ਸਿਡਨੀ— ਆਪਣੇ ਬੱਚੇ ਨੂੰ ਦੇਖਦੇ ਹੀ ਕਿਸੀ ਵੀ ਮਾਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਪਰ ਬੇਟੇ ਨੂੰ ਜਨਮ ਦੇਣ ਦੇ 9 ਦਿਨਾਂ ਦੇ ਅੰਦਰ ਹੀ ਇਸ ਮਾਂ ਦੀ ਜ਼ਿੰਦਗੀ ਵਿਚ ਸਦਾ ਲਈ ਹਨੇਰਾ ਛਾ ਗਿਆ। ਆਸਟ੍ਰੇਲੀਆ ਦੀ 28 ਸਾਲਾ ਸਾਰਾਹ ਹੋਕਿੰਗ ਨੇ ਇਕ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ ਸੀ। ਅਜੇ ਜੀ ਭਰ ਕੇ ਉਸ ਨੇ ਬੇਟੇ ਨੂੰ ਦੇਖਿਆ ਵੀ ਨਹੀਂ ਸੀ ਕਿ 9 ਦਿਨਾਂ ਬਾਅਦ ਬ੍ਰੇਨ ਟਿਊਮਰ ਦੇ ਇਲਾਜ ਲਈ ਉਸ ਦੀ ਸਰਜਰੀ ਕਰਨੀ ਪਈ। ਜਿਸ ਸਮੇਂ ਉਸ ਨੂੰ ਸਰਜਰੀ ਲਈ ਲਿਜਾਇਆ ਗਿਆ ਉਹ ਆਪਣੇ ਨਵਜੰਮੇ ਬੇਟੇ ਆਰਚਰ ਨਾਲ ਖੇਡ ਰਹੀ ਸੀ। 7 ਘੰਟਿਆਂ ਤੱਕ ਚੱਲੀ ਇਸ ਸਰਜਰੀ ਵਿਚ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਸਾਰਾਹ ਨੇ ਕਿਹਾ ਕਿ ਆਖਰੀ ਵਾਰ ਉਸ ਨੇ ਆਪਣੇ ਬੇਟੇ ਨੂੰ ਦੇਖਿਆ ਸੀ ਅਤੇ ਇਹੀ ਉਸ ਦੇ ਜੀਵਨ ਦੀ ਆਖਰੀ ਰੰਗੀਨ ਯਾਦ ਹੈ।
ਹਾਲਾਂਕਿ ਉਸ ਸਰਜਰੀ ਦੌਰਾਨ ਸਾਰਾਹ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਜਾ ਚੁੱਕੀ ਹੈ ਪਰ ਅਜੇ ਵੀ ਉਸ ਨੂੰ ਧੁੰਦਲਾ-ਧੁੰਦਲਾ ਕੁਝ ਦਿਖਾਈ ਦੇ ਜਾਂਦਾ ਹੈ। ਸਾਰਾਹ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਬੇਟੇ ਆਰਚਰ ਦਾ ਧੁੰਦਲਾ ਜਿਹਾ ਚਿਹਰਾ ਤਾਂ ਦਿਖਾਈ ਦਿੰਦਾ ਹੈ ਪਰ ਉਹ ਉਸ ਦੀਆਂ ਅੱਖਾਂ ਦਾ ਰੰਗ ਦੇਖਣਾ ਚਾਹੁੰਦੀ ਹੈ। ਸਾਰਾਹ ਨੂੰ ਲੱਗਦਾ ਹੈ ਕਿ ਜਿਵੇਂ ਉਹ ਲੰਬੀਂ ਨੀਂਦ ਹੈ ਵਿਚ ਹੈ ਅਤੇ ਜਦੋਂ ਉੱਠੇਗੀ ਅਤੇ ਉਸ ਦਾ ਬੇਟਾ ਆਰਚਰ ਉਸ ਦੇ ਸਾਹਮਣੇ ਹੋਵੇਗਾ। ਇਸ ਘਟਨਾ ਨੂੰ ਇਕ ਸਾਲ ਹੋ ਚੁੱਕਾ ਹੈ ਪਰ ਸਾਰਾਹ ਨੂੰ ਅੱਜ ਵੀ ਉਸ ਪਲ ਦਾ ਇੰਤਜ਼ਾਰ ਹੈ, ਜਦੋਂ ਉਹ ਆਪਣੇ ਬੇਟੇ ਆਰਚਰ ਨੂੰ ਸਾਫ-ਸਾਫ ਦੇਖ ਸਕੇਗੀ।
ਤੁਰਕੀ ਨੇ ਜਰਮਨੀ ਦੇ ਮੁਖ ਦੂਤ ਨੂੰ ਕੀਤਾ ਤਲਬ
NEXT STORY