ਕੀਵ (ਵਾਰਤਾ)- ਰੂਸ-ਯੂਕ੍ਰੇਨ ਯੁੱਧ ਦਾ ਅੱਜ 17ਵਾਂ ਦਿਨ ਹੈ ਅਤੇ ਰੂਸੀ ਫ਼ੌਜਾਂ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ ਵੱਲ ਵੱਧ ਰਹੀਆਂ ਹਨ। ਏ.ਬੀ.ਸੀ. ਨਿਊਜ਼ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਰੂਸੀ ਫ਼ੌਜਾਂ ਨੇ ਉਨ੍ਹਾਂ ਥਾਵਾਂ 'ਤੇ ਟੈਂਕਾਂ ਤੋਂ ਗੋਲੇ ਦਾਗੇ, ਜਿਨ੍ਹਾਂ ਨੂੰ ਉਹ ਪਹਿਲਾਂ ਹੀ ਘੇਰਾ ਪਾ ਚੁੱਕੀ ਹੈ। ਗੋਲਾਬਾਰੀ ਇੰਨੀ ਜ਼ਬਰਦਸਤ ਹੈ ਕਿ ਇਸ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਮ੍ਰਿਤਕਾਂ ਨੂੰ ਦਫ਼ਨਾਉਣ ਵਿਚ ਮੁਸ਼ਕਲ ਆ ਰਹੀ ਹੈ ਅਤੇ ਲੋਕਾਂ ਨੂੰ ਸ਼ਹਿਰ ਛੱਡਣ ਤੋਂ ਵੀ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਾਈਡੇਨ ਨੇ ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਨੂੰ ਨੀਦਰਲੈਂਡ 'ਚ ਰਾਜਦੂਤ ਕੀਤਾ ਨਾਮਜ਼ਦ
ਰਿਪੋਰਟ ਮੁਤਾਬਕ ਮਾਰੀਉਪੋਲ ਦੇ ਬੰਦਰਗਾਹ ਸ਼ਹਿਰ ਵਿਚ ਗੋਲਾਬਾਰੀ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਹਨ। ਲੋਕ ਭੋਜਨ ਅਤੇ ਪਾਣੀ ਪਹੁੰਚਾਉਣ ਅਤੇ ਫਸੇ ਨਾਗਰਿਕਾਂ ਨੂੰ ਬਚਾਉਣ ਲਈ ਵਾਰ-ਵਾਰ ਯਤਨ ਕਰ ਰਹੇ ਹਨ ਪਰ ਗੋਲੀਬਾਰੀ ਦੇ ਡਰੋਂ ਉਹ ਅਸਫ਼ਲ ਹੋ ਰਹੇ ਹਨ। ਦੱਸ ਦੇਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਇਕ ਜਣੇਪਾ ਹਸਪਤਾਲ ਉੱਤੇ ਹੋਏ ਘਾਤਕ ਹਮਲੇ ਦੀ ਅੰਤਰਰਾਸ਼ਟਰੀ ਨਿੰਦਾ ਹੋ ਰਹੋ ਹੈ। ਰਿਪੋਰਟਾਂ ਮੁਤਾਬਕ ਪਿਛਲੇ 12 ਦਿਨਾਂ 'ਚ ਮਾਰੀਉਪੋਲ ਵਿਚ ਹੋਏ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1500 ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨਾਲ 2 ਅੌਰਤਾਂ ਸਮੇਤ 4 ਭਾਰਤੀ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਪੱਛਮੀ ਦੇਸ਼ਾਂ ਤੋਂ ਯੂਕ੍ਰੇਨ ਨੂੰ ਲਗਾਤਾਰ ਹਥਿਆਰਾਂ ਅਤੇ ਹੋਰ ਸਹਾਇਤਾ ਮਿਲਣ ਕਾਰਨ ਕੁਝ ਹੱਦ ਤੱਕ ਹਮਲਾਵਰ ਰੂਸੀ ਫ਼ੌਜ ਨੂੰ ਕਾਬੂ ਵਿਚ ਰੱਖਿਆ ਗਿਆ ਹੈ। ਯੁੱਧ ਕਾਰਨ 20.50 ਲੱਖ ਲੋਕ ਯੂਕ੍ਰੇਨ ਛੱਡ ਕੇ ਪਲਾਇਨ ਕਰ ਗਏ ਹਨ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ: ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ
ਫੇਸਬੁੱਕ ਨੇ ਰੂਸੀਆਂ ਖ਼ਿਲਾਫ ਦਿੱਤੀ ਹਿੰਸਕ ਪੋਸਟ ਦੀ ਮਨਜ਼ੂਰੀ
NEXT STORY