ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਸੀਰੀਆ ਦਾ ਸਮਰਥਨ ਕੀਤਾ ਹੈ। ਇਸ ਦੇ ਤਹਿਤ ਰੂਸੀ ਫੈਡਰੇਸ਼ਨ ਦੀਆਂ ਆਰਮਡ ਫੋਰਸਿਜ਼ ਨੇ ਹੁਣ ਸੀਰੀਆ ਵਿੱਚ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਫੌਜ ਨੇ ਆਈ.ਐਸ.ਆਈ.ਐਸ 'ਤੇ ਹਮਲਾ ਕੀਤਾ ਹੈ ਅਤੇ ਇਜ਼ਰਾਈਲ ਨੂੰ ਸੀਰੀਆ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਤੋਂ ਬਾਹਰ ਧੱਕ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਸਿੱਖਾਂ ਨੇ PM ਮੋਦੀ ਦੇ ਸਮਰਥਨ 'ਚ ਕੱਢੀ ਕਾਰ ਰੈਲੀ (ਵੀਡੀਓ)
ਰੂਸ ਨੇ ਇਜ਼ਰਾਈਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੋਲਾਨ ਹਾਈਟਸ ਸੀਰੀਆ ਦਾ ਹੈ। ਸਮਾਚਾਰ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰੂਸੀ ਹਥਿਆਰਬੰਦ ਬਲਾਂ ਨੇ ਸੀਰੀਆ ਵਿੱਚ ਕਾਰਵਾਈਆਂ ਤੇਜ਼ ਕੀਤੀਆਂ ਹਨ। ਆਈ.ਐਸ.ਆਈ.ਐਸ 'ਤੇ ਹਮਲਾ ਕੀਤਾ ਹੈ ਅਤੇ ਇਜ਼ਰਾਈਲ ਨੂੰ ਗੋਲਾਨ ਹਾਈਟਸ ਤੋਂ ਬਾਹਰ ਕੱਢਿਆ। ਰਿਪੋਰਟ ਮੁਤਾਬਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦੌਰਾਨ ਸੀਰੀਆ 'ਚ ਮੌਜੂਦ ਈਰਾਨ ਸਮਰਥਿਤ ਕੱਟੜਪੰਥੀਆਂ 'ਤੇ ਇਜ਼ਰਾਈਲ ਵੱਲੋਂ ਹਵਾਈ ਹਮਲੇ ਕੀਤੇ ਜਾ ਰਹੇ ਹਨ। ਈਰਾਨ ਸਮਰਥਿਤ ਲੜਾਕੇ ਅਤੇ ਹਿਜ਼ਬੁੱਲਾ ਸੀਰੀਆ ਦੀ ਸਰਹੱਦ ਤੋਂ ਇਜ਼ਰਾਈਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਖਿਲਾਫ ਇਜ਼ਰਾਇਲੀ ਫੌਜ ਕਾਰਵਾਈ ਕਰ ਰਹੀ ਹੈ। ਹੁਣ ਤੱਕ ਆਮ ਤੌਰ 'ਤੇ ਅਜਿਹਾ ਹੁੰਦਾ ਸੀ ਕਿ ਜਦੋਂ ਇਜ਼ਰਾਈਲੀ ਫੌਜ ਸੀਰੀਆ ਦੀ ਸਰਹੱਦ 'ਤੇ ਕਾਰਵਾਈ ਕਰਦੀ ਸੀ ਤਾਂ ਹਮਲੇ ਦੀ ਜਾਣਕਾਰੀ ਰੂਸ ਨਾਲ ਸਾਂਝੀ ਕੀਤੀ ਜਾਂਦੀ ਸੀ। ਪਰ ਹੁਣ ਇਜ਼ਰਾਈਲ ਆਪਣੇ ਹਮਲਿਆਂ ਬਾਰੇ ਰੂਸ ਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਲੋਚਿਸਤਾਨ ਸੂਬੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਦੋ ਫੌਜੀਆਂ ਦੀ ਮੌਤ
NEXT STORY