Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 01, 2026

    1:45:10 PM

  • transfers in punjab

    ਪੰਜਾਬ 'ਚ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...

  • sylvia yasmine pakistan

    'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ...

  • heavy traffic jam

    ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ

  • jalandhar cp satinder singh takes action  transfers station house officers

    ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • PU ਦੇ 2 ਰਿਸਰਚ ਸਕਾਲਰਾਂ ਨੇ 60 ਦਿਨਾਂ 'ਚ ਕੀਤਾ 9 ਦੇਸ਼ਾਂ ਦਾ ਸਫਰ, ਤਸਵੀਰਾਂ

INTERNATIONAL News Punjabi(ਵਿਦੇਸ਼)

PU ਦੇ 2 ਰਿਸਰਚ ਸਕਾਲਰਾਂ ਨੇ 60 ਦਿਨਾਂ 'ਚ ਕੀਤਾ 9 ਦੇਸ਼ਾਂ ਦਾ ਸਫਰ, ਤਸਵੀਰਾਂ

  • Edited By Vandana,
  • Updated: 06 Oct, 2019 12:23 PM
International
russia ripandeep singh chahal and khushmanpreet kaur
  • Share
    • Facebook
    • Tumblr
    • Linkedin
    • Twitter
  • Comment

ਵੈਬ ਡੈਸਕ (ਹਰਪ੍ਰੀਤ ਸਿੰਘ ਕਾਹਲੋਂ)— ਅਕਸਰ ਅਸੀਂ ਆਪਣੇ ਵੱਡਿਆਂ ਤੋਂ ਸੁਣਦੇ ਹਾਂ ਕਿ ਸਾਡੇ ਗੁਰੂਆਂ ਨੇ ਇੰਝ ਉਦਾਸੀਆਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਅਤੇ ਬਾਲੇ ਨਾਲ ਇੰਝ ਦੁਨੀਆ ਦੇ ਲੰਮੇ ਪੈਂਡਿਆਂ ਨੂੰ ਗੁਰਬਾਣੀ ਨਾਲ ਰੋਸ਼ਨ ਕਰਦੇ ਗਏ। ਇੰਝ ਘੁੰਮਦਿਆਂ ਜੋ ਮੈਂ ਮਹਿਸੂਸ ਕੀਤਾ ਉਹ ਇਹ ਹੈ ਕਿ ਸਾਡੇ ਰਸਤਿਆਂ ਦੀ ਦੁਨੀਆ ਬਹੁਤ ਖੂਬਸੂਰਤ ਹੈ। ਦੂਜੀ ਥਾਵੇਂ ਵੱਸਦੇ ਲੋਕਾਂ ਬਾਰੇ ਅਜਬ ਭੁਲੇਖੇ ਅਤੇ ਬੇਗਾਨੀ ਧਰਤੀ ਦੇ ਹਜ਼ਾਰਾਂ ਡਰਾਂ ਨਾਲ ਅਸੀਂ ਵਾਧੂ ਹੀ ਘਿਰੇ ਹੋਏ ਹਾਂ। ਬੇਕਿਰਕ ਸਰਹੱਦਾਂ ਤੋਂ ਪਾਰ ਦੇ ਲੋਕ ਸਾਡੇ ਵਾਂਗੂੰ ਹੀ ਹੱਸਦੇ ਹਨ। ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ, ਘਾਲਣਾ ਅਤੇ ਪੱਤਝੜ-ਸਾਉਣ ਵੀ ਸਾਡੇ ਵਾਂਗੂੰ ਹਨ। 

PunjabKesari

ਇਸ ਕਹਾਣੀ ਨੂੰ ਅਸੀਂ ਸ਼ੁਰੂ ਕਰਦਿਆਂ ਜੋ ਜਾਣਿਆ ਉਹ ਇਹੋ ਹੈ ਕਿ ਦੁਨੀਆ ਡਰ ਵਿਚ ਜਿਉ ਰਹੀ ਹੈ ਪਰ ਇਹ ਬਹੁਤ ਖੂਬਸੂਰਤ ਹੈ। ਇਨ੍ਹਾਂ ਗੱਲਾਂ ਦੇ ਨਾਲ ਆਪਣੇ ਅਹਿਸਾਸ ਨੂੰ ਬਿਆਨ ਕਰਦੀ ਹੋਈ ਇਹ ਜੋੜੀ ਰਿਪਨਦੀਪ ਸਿੰਘ ਚਾਹਲ ਅਤੇ ਖੁਸ਼ਮਨਪ੍ਰੀਤ ਕੌਰ ਦੀ ਹੈ। ਪੰਜਾਬੀ ਯੂਨੀਵਰਸਿਟੀ (PU) ਦੇ ਇਨ੍ਹਾਂ ਦੋ ਰਿਸਰਚ ਸਕਾਲਰਾਂ ਨੇ 7000 ਕਿਲੋਮੀਟਰ, 8 ਟਾਈਮ ਜ਼ੋਨ, 9 ਦੇਸ਼ਾਂ ਦਾ 60 ਦਿਨਾਂ ਸਫਰ ਪੂਰਾ ਕੀਤਾ। ਦੋਵਾਂ ਦਾ ਸੁਪਨਾ ਹੈ ਕਿ ਦੇਸ਼ ਦਰ ਦੇਸ਼ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਦਿਨ ਸਾਰੀ ਦੁਨੀਆ ਘੁੰਮੀਏ, ਲੋਕਾਂ ਨਾਲ ਗੱਲਾਂ ਬਾਤਾਂ ਕਰੀਏ ਅਤੇ ਜਾਣੀਏ ਅਜਿਹਾ ਕੀ ਹੈ ਜੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਗੱਲ ਕਰਨ ਤੋਂ ਰੋਕ ਰਿਹਾ ਹੈ ਜਦੋਂ ਕਿ ਇਹ ਇਨਸਾਨ ਹੱਡ ਮਾਸ ਦੇ ਇੱਕੋ ਜਿਹੇ ਹੀ ਤਾਂ ਹਨ ।

PunjabKesari

ਭਾਰਤ ਤੋਂ ਰੂਸ ਵਾਇਆ ਅਫ਼ਗਾਨਿਸਤਾਨ ਕਜ਼ਾਕਿਸਤਾਨ : ਰਿਪਨਦੀਪ ਅਤੇ ਖੁਸ਼ਮਨ ਦੋਵੇਂ ਮੋਢਿਆਂ ਉੱਤੇ ਬੈਗ ਟੰਗ ਕੇ ਸੜਕੋਂ-ਸੜਕ ਜਾਂਦੇ, ਲਿਫ਼ਟ ਲੈਂਦੇ, ਲੋਕਾਂ ਨੂੰ ਮਿਲਦੇ, ਉਨ੍ਹਾਂ ਲੋਕਾਂ ਦੀ ਪ੍ਰਾਹੁਣਚਾਰੀ ਨੂੰ ਮਾਣਦੇ, ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਰਹਿੰਦੇ, ਇੱਕ ਦੇਸ਼ ਤੋਂ ਦੂਜੇ, ਦੂਜੇ ਦੇਸ਼ ਤੋਂ ਤੀਜੇ ਸਫ਼ਰ ਕਰਦੇ ਕਰਦੇ ਰੂਸ ਪਹੁੰਚੇ ਹਨ।ਰਿਪਨਜੀਤ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਮਹਿਕਮੇ ਤੋਂ ਪੀ.ਐੱਚ.ਡੀ. ਦਾ ਵਿਦਿਆਰਥੀ ਹੈ।ਰਿਪਨਜੀਤ ਦਾ ਵਿਸ਼ਾ ਖਾਲਸਾ ਏਡ ਹੈ।ਖੁਸ਼ਮਨ ਪ੍ਰੀਤ ਵੀ ਪੀ.ਐੱਚ.ਡੀ. ਕਰ ਰਹੀ ਹੈ ਅਤੇ ਉਸ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਹਨ।ਦੋਵੇਂ ਚਾਹੁੰਦੇ ਸਨ ਕਿ ਉਨ੍ਹਾਂ ਰਾਹਾਂ ਦਾ ਸਫ਼ਰ ਕੀਤਾ ਜਾਵੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਕਹਾਣੀਆਂ ਹਨ ਅਤੇ ਜਿਨ੍ਹਾਂ ਥਾਵਾਂ ਤੇ ਖਾਲਸਾ ਏਡ ਨੇ ਕੰਮ ਕੀਤਾ ਅਤੇ ਉਸ ਕੰਮ ਤੋਂ ਬਾਅਦ ਸਿੱਖ ਦੀ ਪਛਾਣ ਉਸ ਭਾਈਚਾਰੇ ਵਿੱਚ ਕੀ ਹੈ ਉਸ ਨੂੰ ਜਾਣਿਆ ਜਾਵੇ।

PunjabKesari

ਰਿਪਨਜੀਤ ਦੱਸਦਾ ਹੈ ਕਿ ਵੱਖ-ਵੱਖ ਦੇਸ਼ਾਂ ਦਾ ਇਸ ਢੰਗ ਦਾ ਸਫ਼ਰ ਬਹੁਤ ਤਜਰਬੇ ਵਾਲਾ ਹੈ। ਇਸ ਸਫਰ ਦੌਰਾਨ ਉਨ੍ਹਾਂ ਨੇ ਉਜ਼ਬੇਕਿਸਤਾਨ ਤੋਂ ਕਜ਼ਾਕਿਸਤਾਨ 6 ਦਿਨਾਂ ਦਾ ਸਫਰ ਸਿਰਫ 700 ਰੁਪਏ ਵਿੱਚ ਕੀਤਾ। ਅਜਿਹਾ ਇਸ ਕਰਕੇ ਸੰਭਵ ਹੋਇਆ ਕਿਉਂਕਿ ਅਸੀਂ ਸਫਰ ਵੀ ਲਿਫਟ ਲੈ ਕੇ ਕੀਤਾ ਅਤੇ ਉਸੇ ਦੇਸ਼ ਦੇ ਘਰਾਂ ਵਿਚ ਹੀ ਆਸਰਾ ਲਿਆ।ਸੋ ਤੁਸੀਂ ਸਮਝ ਸਕਦੇ ਹੋ ਕਿ ਘੁੰਮਣ ਲਈ ਪੈਸਾ ਨਹੀਂ ਚਾਹੀਦਾ, ਸਮਾਂ ਚਾਹੀਦਾ ਹੁੰਦਾ ਹੈ।ਰਿਪਨਦੀਪ ਦੱਸਦਾ ਹੈ ਕਿ ਸਮਰਕੰਦ ਵਿੱਚ ਉਨ੍ਹਾਂ ਨੂੰ ਇੱਕ ਤੁਰਕੀ ਬੰਦਾ ਮਿਲਣ ਆਇਆ।ਉਹਨੂੰ ਸਾਡੇ ਬਾਰੇ ਕਾਊਚ ਸਰਫਿੰਗ ਤੋਂ ਪਤਾ ਲੱਗਾ ਅਤੇ ਉਹਨੇ ਸਾਨੂੰ ਆਪਣੀ ਪ੍ਰਾਹੁਣਚਾਰੀ ਦਾ ਸੱਦਾ ਦਿੱਤਾ ਤਾਂ ਕਿ ਉਹ ਸਾਡੇ ਨਾਲ ਗੱਲਾਂ ਕਰ ਸਕੇ ਅਤੇ ਸਾਡੀ ਕਹਾਣੀ ਸੁਣ ਸਕੇ।ਕਾਊਚ ਸਰਫਿੰਗ ਇੱਕ ਅਜਿਹਾ ਇੰਟਰਨੈੱਟ ਪਲੇਟਫਾਰਮ ਹੈ ਜਿੱਥੇ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾ ਕੇ ਕਿਸੇ ਦੇ ਘਰ ਉਹਦੀ ਇਜਾਜ਼ਤ ਦੇ ਨਾਲ ਪ੍ਰਾਹੁਣੇ ਬਣ ਕੇ ਜਾ ਸਕਦੇ ਹੋ। 

PunjabKesari

ਰਿਸਰਚ ਸਕਾਲਰਾਂ ਦੀ ਦੁਨੀਆ : ਖੁਸ਼ਮਨ ਪ੍ਰੀਤ ਦੱਸਦੀ ਹੈ ਕਿ ਉਹ ਅਤੇ ਰਿਪਨ 2013 ਵਿੱਚ ਇੱਕ ਦੂਜੇ ਨੂੰ ਮਿਲੇ। ਰਿਪਨ ਨੇ ਦੱਸਿਆ ਕਿ ਉਸ ਨੇ ਘੁੰਮਣ ਦੀ ਸ਼ੁਰੂਆਤ 2012 ਤੋਂ ਕੀਤੀ। ਘੁੰਮਣ ਦੇ ਸ਼ੌਂਕ ਬਾਰੇ ਗੱਲ ਕਰਦਿਆਂ ਰਿਪਨ ਦੱਸਦਾ ਹੈ ਕਿ ਉਹ ਆਪਣੇ ਪਿਤਾ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਗੁਰਧਾਮਾਂ ਦੀ ਯਾਤਰਾ 'ਤੇ ਨਿੱਕੇ ਹੁੰਦਿਆਂ ਤੋਂ ਜਾਂਦਾ ਸੀ ਜਿਸ ਤੋਂ ਬਾਅਦ ਵੱਡੇ ਹੁੰਦਿਆਂ ਇਸ ਆਦਤ ਨਾਲ ਪੂਰੇ ਭਾਰਤ ਨੂੰ ਘੁੰਮ ਕੇ ਵੇਖਿਆ।ਰਿਪਨ ਮੁਤਾਬਕ ਸਭ ਤੋਂ ਪਹਿਲਾਂ ਮਨ ਵਿੱਚ ਇਹ ਸੀ ਕਿ ਆਪਣਾ ਦੇਸ਼ ਆਪਣੀ ਧਰਤੀ ਘੁੰਮ ਕੇ ਵੇਖਣੀ ਚਾਹੀਦੀ ਹੈ ਇੰਝ ਸਿਲੀਗੁੜੀ, ਦਾਰਜਲਿੰਗ, ਸਿੱਕਮ ਤੋਂ ਲੈ ਕੇ ਦੱਖਣ ਭਾਰਤ ਤੱਕ ਬਹੁਤ ਥਾਵਾਂ 'ਤੇ ਘੁੰਮਣ ਦਾ ਮੌਕਾ ਮਿਲਿਆ।

PunjabKesari

ਘੁੰਮਦੇ-ਘੁੰਮਦੇ ਇੰਡੋਨੇਸ਼ੀਆ ਦੀ ਸੜਕੋਂ ਸੜਕੀ ਦੋ ਮਹੀਨੇ ਕੀਤੀ ਯਾਤਰਾ ਨੇ ਸਾਨੂੰ ਹੋਰ ਵਿਸ਼ਵਾਸ ਵਿੱਚ ਲੈ ਆਂਦਾ ਅਤੇ ਅਸੀਂ ਹੋਰ ਘੁੰਮਣ ਦਾ ਮਨ ਬਣਾਇਆ।ਖੁਸ਼ਮਨ ਪ੍ਰੀਤ ਕਹਿੰਦੀ ਹੈ ਕਿ ਅਜਿਹਾ ਨਹੀਂ ਕਿ ਸਾਡੇ ਘੁੰਮਣ ਨੂੰ ਲੈ ਕੇ ਸਭ ਕੁਝ ਠੀਕ ਰਹਿੰਦਾ ਹੈ।ਕਈ ਵਾਰ ਘਰ ਦੇ ਡਰ ਵੀ ਜਾਂਦੇ ਹਨ ਪਰ ਸੱਚ ਤਾਂ ਇਹ ਹੈ ਕੇ ਬਾਹਰ ਵੀ ਆਪਣੇ ਵਰਗੇ ਲੋਕ ਹੀ ਹਨ। ਲੋਕ-ਵਿਚਾਰ-ਦੁਨੀਆ ਅਤੇ ਸਫਰ : ਇਸ ਬਾਰੇ ਖੁਸ਼ਮਨਪ੍ਰੀਤ ਅਤੇ ਰਿਪਨਦੀਪ ਬੜੇ ਦਿਲਚਸਪ ਤਜਰਬੇ ਸਾਂਝੇ ਕਰਦੇ ਹਨ । ਖੁਸ਼ਮਨ ਕਹਿੰਦੀ ਹੈ ਕਿ ਜਦੋਂ ਅਸੀਂ ਕਿਸੇ ਥਾਂ ਉੱਤੇ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਇਹ ਬਹੁਤ ਸੋਹਣੀ ਹੈ ਇੱਥੇ ਦੁਬਾਰਾ ਆਵਾਂਗੇ ਪਰ ਜਦੋਂ ਅਸੀਂ ਅੱਗੇ ਜਾਂਦੇ ਹਾਂ ਤਾਂ ਉਹ ਥਾਂ ਉਸ ਤੋਂ ਵੀ ਖੂਬਸੂਰਤ ਹੁੰਦੀ ਹੈ। ਰਿਪਨਦੀਪ ਸਰਹੱਦਾਂ ਬਾਰੇ ਖੁੱਲ੍ਹ ਕੇ ਬੋਲਦਿਆਂ ਕਹਿੰਦਾ ਹੈ ਕਿ ਹੱਦਾਂ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਬਾਰਡਰ ਵੀਜ਼ੇ ਕੁਦਰਤ ਤੋਂ ਉੱਪਰ ਨਹੀਂ ਹਨ। ਇਸ ਘੁੰਡੀ ਨੂੰ ਉਹ ਈਰਾਨ ਤੇ ਇਜ਼ਰਾਈਲ ਦੇ ਹਵਾਲੇ ਨਾਲ ਸਮਝਾਉਂਦਾ ਹੈ। ਰਿਪਨ ਮੁਤਾਬਕ ਜੇ ਤੁਸੀਂ ਈਰਾਨ ਗਏ ਤਾਂ ਤੁਹਾਨੂੰ ਇਜ਼ਰਾਈਲ ਦਾ ਵੀਜ਼ਾ ਨਹੀਂ ਮਿਲਦਾ ਅਤੇ ਜੇ ਤੁਸੀਂ ਇਜ਼ਰਾਈਲ ਗਏ ਤਾਂ ਈਰਾਨ ਦਾ ਵੀਜ਼ਾ ਨਹੀਂ ਮਿਲੇਗਾ।ਜਦੋਂ ਕਿ ਮੇਰੇ ਵਰਗਾ ਆਜ਼ਾਦ ਮਨ ਇਹ ਦੋਵੇਂ ਦੇਸ਼ ਘੁੰਮਣਾ ਚਾਹੁੰਦਾ ਹੈ। 

PunjabKesari

ਦੁਨੀਆ ਡਰ ਅਤੇ ਮੁਹੱਬਤ : ਰਿਪਨਦੀਪ ਸਿੰਘ ਚਾਹਲ ਅਤੇ ਖੁਸ਼ਮਨਪ੍ਰੀਤ ਕੌਰ ਆਉਣ ਵਾਲੀ ਜ਼ਿੰਦਗੀ ਵਿੱਚ 195 ਦੇਸ਼ ਘੁੰਮਣਾ ਚਾਹੁੰਦੇ ਹਨ। ਰਿਪਨ ਕਹਿੰਦਾ ਹੈ ਕਿ ਜਦੋਂ ਉਹ ਭਾਰਤ ਤੋਂ ਇੰਡੋਨੇਸ਼ੀਆ ਗਏ ਤਾਂ ਉਹ ਵਾਇਆ ਬਰਮਾ, ਥਾਈਲੈਂਡ, ਕੰਬੋਡੀਆ, ਵੀਅਤਨਾਮ, ਲਾਉਸ, ਮਲੇਸ਼ੀਆ, ਸਿੰਗਾਪੁਰ ਪਹੁੰਚੇ ਸਨ। ਆਪਣੇ ਤਾਜ਼ਾ ਸਫ਼ਰ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਰਿਪਨ ਦੱਸਦਾ ਹੈ ਕਿ ਜਦੋਂ ਉਨ੍ਹਾਂ ਨੇ ਭਾਰਤ ਤੋਂ ਅਫ਼ਗਾਨਿਸਤਾਨ ਵਾਇਆ ਕਜ਼ਾਕਿਸਤਾਨ ਰੂਸ ਦਾ ਸੜਕੋਂ ਸੜਕੀ ਸਫਰ ਵਿੱਢਿਆ ਤਾਂ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਵੀਜ਼ਾ ਨਹੀਂ ਮਿਲਿਆ ਸੀ। ਵੀਜ਼ਾ ਨਾ ਦੇਣ ਦਾ ਜਵਾਬ ਸੀ ਸਾਡੀ ਸੁਰੱਖਿਆ ਅਤੇ ਇਸ ਸੁਰੱਖਿਆ ਦੇ ਡਰ ਨਾਲ ਸਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਅਫ਼ਗਾਨਿਸਤਾਨ ਅੰਦਰ ਲੋਕ ਚੰਗੇ ਨਹੀਂ ਹਨ। ਪਰ ਜਦੋਂ ਅਸੀਂ ਅਫਗਾਨਿਸਤਾਨ ਪਹੁੰਚੇ ਤਾਂ ਬੰਦੇ ਬਹੁਤ ਚੰਗੇ ਮਿਲੇ।

ਅਫਗਾਨਿਸਤਾਨ ਤੋਂ ਕਜਾਕਿਸਤਾਨ, ਕਜਾਕਿਸਤਾਨ ਤੋਂ ਉਸ ਦੇ ਕਿਸਾਨ ਉਜ਼ਬੇਕਿਸਤਾਨ ਤੋਂ ਰੂਸ ਜਾਂਦਿਆਂ ਹੋਇਆਂ ਉਨ੍ਹਾਂ ਦੇਸ਼ ਦੇ ਚੰਗੇ ਬੰਦਿਆਂ ਨੇ ਅਗਲੇ ਦੇਸ਼ ਦੇ ਬੰਦਿਆਂ ਬਾਰੇ ਖਦਸ਼ਾ ਹੀ ਜ਼ਾਹਰ ਕੀਤਾ ਪਰ ਸਾਨੂੰ ਉਥੇ ਪਹੁੰਚਣ ਤੇ ਹਮੇਸ਼ਾ ਬੰਦੇ ਚੰਗੇ ਹੀ ਮਿਲਦੇ ਗਏ । ਰਿਪਨ ਕਹਿੰਦਾ ਹੈ ਕਿ ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਹਰ ਦੇਸ਼ ਦੇ ਅੰਦਰ ਲੋਕ ਚੰਗੇ ਹੁੰਦੇ ਹਨ ਪਰ ਉਹ ਇੱਕ ਦੂਜੇ ਨੂੰ ਕਦੇ ਮਿਲੇ ਹੀ ਨਹੀਂ ਅਤੇ ਇਸੇ ਡਰ ਵਿੱਚ ਉਨ੍ਹਾਂ ਨੇ ਇੱਕ ਧਾਰਨਾ ਬਣਾ ਲਈ ਹੈ ਕਿ  ਦੂਜੇ ਦੇਸ਼ ਦੇ ਲੋਕ ਚੰਗੇ ਨਹੀਂ ਹਨ ਜਦੋਂ ਕਿ ਸਾਰੀ ਦੁਨੀਆ ਚੰਗੀ ਹੀ ਹੈ। ਰਿਪਨ ਅਤੇ ਖੁਸ਼ਮਨ ਦੋਵੇਂ ਹੱਸਦੇ ਹੋਏ ਕਹਿੰਦੇ ਹਨ ਇਹ ਦੁਨੀਆ ਯਕੀਨ ਨਾਲ ਅਤੇ ਆਪਸ ਵਿੱਚ ਮਿਲਣ ਨਾਲ ਹੀ ਸਦਾ ਆਬਾਦ ਰਹੇਗੀ ਇਸ ਕਰਕੇ ਘੁੰਮਣਾ ਬਹੁਤ ਜ਼ਰੂਰੀ ਹੈ ਇਹ ਬਾਬੇ ਨਾਨਕ ਦਾ ਸੰਦੇਸ਼ ਸੀ ਅਤੇ ਇਹ ਅਸੀਂ ਆਪਣੇ ਗੁਰੂਆਂ ਦੇ ਕਹੇ ਉੱਤੇ ਕਰ ਰਹੇ ਹਾਂ ।

  • Russia
  • Ripandeep Singh Chahal and Khushmanpreet Kaur
  • traveling
  • ਰੂਸ
  • ਰਿਪਨਦੀਪ ਸਿੰਘ ਚਾਹਲ ਅਤੇ ਖੁਸ਼ਮਨਪ੍ਰੀਤ ਕੌਰ
  • ਸਫਰ

ਟਰੰਪ ਨੇ ਸੈਨੇਟਰ ਮਿਟ ਰੋਮਨੀ ਖਿਲਾਫ ਮਹਾਦੋਸ਼ ਚਲਾਉਣ ਦੀ ਮੰਗ ਕੀਤੀ

NEXT STORY

Stories You May Like

  • cbi  ias officer arrested  60 crore scam
    60 ਕਰੋੜ ਦੇ ਘਪਲੇ 'ਚ ਸੀਨੀਅਰ IAS ਅਧਿਕਾਰੀ ਗ੍ਰਿਫ਼ਤਾਰ ! CBI ਨੇ ਹਰਿਆਣਾ 'ਚ ਕੀਤੀ ਵੱਡੀ ਕਾਰਵਾਈ
  • famous actress cremated 9 days after death
    ਮੌਤ ਦੇ 9 ਦਿਨਾਂ ਬਾਅਦ ਹੋਇਆ ਮਸ਼ਹੂਰ ਅਦਾਕਾਰਾ ਦਾ ਸਸਕਾਰ ! ਪਿਤਾ ਨੇ ਇੰਡਸਟਰੀ 'ਤੇ ਚੁੱਕੇ ਸਵਾਲ
  • us grants 60 day waiver on iranian oil sanctions
    ਜੰਗ ਖਤਮ ਕਰਨ ਵੱਲ ਵੱਡਾ ਕਦਮ! ਅਮਰੀਕਾ ਵੱਲੋਂ ਈਰਾਨੀ ਤੇਲ ਪਾਬੰਦੀਆਂ 'ਚ 60 ਦਿਨਾਂ ਦੀ ਛੋਟ
  • amazon ceo meets modi  announces investment of  48 billion in 5 years
    Amazon ਦੇ CEO ਨੇ ਮੋਦੀ ਨਾਲ ਕੀਤੀ ਮੁਲਾਕਾਤ, 5 ਸਾਲਾਂ 'ਚ 48 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
  • india beat afghanistan by 9 wickets
    ਯਸ਼ਸਵੀ ਦਾ ਸੈਂਕੜਾ, ਭਾਰਤ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ; ਕੀਤਾ 'ਕਲੀਨ ਸਵੀਪ'
  • ram mandir 60 kg silver  missing
    Silver Missing : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੌਰਾਨ ਭੇਂਟ ਕੀਤੀ 60 ਕਿਲੋ ਚਾਂਦੀ ਗਾਇਬ, SIT ਵਲੋਂ ਜਾਂਚ ਤੇਜ਼
  • chambers not cleaned even after 60 days
    ਨਿਗਮ ਦੇ ਜੇ. ਈ. ਨੇ 48 ਦਿਨ ਬਾਅਦ ਲਗਾਏ ਚੈਂਬਰਾਂ ਦੇ ਢੱਕਣ, 60 ਦਿਨ ਬਾਅਦ ਵੀ ਨਹੀਂ ਕਰਵਾਈ ਉਨ੍ਹਾਂ ਦੀ ਸਫ਼ਾਈ
  • kolkata godown roof collapses  9 people sit
    ਕੋਲਕਾਤਾ 'ਚ ਗੋਦਾਮ ਦੀ ਛੱਤ ਡਿੱਗਣ ਨਾਲ ਹੁਣ ਤੱਕ 9 ਲੋਕਾਂ ਦੀ ਮੌਤ, 5 ਗ੍ਰਿਫ਼ਤਾਰ, ਜਾਂਚ ਲਈ ਬਣਾਈ SIT
  • jalandhar cp satinder singh takes action  transfers station house officers
    ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ
  • chambers not cleaned even after 60 days
    ਨਿਗਮ ਦੇ ਜੇ. ਈ. ਨੇ 48 ਦਿਨ ਬਾਅਦ ਲਗਾਏ ਚੈਂਬਰਾਂ ਦੇ ਢੱਕਣ, 60 ਦਿਨ ਬਾਅਦ ਵੀ...
  • security increased in punjab special dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ
  • one person dies in road accident on phillaur gt road
    ਫਿਲੌਰ GT ਰੋਡ 'ਤੇ ਟਰੱਕ ਤੇ ਕੈਂਟਰ ਦੀ ਭਿਆਨਕ ਟੱਕਰ, ਇਕ ਵਿਅਕਤੀ ਦੀ ਮੌਤ
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਭਲਕੇ ਤੋਂ 4 ਜੁਲਾਈ ਤੱਕ ਨੂੰ ਇਨ੍ਹਾਂ...
  • yellow alert in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
  • fake vigilance inspector arrested
    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ...
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
Trending
Ek Nazar
students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

prisoners escape

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

protests in south africa

ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਬੁਲੰਦ ਹੋਈ ਆਵਾਜ਼, ਦੇਸ਼...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • earthquakes in venezuela
      ਭੂਚਾਲਾਂ ਦਾ ਕਹਿਰ;  ਵੈਨੇਜ਼ੁਏਲਾ 'ਚ ਮ੍ਰਿਤਕਾਂ ਦੀ ਗਿਣਤੀ 1,900 ਤੋਂ ਪਾਰ...
    • function wedding anniversary of sri guru arjan dev ji and mata ganga
      ਕੋਰੈਜੋ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ...
    • big action in bangladesh
      ਬੰਗਲਾਦੇਸ਼ ’ਚ ਵੱਡੀ ਕਾਰਵਾਈ: ਸ਼ੇਖ ਹਸੀਨਾ ਦੇ ਕਰੀਬੀ ਹਸਨੁਲ ਹੱਕ ਇਨੂ ਨੂੰ 10...
    • major accident in pakistan
      ਪਾਕਿਸਤਾਨ ਦੇ ਲਾਹੌਰ 'ਚ ਵੱਡਾ ਹਾਦਸਾ: ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14...
    • major operation by italian police
      ਇਟਲੀ ਪੁਲਸ ਦੀ ਵੱਡੀ ਕਾਰਵਾਈ: ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼,...
    • us supreme court strikes down trump birthright citizenship order
      ਡੋਨਾਲਡ ਟਰੰਪ ਨੂੰ SC ਦਾ ਝਟਕਾ! ਜਨਮ ਦੇ ਆਧਾਰ 'ਤੇ Citizenship ਬਾਰੇ ਸੁਣਾਇਆ...
    • moscow drone attack russia ukraine war sobyanin statement
      ਯੂਕਰੇਨ ਦਾ ਮਾਸਕੋ 'ਤੇ ਵੱਡਾ ਡਰੋਨ ਹਮਲਾ! 419 ਡਰੋਨ ਡੇਗੇ ਜਾਣ ਦਾ ਦਾਅਵਾ, ਇਕ...
    • georgia meloni statement
      "ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • prisoners escape
      ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +