ਮਾਸਕੋ (ਬਿਊਰੋ)— ਰੂਸ ਦੇ ਮਾਸਕੋ ਦੇ ਸ਼ੇਰੇਮੇਟਯੇਵੋ ਹਵਾਈ ਅੱਡੇ 'ਤੇ ਹੋਏ ਜਹਾਜ਼ ਹਾਦਸੇ ਵਿਚ ਇਕ ਏਅਰ ਹੋਸਟੈਸ ਨੇ 31 ਯਾਤਰੀਆਂ ਦੀ ਜਾਨ ਬਚਾਈ। ਰਿਪੋਰਟ ਮੁਤਾਬਕ ਅੱਗ ਲੱਗਣ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੇ ਸਮੇਂ ਹਾਲਾਤ ਕਾਫੀ ਖਰਾਬ ਸਨ। ਜਹਾਜ਼ ਦੇ ਪਿਛਲੇ ਹਿੱਸੇ ਵਿਚ ਅੱਗ ਲੱਗਣ ਅਤੇ ਧੂੰਆਂ ਨਿਕਲਣ ਕਾਰਨ ਯਾਤਰੀ ਬਹੁਤ ਪਰੇਸ਼ਾਨ ਅਤੇ ਘਬਰਾਏ ਹੋਏ ਸਨ। ਜਿਵੇਂ ਹੀ ਜਹਾਜ਼ ਰੁਕਿਆ ਏਅਰ ਹੋਸਟੈਸ ਤਾਤਿਆਨਾ ਕਸਾਟਕਿਨਾ ਨੇ ਤੇਜ਼ੀ ਦਿਖਾਉਂਦੇ ਹੋਏ ਯਾਤਰੀਆਂ ਨੂੰ ਜਹਾਜ਼ ਦੇ ਬਾਹਰ ਧੱਕਾ ਦੇ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਹਾਦਸੇ ਵਿਚ 41 ਯਾਤਰੀਆਂ ਦੀ ਮੌਤ ਹੋ ਗਈ।
ਤੇਜ਼ੀ ਨਾਲ ਯਾਤਰੀਆਂ ਨੂੰ ਕੱਢਿਆ ਬਾਹਰ
34 ਸਾਲਾ ਤਾਤਿਆਨਾ ਨੇ ਦੱਸਿਆ,''ਜਿਵੇਂ ਹੀ ਜਹਾਜ਼ ਰੁੱਕਿਆ ਮੈਂ ਦਰਵਾਜੇ ਨੂੰ ਕਿੱਕ ਮਾਰ ਕੇ ਖੋਲ੍ਹਿਆ। ਮੈਂ ਉਨ੍ਹਾਂ ਯਾਤਰੀਆਂ ਨੂੰ ਜ਼ਬਰਦਸਤੀ ਜਹਾਜ਼ ਵਿਚੋਂ ਬਾਹਰ ਕੱਢਿਆ ਜੋ ਆਪਣੇ ਬੈਗ ਜਾਂ ਦੂਜਾ ਸਾਮਾਨ ਲੈਣ ਲਈ ਐਮਰਜੈਂਸੀ ਸਲਾਈਡ ਤੋਂ ਬਾਹਰ ਨਿਕਲਣ ਵਿਚ ਦੇਰੀ ਕਰ ਰਹੇ ਸਨ। ਮੈਂ ਪਿੱਛਿਓਂ ਦੀ ਯਾਤਰੀਆਂ ਦਾ ਕਾਲਰ ਫੜਿਆ ਅਤੇ ਧੱਕਾ ਦੇਣਾ ਸ਼ੁਰੂ ਕੀਤਾ। ਅਸੀਂ ਜਲਦੀ ਤੋਂ ਜਲਦੀ ਜਹਾਜ਼ ਖਾਲੀ ਕਰਨਾ ਚਾਹੁੰਦੇ ਸਨ। ਅੱਗ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਨਸ਼ਟ ਹੋ ਚੁੱਕਾ ਸੀ ਅਤੇ ਅੱਗ ਤੇਜ਼ੀ ਨਾਲ ਸਾਡੇ ਵੱਲ ਵੱਧ ਰਹੀ ਸੀ। ਕਾਲਾ ਧੂੰਆਂ ਵੱਧਦਾ ਜਾ ਰਿਹਾ ਸੀ।''
ਯਾਤਰੀਆਂ ਨੇ ਕੀਤਾ ਸ਼ੁਕਰੀਆ
ਇਸ ਹਾਦਸੇ ਵਿਚ ਬਚੇ ਯਾਤਰੀਆਂ ਨੇ ਤਾਤਿਆਨਾ ਦੀ ਤਰੀਫ ਕੀਤੀ। ਉਨ੍ਹਾਂ ਮੁਤਾਬਕ ਏਅਰ ਹੋਸਟੈਸ ਨੇ ਸਹੀ ਸਮੇਂ 'ਤੇ ਤੇਜ਼ੀ ਨਾਲ ਫੈਸਲਾ ਲੈਂਦੇ ਹੋਏ ਸਾਡੀਆਂ ਜਾਨਾਂ ਬਚਾਈਆਂ। ਦਿਮਤਰੀ ਖਲੇਬਨਿਕੋਵ ਨੇ ਕਿਹਾ,''ਨਵੀਂ ਜ਼ਿੰਦਗੀ ਦੇਣ ਲਈ ਮੈਂ ਭਗਵਾਨ ਅਤੇ ਤਾਤਿਆਨਾ ਦਾ ਸ਼ੁਕਰੀਆ ਅਦਾ ਕਰਦਾ ਹਾਂ।''
ਟੇਕਆਫ ਦੇ ਬਾਅਦ ਹੀ ਲੱਗੀ ਅੱਗ
ਰੂਸੀ ਏਅਰਲਾਈਨ ਏਅਰੋਫਲੋਟ ਦੇ ਸੁਖੋਈ ਸੁਪਰਜੈੱਟ ਵਿਚ ਐਤਵਾਰ ਨੂੰ ਟੇਕਆਫ ਕਰਨ ਦੇ ਬਾਅਦ ਹੀ ਅਚਾਨਕ ਅੱਗ ਲੱਗ ਗਈ ਸੀ। ਇਹ ਫਲਾਈਟ ਮਾਸਕੋ ਤੋਂ ਮੁਰਮਾਂਸਕ ਜਾ ਰਹੀ ਸੀ। ਜਿਵੇਂ ਹੀ ਪਾਇਲਟ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ ਉਸ ਨੇ ਜਹਾਜ਼ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ। ਜਹਾਜ਼ ਵਿਚ ਚਾਲਕ ਦਲ ਦੇ 5 ਮੈਂਬਰਾਂ ਸਮੇਤ 73 ਲੋਕ ਸਵਾਰ ਸਨ। ਲੈਡਿੰਗ ਦੇ ਬਾਅਦ ਯਾਤਰੀਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਗਿਆ। ਪਰ ਫਿਰ ਵੀ 2 ਬੱਚਿਆਂ ਸਮੇਤ 41 ਲੋਕਾਂ ਦੀ ਮੌਤ ਹੋ ਗਈ। 9 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਬਿਜਲੀ ਡਿੱਗਣ ਕਾਰਨ ਵਾਪਰਿਆ ਹਾਦਸਾ
ਰੂਸੀ ਮੀਡੀਆ ਮੁਤਾਬਕ ਇਹ ਹਾਦਸਾ ਆਕਾਸ਼ੀ ਬਿਜਲੀ ਡਿੱਗਣ ਕਾਰਨ ਵਾਪਰਿਆ। ਉੱਧਰ ਤਾਤਿਆਨਾ ਨੇ ਦੱਸਿਆ ਕਿ ਟੇਕਆਫ ਕਰਨ ਸਮੇਂ ਤੇਜ਼ ਗਤੀ ਵਿਚ ਗੜੇ ਪੈ ਰਹੇ ਸਨ। ਸਾਨੂੰ ਬਾਹਰ ਤੇਜ਼ ਆਵਾਜ਼ ਸੁਣਾਈ ਦਿੱਤੀ। ਫਿਰ ਇਕ ਧਮਾਕਾ ਹੋਇਆ ਅਤੇ ਕਾਲਾ ਧੂੰਆਂ ਨਜ਼ਰ ਆਉਣ ਲੱਗਾ।
UN ਵਲੋਂ ਭਾਰਤੀਆਂ ਸਮੇਤ 115 ਸ਼ਾਂਤੀ ਰੱਖਿਅਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ
NEXT STORY