ਮਾਸਕੋ (ਵਾਰਤਾ): ਰੂਸ ਨੇ ਪਹਿਲੀ ਵਾਰ ਪੁਲਾੜ ਜਹਾਜ਼ਾਂ ਦੇ 100 ਸਫਲ ਲਾਂਚਿੰਗ ਕੀਤੇ ਹਨ। ਰੂਸੀ ਰਾਜ ਪੁਲਾੜ ਨਿਗਮ ਰੋਸਕੋਸਮੌਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਸਕੋਸਮੌਸ ਨੇ ਟੈਲੀਗ੍ਰਾਮ 'ਤੇ ਲਿਖਿਆ ਕਿ "ਅਕਤੂਬਰ 2018 ਤੋਂ ਹੁਣ ਤੱਕ ਰੂਸੀ ਪੁਲਾੜ ਲਾਂਚ ਵਾਹਨਾਂ ਦੇ ਲਗਾਤਾਰ 100 ਸਫਲ ਲਾਂਚ ਕੀਤੇ ਗਏ ਹਨ। ਇਹਨਾਂ ਵਿਚ ਬਾਈਕੋਨੂਰ ਕੋਸਮੋਡਰੋਮ ਤੋਂ 46 ਲਾਂਚ, 36 ਪਲੇਸੇਟਸਕ ਤੋਂ, ਵੋਸਟੋਚਨੀ ਬ੍ਰਹਿਮੰਡੀ ਅਤੇ ਗੁਆਨਾ ਸਪੇਸ ਸੈਂਟਰ ਤੋਂ ਨੌਂ-ਨੌਂ ਲਾਂਚ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਪੱਧਰ 'ਤੇ ਬੇਇੱਜ਼ਤੀ: ਤੁਰਕੀ ਨੇ ਪਾਕਿ PM ਦੀ ਮੇਜ਼ਬਾਨੀ ਕਰਨ ਤੋਂ ਕੀਤਾ ਇਨਕਾਰ
ਜੂਨ 2021 ਵਿੱਚ ਰੂਸ ਨੇ ਆਪਣੇ ਆਧੁਨਿਕ ਇਤਿਹਾਸ ਵਿੱਚ ਪੁਲਾੜ ਲਾਂਚ ਵਾਹਨਾਂ ਦੇ ਲਗਾਤਾਰ 60 ਸਫਲ ਲਾਂਚਾਂ ਦਾ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਪਿਛਲੀ ਪ੍ਰਾਪਤੀ 59 ਲਗਾਤਾਰ ਸਫਲ ਲਾਂਚ ਸੀ, ਜੋ ਫਰਵਰੀ 1992 ਤੋਂ ਮਾਰਚ 1993 ਤੱਕ ਕੀਤੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।
ਰੂਸ ਨੇ 77 ਹੋਰ ਅਮਰੀਕੀ ਨਾਗਰਿਕਾਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
NEXT STORY