ਲੰਡਨ-ਬ੍ਰਿਟੇਨ ਨੇ ਰੂਸ 'ਤੇ ਦੋਸ਼ ਲਾਇਆ ਹੈ ਕਿ ਉਹ ਯੂਕ੍ਰੇਨ ਦੀ ਸਰਕਾਰ ਨੂੰ ਮਾਸਕੋ ਸਮਰਥਿਤ ਪ੍ਰਸ਼ਾਸਨ ਨਾਲ ਬਦਲਣਾ ਚਾਹੁੰਦਾ ਹੈ। ਇਸ ਨੇ ਕਿਹਾ ਕਿ ਯੂਕ੍ਰੇਨ ਦੇ ਸਾਬਕਾ ਸੰਸਦ ਮੈਂਬਰ ਯੇਵੇਨੀ ਮੁਰਾਯੇਵ ਨੂੰ ਇਸ ਦੇ ਲਈ ਸੰਭਾਵਿਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਮੁਰਾਯੇਵ ਰੂਸ ਸਮਰਥਕ ਛੋਟੀ ਪਾਰਟੀ ਨਾਸ਼ੀ ਦੇ ਮੁਖੀ ਹਨ ਜਿਸ ਦੇ ਕੋਲ ਮੌਜੂਦਾ ਸਮੇਂ 'ਚ ਯੂਕ੍ਰੇਨ ਦੀ ਸੰਸਦ 'ਚ ਕੋਈ ਸੀਟ ਨਹੀਂ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਚ ਕੋਰੋਨਾ ਆਫ਼ਤ ਦਰਮਿਆਨ PM ਅਰਡਰਨ ਨੇ ਆਪਣਾ ਵਿਆਹ ਕੀਤਾ ਮੁਲਤਵੀ
ਬ੍ਰਿਟੇਨ ਦੇ ਵਿਦੇਸ਼ ਦਫ਼ਤਰ ਨੇ ਯੂਕ੍ਰੇਨ ਦੇ ਕਈ ਹੋਰ ਨੇਤਾਵਾਂ ਦਾ ਨਾਂ ਲਿਆ ਜਿਨ੍ਹਾਂ ਦੇ ਬਾਰੇ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਰੂਸੀ ਖੁਫ਼ੀਆ ਸੇਵਾਵਾਂ ਨਾਲ ਸੰਬੰਧ ਰਹੇ ਹਨ। ਇਸ ਦਰਮਿਆਨ, ਰੂਸ ਦੇ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਬ੍ਰਿਟੇਨ ਦੇ ਇਸ ਦਾਅਵੇ ਨੂੰ ਖਾਰਿਜ ਕੀਤਾ। ਰੂਸੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਟੈਲੀਗ੍ਰਾਮ ਐਪ 'ਤੇ ਕਿਹਾ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਵੱਲੋਂ ਫੈਲਾਈ ਜਾ ਰਹੀ ਝੂਠੀ ਜਾਣਕਾਰੀ ਇਸ ਗੱਲ ਨੂੰ ਪੁਖਤਾ ਤੌਰ 'ਤੇ ਪ੍ਰਮਾਣਿਤ ਕਰਦੀ ਹੈ ਕਿ ਨਾਟੋ ਦੇਸ਼ ਯੂਕ੍ਰੇਨ ਦੇ ਨੇੜੇ ਤਣਾਅ ਨੂੰ ਵਧਾ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਮੱਧ-ਪੂਰਬੀ ਜਲ ਖੇਤਰ 'ਚ ਤਸਕਰੀ 'ਚ ਸ਼ਾਮਲ ਜਹਾਜ਼ ਫੜਿਆ
ਅਸੀਂ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਤੋਂ ਉਕਸਾਉਣ ਵਾਲੀਆਂ ਗਤੀਵਿਧੀਆਂ ਬੰਦ ਕਰਨ ਦੀ ਬੇਨਤੀ ਕਰਦੇ ਹਨ। ਬ੍ਰਿਟੇਨ ਦੀ ਸਰਕਾਰ ਨੇ ਇਹ ਦਾਅਵਾ ਇਕ ਖੁਫੀਆ ਮੁਲਾਂਕਣ ਦੇ ਆਧਾਰ 'ਤੇ ਕੀਤਾ ਹੈ ਪਰ ਇਸ ਦੇ ਸਮਰਥਨ 'ਚ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਬ੍ਰਿਟੇਨ ਨੇ ਇਹ ਦੋਸ਼ ਅਜਿਹੇ ਸਮੇਂ ਲਾਇਆ ਹੈ ਜਦ ਰੂਸ ਅਤੇ ਪੱਛਮੀ ਦੇਸ਼ਾਂ ਦਰਮਿਆਨ ਯੂਕ੍ਰੇਨ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ ਕਿ ਇਹ ਜਾਣਕਾਰੀ ਯੂਕ੍ਰੇਨ ਦਾ ਵਿਨਾਸ਼ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਰੂਸੀ ਗਤੀਵਿਧੀ 'ਤੇ ਪ੍ਰਕਾਸ਼ ਪਾਉਂਦੀ ਹੈ ਅਤੇ ਕ੍ਰੈਮਲਿਨ ਦੀ ਸੋਚ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਨੇਪਾਲ ਦੇ ਸਾਬਕਾ PM ਕੇ.ਪੀ. ਸ਼ਰਮਾ ਓਲੀ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ ਕੋਰੋਨਾ ਆਫ਼ਤ ਦਰਮਿਆਨ PM ਅਰਡਰਨ ਨੇ ਆਪਣਾ ਵਿਆਹ ਕੀਤਾ ਮੁਲਤਵੀ
NEXT STORY