ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣ ਆਲੋਚਕ ਤੇ ਰੀਪਬਲਿਕ ਪਾਰਟੀ ਦੇ ਸੈਨੇਟਰ ਮਿਟ ਰੋਮਨੀ ਖਿਲਾਫ ਮਹਾਦੋਸ਼ ਚਲਾਉਣ ਦੀ ਅਪੀਲ ਕੀਤੀ ਹੈ। ਰੋਮਨੀ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੂੰ ਧੋਖੇਬਾਜ਼ ਕਿਹਾ ਸੀ ਅਤੇ ਯੁਕ੍ਰੇਨ ਮੁੱਦੇ ਨੂੰ ਲੈ ਕੇ ਉਨ੍ਹਾਂ ਦੀ ਨਿੰਦਾ ਕੀਤੀ ਸੀ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਮੈਂ ਸੁਣਿਆ ਹੈ ਕਿ ਊਟਾ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਹੰਕਾਰੀ ਸੈਨੇਟਰ ਮਿਟ ਰੋਮਨੀ ਨੂੰ ਵੋਟ ਦੇ ਕੇ ਉਨ੍ਹਾਂ ਨੇ ਵੱਡੀ ਗਲਤੀ ਕੀਤੀ। ਮੈਂ ਇਸ ਨਾਲ ਸਹਿਮਤ ਹਾਂ। ਉਹ ਇਕ ਮੂਰਖ ਵਿਅਕਤੀ ਹਨ। ਮਿਟ ਰੋਮਨੀ ਖਿਲਾਫ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ।
ਟਰੰਪ ਨੇ ਇਕ ਹੋਰ ਟਵੀਟ ਕੀਤਾ,''ਡੈਮੋਕ੍ਰੇਟਿਕ ਸਿਰਫ 2020 ਦੀਆਂ ਚੋਣ 'ਚ ਦਖਲ ਦੇ ਰਹੇ ਹਨ ਬਲਕਿ 2016 ਦੀਆਂ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਅਜਿਹੀ ਹੀ ਕੋਸ਼ਿਸ਼ ਕੀਤੀ।'' ਜ਼ਿਕਰਯੋਗ ਹੈ ਕਿ ਟਰੰਪ ਨੇ ਚੀਨ ਅਤੇ ਯੁਕ੍ਰੇਨ ਨੂੰ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਖਿਲਾਫ ਜਾਂਚ ਦੀ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਰੋਮਨੀ ਨੇ ਸ਼ੁੱਕਰਵਾਰ ਨੂੰ ਟਰੰਪ ਦੀ ਆਲੋਚਨਾ ਕੀਤੀ ਸੀ। ਰੋਮਨੀ ਨੇ ਟਵੀਟ ਕੀਤਾ ਸੀ ਕਿ ਚੀਨ ਅਤੇ ਯੁਕ੍ਰੇਨ ਤੋਂ ਬਿਡੇਨ ਖਿਲਾਫ ਜਾਂਚ ਦਾ ਰਾਸ਼ਟਰਪਤੀ ਦੀ ਅਪੀਲ ਗਲਤ ਹੈ।
ਟਰੰਪ ਮਹਾਦੋਸ਼ ਮਾਮਲੇ 'ਚ ਵਿਦੇਸ਼ ਮੰਤਰਾਲਾ ਕਰੇਗਾ ਕਾਨੂੰਨ ਦਾ ਪਾਲਣ : ਪੋਂਪੀਓ
NEXT STORY