ਕੀਵ (ਏਜੰਸੀ): ਰੂਸੀ ਫ਼ੌਜ ਨੇ ਸ਼ਨੀਵਾਰ ਨੂੰ ਕੀਵ, ਪੱਛਮੀ ਯੂਕ੍ਰੇਨ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਹਮਲੇ ਤੇਜ਼ ਕਰ ਦਿੱਤੇ। ਇਹ ਕਾਰਵਾਈ ਯੂਕ੍ਰੇਨੀਆਂ ਅਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਨੂੰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਪੂਰਾ ਦੇਸ਼ ਖ਼ਤਰੇ ਵਿੱਚ ਹੈ। ਕਾਲੇ ਸਾਗਰ ਵਿੱਚ ਇੱਕ ਪ੍ਰਮੁੱਖ ਜੰਗੀ ਬੇੜੇ ਦੇ ਨਸ਼ਟ ਹੋਣ ਅਤੇ ਰੂਸੀ ਖੇਤਰ 'ਚ ਯੂਕ੍ਰੇਨ ਦੇ ਕਥਿਤ ਹਮਲੇ ਤੋਂ ਗੁੱਸੇ ਵਿੱਚ ਮਾਸਕੋ ਨੇ ਯੂਕ੍ਰੇਨ ਦੀ ਰਾਜਧਾਨੀ 'ਤੇ ਨਵੇਂ ਮਿਜ਼ਾਈਲ ਹਮਲੇ ਦੀ ਚੇਤਾਵਨੀ ਦਿੱਤੀ ਸੀ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਉਹ ਯੁੱਧ ਦੇ 52 ਦਿਨਾਂ ਦੌਰਾਨ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਹਾਲਾਂਕਿ ਯੂਕ੍ਰੇਨ ਦੇ ਲੋਕਾਂ ਨੇ ਰੂਸ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਯੂਕ੍ਰੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਰ ਰੋਜ਼ ਆਮ ਨਾਗਰਿਕਾਂ ਦੀਆਂ ਮੌਤਾਂ ਸਾਹਮਣੇ ਆ ਰਹੀਆਂ ਹਨ। ਕੀਵ ਦੇ ਬਾਹਰਲੇ ਕਸਬਿਆਂ ਅਤੇ ਪਿੰਡਾਂ ਵਿੱਚ ਅਧਿਕਾਰੀਆਂ ਨੂੰ ਲਗਭਗ ਦੋ ਹਫ਼ਤੇ ਪਹਿਲਾਂ ਰੂਸੀ ਬਲਾਂ ਦੇ ਪਿੱਛੇ ਹਟਣ ਤੋਂ ਬਾਅਦ, 900 ਤੋਂ ਵੱਧ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਸ਼ਨੀਵਾਰ ਤੜਕੇ ਰਾਜਧਾਨੀ ਤੋਂ ਧੂੰਆਂ ਫਿਰ ਉੱਠਿਆ ਅਤੇ ਮੇਅਰ ਵਿਟਾਲੀ ਕਲਿਟਸਕੋ ਨੇ ਉੱਥੇ ਇੱਕ ਹਮਲੇ ਦੀ ਸੂਚਨਾ ਦਿੱਤੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੇਅਰ ਨੇ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਾਪਸ ਨਾ ਆਉਣ ਜੋ ਯੁੱਧ ਸ਼ੁਰੂ ਹੋਣ 'ਤੇ ਸ਼ਹਿਰ ਛੱਡ ਕੇ ਭੱਜ ਗਏ ਸਨ। ਕਲਿਟਸਕੋ ਮੁਤਾਬਕ, ਅਸੀਂ ਰਾਜਧਾਨੀ 'ਤੇ ਹੋਰ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਹਾਂ। ਜੇਕਰ ਤੁਹਾਡੇ ਕੋਲ ਉਨ੍ਹਾਂ ਸ਼ਹਿਰਾਂ 'ਚ ਕੁਝ ਦਿਨ ਰੁਕਣ ਦਾ ਵਿਕਲਪ ਹੈ ਜਿੱਥੇ ਤੁਸੀਂ ਸੁਰੱਖਿਅਤ ਹੋ, ਤਾਂ ਉੱਥੇ ਹੀ ਰਹੋ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਦੱਖਣੀ ਕੈਰੋਲੀਨਾ 'ਚ ਗੋਲੀਬਾਰੀ, 12 ਲੋਕ ਜ਼ਖਮੀ
ਹਾਲਾਂਕਿ ਕੀਵ ਦੇ ਡਾਰਨਿਤਸਕੀ ਜ਼ਿਲੇ 'ਚ ਜ਼ਮੀਨੀ ਸਥਿਤੀ ਅਤੇ ਇਸ ਨਾਲ ਹੋਏ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਰਾਜਧਾਨੀ ਦੇ ਦੱਖਣ-ਪੂਰਬੀ ਸਿਰੇ 'ਤੇ ਸਥਿਤ ਜ਼ਿਲ੍ਹੇ ਵਿੱਚ ਬਹੁਤ ਸਾਰੇ ਸੋਵੀਅਤ-ਸ਼ੈਲੀ ਦੇ ਅਪਾਰਟਮੈਂਟ, ਸ਼ਾਪਿੰਗ ਸੈਂਟਰ, ਵੱਡੇ ਪ੍ਰਚੂਨ ਦੁਕਾਨਾਂ, ਉਦਯੋਗਿਕ ਇਕਾਈਆਂ ਅਤੇ ਰੇਲ ਯਾਰਡ ਸ਼ਾਮਲ ਹਨ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਇੱਕ ਬਖਤਰਬੰਦ ਵਾਹਨ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕਿ ਪਲਾਂਟ ਕਿੱਥੇ ਸਥਿਤ ਸੀ ਪਰ ਡਾਰਨਿਟਸਕੀ ਜ਼ਿਲ੍ਹੇ ਵਿੱਚ ਅਜਿਹੀ ਫੈਕਟਰੀ ਦੀਆਂ ਰਿਪੋਰਟਾਂ ਹਨ। ਬੁਲਾਰੇ ਦੇ ਅਨੁਸਾਰ ਇਹ ਪਲਾਂਟ ਕਈ ਯੂਕ੍ਰੇਨੀ ਫ਼ੌਜੀ ਸਥਾਪਨਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬਹੁਤ ਸਟੀਕ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਰੂਸੀ ਫ਼ੌਜ ਵੱਲੋਂ ਇਸ ਹਫ਼ਤੇ ਯੂਕ੍ਰੇਨ ਦੀ ਰਾਜਧਾਨੀ 'ਤੇ ਮਿਜ਼ਾਈਲ ਹਮਲਿਆਂ ਨੂੰ ਤੇਜ਼ ਕਰਨ ਦੀ ਚੇਤਾਵਨੀ ਦੇਣ ਤੋਂ ਬਾਅਦ ਕੀਵ ਵਿੱਚ ਇਹ ਦੂਜਾ ਵੱਡਾ ਹਮਲਾ ਸੀ। ਇਸ ਤੋਂ ਪਹਿਲਾਂ ਰੂਸੀ ਫ਼ੌਜ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਵਿੱਚ ਇੱਕ ਮਿਜ਼ਾਈਲ ਪਲਾਂਟ ਨੂੰ ਨਿਸ਼ਾਨਾ ਬਣਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ : ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਡਿਪਟੀ ਸਪੀਕਰ ਨੂੰ ਮਾਰੇ ਥੱਪੜ
NEXT STORY