ਕਿਗਾਲੀ (ਵਾਰਤਾ) : ਰਵਾਂਡਾ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 41 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 582 ਹੋ ਗਈ ਹੈ। ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਅਨੁਸਾਰ ਰਵਾਂਡਾ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋਈ ਹੈ ਅਤੇ 332 ਪੀੜਤ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਰਵਾਂਡਾ ਬਾਓਮੈਡੀਕਲ ਸੈਂਟਰ ਸਬਿਨ ਦੇ ਡਾਇਰੈਕਟਰ ਜਨਰਲ ਨਸਾਂਜੀਮਾਨਾ ਨੇ ਦੱਸਿਆ ਕਿ ਰਵਾਂਡਾ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਰੂਸੀਜੀ ਜ਼ਿਲ੍ਹੇ ਵਿਚ ਹਨ, ਜਿਸ ਦੀ ਸਰਹੱਦ ਕਾਂਗੋ ਨਾਲ ਲੱਗਦੀ ਹੈ। ਰੂਸੀਜੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਸਰਹੱਦ ਪਾਰ ਦੇ ਚਾਲਕਾਂ, ਵਪਾਰੀਆਂ ਅਤੇ ਹੋਰ ਲੋਕਾਂ ਦੀ ਆਜਵਾਈ ਲੱਗੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਰੂਸੀਜੀ ਸ਼ਹਿਰ ਦੇ ਬਾਅਦ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਰੂਸੁਮੋ ਸ਼ਹਿਰ ਤੋਂ ਸਾਹਮਣੇ ਆਏ ਹਨ, ਜਿਸ ਦੀ ਸਰਹੱਦ ਤੰਜਾਨੀਆ ਨਾਲ ਲੱਗਦੀ ਹੈ। ਸਿਹਤ ਮੰਤਰਾਲੇ ਨੇ ਕਿਹਾ, 'ਰੂਸੀਜੀ ਅਤੇ ਰੂਸੁਮੋ ਵਿਚ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਹਰ ਕਿਸੇ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।'
ਫਿਲੀਪਨ ਦੀ ਨਾਮੀ ਪੱਤਰਕਾਰ ਮਾਣਹਾਨੀ ਦੀ ਦੋਸ਼ੀ, ਮਿਲੀ 6 ਸਾਲ ਦੀ ਸਜ਼ਾ
NEXT STORY