ਰਿਆਦ (ਬਿਊਰੋ): ਸਾਊਦੀ ਦੇ ਗ੍ਰਹਿ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੇ ਵਿਚ ਆਗਾਮੀ ਹੱਜ ਸੀਜਨ ਲਈ ਆਪਣੀਆਂ ਤਿਆਰੀਆਂ ਮੁਕੰਮਲ ਹੋਣ ਸਬੰਧੀ ਐਲਾਨ ਕੀਤਾ ਹੈ। ਸ਼ਿਨਹੂਆ ਨਿਊਜ਼ ਦੇ ਮੁਤਾਬਕ ਹੱਜ ਸੁਰੱਖਿਆ ਬਲਾਂ ਦੇ ਕਮਾਂਡਰ ਜਾਏਦ ਅਲ ਤੁਵੇਲਾਨ ਨੇ ਐਤਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਫੌਜ ਤਿਆਰ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਲ 160 ਕੌਮੀਅਤਾਂ ਦੇ ਸ਼ਰਧਾਲੂ ਸਲਾਨਾ ਤੀਰਥ ਯਾਤਰਾ ਵਿਚ ਹਿੱਸਾ ਲੈਣਗੇ ਜਿਹਨਾਂ ਵਿਚੋਂ 70 ਸੂਬੇ ਵਿਚ ਵਿਦੇਸ਼ੀ ਵਸਨੀਕ ਹਨ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਇਸ ਵਾਰ ਸਾਊਦੀ ਅਰਬ ਹੱਜ ਯਾਤਰਾ ਵਿਚ ਦੁਨੀਆ ਭਰ ਦੇ ਲੱਖਾਂ ਮੁਸਲਿਮ ਹਿੱਸਾ ਨਹੀਂ ਲੈ ਸਕਣਗੇ।
ਸਾਊਦੀ ਅਰਬ ਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਸਾਲ ਬਹੁਤ ਹੀ ਸੀਮਤ ਗਿਣਤੀ ਵਿਚ ਲੋਕ ਹੱਜ ਯਾਤਰਾ ਕਰ ਸਕਣਗੇ। ਇਹਨਾਂ ਵਿਚ ਸਾਊਦੀ ਅਰਬ ਵਿਚ ਹੀ ਰਹਿਣ ਵਾਲੇ ਲੋਕ ਮੁੱਖ ਰੂਪ ਨਾਲ ਸ਼ਾਮਲ ਹੋਣਗੇ। ਮੁਸਲਿਮਾਂ ਲਈ ਜੀਵਨ ਵਿਚ ਇਕ ਵਾਰ ਹੱਜ ਯਾਤਰਾ ਕਰਨੀ ਜ਼ਰੂਰੀ ਮੰਨੀ ਜਾਂਦੀ ਹੈ, ਇਸੇ ਕਾਰਨ ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਦੇ ਲੋਕ ਇਸ ਯਾਤਰਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਹਨ। ਯਾਤਰਾ ਦੇ ਲਈ ਕਈ ਮਹੀਨੇ ਪਹਿਲਾ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਸਾਲ ਵੀ ਇਹ ਪ੍ਰਕਿਰਿਆ ਚੱਲ ਰਹੀ ਸੀ ਪਰ ਹੁਣ 'ਇਸ ਤੇ ਰੋਕ ਲਗਾ ਦਿੱਤੀ ਗਈ ਹੈ।
ਕਮਾਂਡਰ ਜਾਏਦ ਅਲ ਤੁਵੇਲਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜ਼ੁਰਮਾਨੇ ਅਤੇ ਜੇਲ ਦੀ ਵਿਵਸਥਾ ਹੈ। ਉੱਥੇ ਗੈਰ ਸਾਊਦੀਆਂ ਨੂੰ ਦੇਸ਼ ਨਿਕਾਲਾ ਮਤਲਬ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਸਾਊਦੀ ਸਿਹਤ ਮੰਤਰਾਲੇ ਦੇ ਮੁਤਾਬਕ ਐਤਵਾਰ ਨੂੰ ਕੋਰੋਨਾ ਦੇ 2,504 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੇ ਨਾਲ ਹੀ ਪੀੜਤਾਂ ਦੀ ਕੁੱਲ ਗਿਣਤੀ 250,920 ਹੋ ਗਈ ਹੈ। ਉੱਥੇ 197,735 ਲੋਕ ਹਾਲੇ ਤੱਕ ਕੋਰੋਨਾ ਨੂੰ ਹਰਾਉਣ ਵਿਚ ਸਫਲ ਹੋਏ ਹਨ। ਇਸ ਦੇ ਇਲਾਵਾ ਮਰਨ ਵਾਲਿਆਂ ਦੀ ਗਿਣਤੀ 2,486 ਤੱਕ ਪਹੁੰਚ ਗਈ ਹੈ। 2014 ਅਤੇ 2016 ਦੇ ਵਿਚ ਕਾਂਗੋ ਲੋਕਤੰਤਰੀ ਗਣਰਾਜ ਦੇ ਮੁਸਲਿਮਾਂ ਅਤੇ ਕਈ ਹੋਰ ਅਫਰੀਕੀ ਦੇਸ਼ਾਂ ਨੂੰ ਇਬੋਲਾ ਦੇ ਕਾਰਨ ਹੱਜ ਤੋਂ ਬਾਹਰ ਰੱਖਿਆ ਗਿਆ ਸੀ। ਮੱਕਾ ਦੇ ਚੈਂਬਰ ਆਫ ਕਾਮਰਸ ਦੇ ਮੁਤਾਬਕ ਹੱਜ ਆਮਦਨੀ ਦਾ ਮੁੱਖ ਸਰੋਤ ਹੈ।
ਅਮਰੀਕੀ ਪੁਲਸ ਨੇ 12 ਸਾਲਾ ਕਾਰ ਚੋਰ ਨੂੰ ਲਿਆ ਹਿਰਾਸਤ 'ਚ
NEXT STORY