ਮਾਸਕੋ- ਰੂਸ ਵਿਚ ਸਾਈਬੇਰੀਆ ਦੇ ਬੁਰਯਾਟੀਆ ਰੀਪਬਲਿਕ ਰੂਸੀ ਏ. ਐੱਨ.-2 ਹਵਾਈ ਜਹਾਜ਼ ਦਾ ਉਡਾਣ ਭਰਨ ਮਗਰੋਂ ਆਵਾਜਾਈ ਕੰਟਰੋਲ ਕਲਾਸ ਨਾਲੋਂ ਸੰਪਰਕ ਟੁੱਟ ਗਿਆ। ਜਹਾਜ਼ ਵਿਚ 6 ਲੋਕ ਸਵਾਰ ਸਨ।
ਐਮਰਜੈਂਸੀ ਮੰਤਰਾਲੇ ਮੁਤਾਬਕ ਐਤਵਾਰ ਰਾਤ 8.21 ਵਜੇ ਸਾਈਬੇਰੀਅਨ ਐਵੀਏਸ਼ਨ ਸਰਚ ਐਂਡ ਰੈਸਕਿਊ ਕੋਆਡਰੀਸ਼ਨ ਸੈਂਟਰ ਨੂੰ ਆਵਾਜਾਈ ਡਿਊਟੀ ਅਧਿਕਾਰੀ ਤੋਂ ਫੀਨਿਕਸ ਏਅਰ ਦੇ ਜਹਾਜ਼ ਤੋਂ ਸੰਪਰਕ ਟੁੱਟ ਜਾਣ ਦੀ ਸੂਚਨਾ ਮਿਲੀ ਸੀ।
ਸਰਚ ਐਂਡ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਮੁਤਾਬਕ ਲਾਪਤਾ ਜਹਾਜ਼ ਦਾ ਲੋਕੇਸ਼ਨ ਇਰਕੁਤਸਕ ਰੀਜਨ ਵਿਚ ਹੋ ਸਕਦਾ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਦਾ ਪਤਾ ਲਗਾਇਆ ਜਾ ਰਿਹਾ ਹੈ।
ਨਿਊਜ਼ੀਲੈਂਡ 'ਚ ਵਿਦੇਸ਼ ਯਾਤਰਾ ਸਬੰਧੀ ਕੋਵਿਡ-19 ਦਾ ਨਵਾਂ ਮਾਮਲਾ
NEXT STORY