ਮਾਸਕੋ-ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਐਲੈਕਸੀ ਨਵਲਨੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਯੂਰਪੀਨ ਸੰਘ, ਦੇਸ਼ 'ਤੇ ਨਵੀਂ ਪਾਬੰਦੀ ਲਾਉਂਦਾ ਹੈ ਤਾਂ ਉਹ ਈ.ਯੂ. ਨਾਲ ਆਪਣਾ ਸੰਬੰਧ ਤੋੜ ਲਵੇਗਾ। ਯੂਰਪੀਨ ਸੰਘ ਨਾਲ ਰਸਮੀ ਸੰਬੰਧ ਬਣਾਏ ਰੱਖਣ ਸੰਬੰਧੀ ਇਕ ਸਵਾਲ 'ਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ ਅਲੱਗ-ਥਲੱਗ ਨਹੀਂ ਹੋਣਾ ਚਾਹੁੰਦਾ ਪਰ ਈ.ਯੂ. ਨੇ ਰੂਸ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕਦਮ ਚੁੱਕਿਆ ਤਾਂ ਦੇਸ਼ ਜਵਾਬੀ ਫੈਸਲੇ ਲਈ ਤਿਆਰ ਹੈ।
ਇਹ ਵੀ ਪੜ੍ਹੋ -ਜਰਮਨੀ 'ਚ ਸੜਕਾਂ 'ਤੇ ਹਜ਼ਾਰਾਂ ਕਿਸਾਨ, ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਤੋਂ ਅਜਿਹਾ ਹੋਇਆ ਅਤੇ ਸਾਡੀ ਅਰਥਵਿਵਸਥਾ ਦੇ ਕੁਝ ਖੇਤਰਾਂ 'ਤੇ ਪਾਬੰਦੀ ਲਾਈ ਗਈ ਤਾਂ ਇਹ ਕਦਮ ਚੁੱਕੇ ਜਾਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸਮੂਹ ਤੋਂ ਅਲੱਗ-ਥਲੱਗ ਨਾ ਹੋਣਾ ਚਾਹੁੰਦੇ ਹਾਂ ਅਤੇ ਨਾ ਹੀ ਅਸੀਂ ਉਸ ਦੇ ਲਈ ਤਿਆਰ ਹਾਂ। ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਨੂੰ ਯੁੱਧ ਲਈ ਤਿਆਰ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਕਾਫਲੇ 'ਤੇ ਹਮਲਾ, 5 ਸੁਰੱਖਿਆ ਮੁਲਾਜ਼ਮਾਂ ਦੀ ਮੌਤ
ਨਵਲਨੀ ਦੀ ਗ੍ਰਿਫਤਾਰੀ ਤੋਂ ਬਾਅਦ ਰੂਸ ਅਤੇ ਯੂਰਪੀਨ ਸੰਘ (ਈ.ਯੂ.) ਦੇ ਸੰਬੰਧਾਂ 'ਚ ਤਣਾਅ ਪੈਦਾ ਹੋ ਗਿਆ ਹੈ। ਪਿਛਲੇ ਹਫਤੇ ਮਾਸਕੋ ਦੀ ਇਕ ਅਦਾਲਤ ਨੇ ਪ੍ਰੋਬੇਸ਼ਨਰੀ ਮਿਆਦ ਦੀਆਂ ਸ਼ਰਤਾਂ ਤੋੜਨ ਲਈ ਨਵਲਨੀ ਨੂੰ ਦੋ ਸਾਲ ਅੱਠ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਸੀ। ਈ.ਯੂ. ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੇ ਪਿਛਲੇ ਹਫਤੇ ਰੂਸ ਦਾ ਦੌਰਾਨ ਕਰਨ ਤੋਂ ਬਾਅਦ ਕਿਹਾ ਸੀ ਕਿ ਨਵਲਨੀ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਰੂਸ ਨੂੰ ਲੈ ਕੇ 27 ਦੇਸ਼ਾਂ ਦਾ ਸਮੂਹ ਸਖਤ ਰਵੱਈਆ ਅਪਣਾਏਗਾ ਅਤੇ ਨਵੀਂ ਪਾਬੰਦੀ ਲਾਈ ਜਾਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜਰਮਨੀ 'ਚ ਸੜਕਾਂ 'ਤੇ ਹਜ਼ਾਰਾਂ ਕਿਸਾਨ, ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
NEXT STORY