ ਤੇ ਇਸ ਦੇ ਨੇੜਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਘਰੋਂ-ਬੇਘਰ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਜੰਗਲੀ ਦਰੱਖਤਾਂ ਤੇ ਪੌਦਿਆਂ ਦੀਆਂ ਕਈ ਨਸਲਾਂ ਖਰਾਬ ਹੋ ਜਾਂਦੀਆਂ ਹਨ ਤੇ ਜੰਗਲੀ ਜਾਨਵਰ ਵੀ ਝੁਲਸ ਜਾਂਦੇ ਹਨ।
ਭਾਰਤ ਦੀ ਮਦਦ ਨਾਲ ਨੇਪਾਲ 'ਚ ਅਰੁਣ-III ਪਣ ਬਿਜਲੀ ਪ੍ਰਾਜੈਕਟ ਦਾ ਨਿਰਮਾਣ ਤੇਜ਼ੀ ਨਾਲ ਜਾਰੀ
NEXT STORY