ਕੀਵ-ਰੂਸ ਦੀ ਇਕ ਅਖਬਾਰ ਨੇ ਪਿਛਲੇ ਮੰਗਲਵਾਰ ਨੂੰ ਹੋਈ ਗੋਲੀਬਾਰੀ ਦੀ ਇਕ ਘਟਨਾ ਨਾਲ ਸੰਬੰਧਿਤ ਖਬਰ ਪ੍ਰਕਾਸ਼ਿਤ ਹੋਣ ਕਾਰਨ ਆਪਣੇ ਇਕ ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੇਲਾਰੂਸ 'ਚ ਆਪਣੀ ਬ੍ਰਾਂਚ ਬੰਦ ਕਰ ਦਿੱਤੀ ਹੈ। ਗੋਲੀਬਾਰੀ ਦੀ ਘਟਨਾ 'ਚ ਵਿਰੋਧੀ ਧਿਰ ਦੇ ਇਕ ਸਮਰਥਕ ਅਤੇ ਇਕ ਸੁਰੱਖਿਆ ਅਧਿਕਾਰੀ ਦੀ ਮੌਤ ਹੋ ਗਈ ਸੀ। ਅਖਬਾਰ 'ਕੋਮਸੋਮੋਲਸਕਾਇਆ' ਨੇ ਮੰਗਲਵਾਰ ਰਾਤ ਬੇਲਾਰੂਸ ਦੀ ਆਪਣੀ ਇਕਾਈ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਸੁਖਦੇਵ ਸਿੰਘ ਢੀਂਡਸਾ
ਬੇਲਾਰੂਸ ਦੇ ਸੂਚਨਾ ਮੰਤਰਾਲਾ ਨੇ ਪਿਛਲੇ ਬੁੱਧਵਾਰ ਨੂੰ ਅਖਬਾਰ ਦੀ ਬੇਲਾਰੂਸ ਇਕਾਈ ਦੀ ਵੈੱਬਸਾਈਟ ਨੂੰ ਰੋਕ ਦਿੱਤਾ ਸੀ ਜਿਸ ਨੂੰ ਰੋਜ਼ਾਨਾ ਲਗਭਗ 20 ਹਜ਼ਾਰ ਲੋਕ ਦੇਖਦੇ ਸਨ। ਇਸ ਦੇ ਦੋ ਦਿਨ ਬਾਅਦ ਇਸ ਦੇ ਪੱਤਰਕਾਰ ਹੀਨਾਂਦਜ ਮੈਜਹੇਯਕਾ ਦੀ ਗ੍ਰਿਫਤਾਰੀ ਦੀ ਖਬਰ ਮਿਲੀ। ਰੂਸੀ ਅਖਬਾਰ ਨੇ ਐਲਾਨ ਕੀਤਾ ਕਿ ਪਿਛਲੇ ਸਾਲ 'ਚ ਖਾਸ ਕਰਕੇ ਪਿਛਲੇ ਇਕ ਹਫਤੇ 'ਚ ਜੋ ਹਾਲਾਤ ਬਣੇ ਹਨ, ਉਸ ਦੇ ਚੱਲਦੇ ਉਸ ਨੂੰ ਆਪਣੀ ਬੇਲਾਰੂਸ ਇਕਾਈ ਬੰਦ ਕਰਨ ਦਾ ਐਲਾਨ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅਮਿਤ ਸ਼ਾਹ ਨਾਲ ਕਰੇਗਾ ਮੁਲਾਕਾਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ: ਮਿਸੂਰੀ 'ਚ 3 ਕਤਲਾਂ ਦੇ ਦੋਸ਼ੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ
NEXT STORY