ਇੰਟਰਨੈਸ਼ਨਲ ਡੈਸਕ- ਅਰਬਪਤੀ ਕਾਰੋਬਾਰੀ ਐਲੋਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਦੇ ਬਹੁਤ ਕਰੀਬੀ ਸਨ। ਹਾਲ ਹੀ ਵਿਚ ਬਹਿਸ ਤੋਂ ਬਾਅਦ ਦੋਵਾਂ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਮਹੀਨਿਆਂ ਦੇ ਅੰਦਰ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਹੈ ਅਤੇ ਦੋਵੇਂ ਖੁੱਲ੍ਹ ਕੇ ਇੱਕ ਦੂਜੇ 'ਤੇ ਹਮਲਾ ਕਰ ਰਹੇ ਹਨ। ਇਸ ਦੌਰਾਨ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰੂਸ ਨੇ ਮਸਕ ਨੂੰ ਬੰਪਰ ਆਫਰ ਦਿੱਤਾ ਹੈ।
ਰੂਸ ਨੇ ਮਸਕ ਨੂੰ ਦਿੱਤਾ ਬੰਪਰ ਆਫਰ
ਰੂਸ ਨੇ ਮਸਕ ਨੂੰ ਰਾਜਨੀਤਿਕ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਰੂਸ ਦੀ ਸਟੇਟ ਡੂਮਾ ਕਮੇਟੀ ਆਨ ਇੰਟਰਨੈਸ਼ਨਲ ਅਫੇਅਰਜ਼ ਦੇ ਡਿਪਟੀ ਚੇਅਰਮੈਨ ਦਮਿਤਰੀ ਨੋਵੀਕੋਵ ਨੇ ਕੀਤੀ ਹੈ। ਦਰਅਸਲ ਦਮਿਤਰੀ ਤੋਂ ਪੁੱਛਿਆ ਗਿਆ ਸੀ ਕਿ ਕੀ ਰੂਸ ਐਡਵਰਡ ਸਨੋਡੇਨ ਵਾਂਗ ਮਸਕ ਨੂੰ ਸ਼ਰਨ ਦੇ ਸਕਦਾ ਹੈ ਜਾਂ ਨਹੀਂ। ਇਸ 'ਤੇ ਨੋਵੀਕੋਵ ਨੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਮਸਕ ਬਹੁਤ ਖਾਸ ਹਨ, ਪਰ ਉਸਨੂੰ ਰਾਜਨੀਤਿਕ ਸ਼ਰਨ ਲੈਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਜੇਕਰ ਉਹ ਅਜਿਹਾ ਚਾਹੁੰਦਾ ਹੈ ਤਾਂ ਬੇਸ਼ੱਕ ਰੂਸ ਉਸਨੂੰ ਸ਼ਰਨ ਦੇਣ ਲਈ ਤਿਆਰ ਹੈ।'
ਵ੍ਹਾਈਟ ਹਾਊਸ ਦੇ ਸਾਬਕਾ ਰਣਨੀਤੀਕਾਰ ਅਤੇ ਮਸਕ ਦੇ ਕੱਟੜ ਆਲੋਚਕ ਸਟੀਵ ਬੈਨਨ ਨੇ ਐਲੋਨ ਮਸਕ ਖਿਲਾਫ ਮੋਰਚਾ ਖੋਲ੍ਹਿਆ ਅਤੇ ਮਸਕ ਨੂੰ ਅਮਰੀਕਾ ਲਈ ਖ਼ਤਰਾ ਦੱਸਿਆ ਹੈ। ਬੈਨਨ ਨੇ ਮਸਕ ਨੂੰ ਇੱਕ ਗੈਰ-ਕਾਨੂੰਨੀ ਪਰਦੇਸੀ ਦੱਸਦਿਆਂ ਉਸ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ। ਬੈਨਨ ਨੇ ਇਹ ਮੰਗ ਵੀ ਕੀਤੀ ਕਿ ਅਮਰੀਕੀ ਸਰਕਾਰ ਰੱਖਿਆ ਉਤਪਾਦਨ ਐਕਟ ਰਾਹੀਂ ਮਸਕ ਦੀ ਕੰਪਨੀ ਸਪੇਸਐਕਸ ਨੂੰ ਜ਼ਬਤ ਕਰੇ। ਬੈਨਨ ਨੇ ਮੰਗ ਕੀਤੀ ਕਿ ਅਮਰੀਕੀ ਸਰਕਾਰ ਮਸਕ ਦੀ ਨਾਗਰਿਕਤਾ ਦੀ ਜਾਂਚ ਕਰੇ ਕਿਉਂਕਿ ਉਹ ਸੋਚਦਾ ਹੈ ਕਿ ਉਹ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ। ਗੌਰਤਲਬ ਕਿ ਮਸਕ ਨੇ ਸਪੇਸਐਕਸ ਦੇ ਰਾਕੇਟ ਡਰੈਗਨ ਦੇ ਸੰਚਾਲਨ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਮਸਕ ਇਕ ਨਵੀਂ ਪਾਰਟੀ ਬਣਾਉਣ ਬਾਰੇ ਸੋਚ ਰਹੇ ਹਨ, ਜਿਸ ਬਾਰੇ ਉਨ੍ਹਾਂ ਨੇ ਐਕਸ 'ਤੇ ਪੋਲ ਕਰਵਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ
'ਇਹ ਅਮਰੀਕਾ ਦਾ ਨਿੱਜੀ ਮਾਮਲਾ'
ਬੈਨਨ ਦੇ ਬਿਆਨ 'ਤੇ ਦਮਿਤਰੀ ਨੇ ਕਿਹਾ ਕਿ ਇਹ ਅਮਰੀਕਾ ਦਾ ਨਿੱਜੀ ਮਾਮਲਾ ਹੈ ਅਤੇ ਸਾਨੂੰ ਇਸ ਵਿੱਚ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਟਰੰਪ ਇਸ ਵਿਵਾਦ ਨੂੰ ਜਲਦੀ ਹੀ ਹੱਲ ਕਰ ਲੈਣਗੇ। ਪਰ ਰੂਸ ਦਾ ਇਤਿਹਾਸ ਕੁਝ ਹੋਰ ਹੀ ਕਹਿੰਦਾ ਹੈ। ਐਡਵਰਡ ਸਨੋਡੇਨ ਤੋਂ ਇਲਾਵਾ ਰੂਸ ਪਹਿਲਾਂ ਬ੍ਰਿਟਿਸ਼ ਬਲੌਗਰ ਗ੍ਰਾਹਮ ਫਿਲਿਪਸ ਵਰਗੇ ਕਈ ਪੱਛਮੀ ਆਲੋਚਕਾਂ ਨੂੰ ਪਨਾਹ ਦੇ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ 'ਨਾਗਰਿਕਤਾ' ਸਬੰਧੀ ਨਵਾਂ ਬਿੱਲ ਪੇਸ਼, ਭਾਰਤੀ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ
ਉਹ ਕਦੇ ਇੱਕ ਦੂਜੇ ਦੇ ਨੇੜੇ ਸਨ, ਹੁਣ ਰਿਸ਼ਤੇ ਵਿੱਚ ਖਟਾਸ
ਐਲੋਨ ਮਸਕ ਅਤੇ ਡੋਨਾਲਡ ਟਰੰਪ ਕਦੇ ਬਹੁਤ ਕਰੀਬੀ ਸਨ ਅਤੇ ਉਸ ਨੇ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਲਈ ਨਾ ਸਿਰਫ ਅਰਬਾਂ ਡਾਲਰ ਦਾ ਫੰਡ ਦਿੱਤਾ, ਸਗੋਂ ਖੁਦ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕੀਤਾ। ਟਰੰਪ-ਮਸਕ ਸਬੰਧਾਂ ਵਿੱਚ ਆਈ ਖਟਾਸ ਨੇ ਵਾਸ਼ਿੰਗਟਨ ਵਿੱਚ ਹਲਚਲ ਮਚਾ ਦਿੱਤੀ ਹੈ। ਦੋਵਾਂ ਵਿਚਕਾਰ ਸਬੰਧ ਉਦੋਂ ਵਿਗੜ ਗਏ ਜਦੋਂ ਮਸਕ ਟਰੰਪ ਦੇ ਖਰਚ ਬਿੱਲ ਵਿਰੁੱਧ ਖੜ੍ਹੇ ਹੋਏ। ਜਵਾਬ ਵਿੱਚ ਟਰੰਪ ਨੇ ਮਸਕ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮਸਕ 'ਆਪਣਾ ਦਿਮਾਗ ਗੁਆ ਚੁੱਕਾ ਹੈ' ਅਤੇ ਸੰਕੇਤ ਦਿੱਤਾ ਕਿ ਉਹ ਸਰਕਾਰ ਨਾਲ ਸਪੇਸਐਕਸ ਦੇ ਇਕਰਾਰਨਾਮਿਆਂ ਦੀ ਸਮੀਖਿਆ ਕਰ ਸਕਦਾ ਹੈ। ਬਾਅਦ ਵਿੱਚ ਟਰੰਪ ਨੇ ਆਪਣਾ ਰੁਖ਼ ਨਰਮ ਕੀਤਾ ਅਤੇ ਕਿਹਾ, 'ਮੈਨੂੰ ਮਸਕ ਦੇ ਵਿਰੋਧੀ ਹੋਣ ਦਾ ਕੋਈ ਇਤਰਾਜ਼ ਨਹੀਂ ਹੈ ਪਰ ਇਹ ਉਸ ਨੂੰ ਮਹੀਨਿਆਂ ਪਹਿਲਾਂ ਕਰਨਾ ਚਾਹੀਦਾ ਸੀ। ਉੱਧਰ ਮਸਕ ਨੇ ਵੀ ਨਾਸਾ ਮਿਸ਼ਨ ਨੂੰ ਬੰਦ ਕਰਨ ਦੀ ਆਪਣੀ ਧਮਕੀ ਵਾਪਸ ਲੈ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗਿਣਤੀ 'ਚ ਰਿਕਾਰਡ ਵਾਧਾ, ਅੰਕੜੇ ਜਾਰੀ
NEXT STORY