ਨਿਊ ਕੈਸਲ- ਅਮਰੀਕਾ 'ਚ ਦੇਲਾਵਰੇ ਦੇ ਪੁਲਸ ਅਧਿਕਾਰੀਆਂ ਨੇ 12 ਸਾਲ ਦੇ ਇਕ ਨਾਬਾਲਗ ਨੂੰ ਗੈਸ ਸਟੇਸ਼ਨ ਤੋਂ ਪਿਕਅਪ ਟਰੱਕ ਚੋਰੀ ਕਰਨ ਦੇ ਦੋਸ਼ ਵਿਚ ਹਿਰਾਸਤ 'ਚ ਲਿਆ ਹੈ। ਪੁਲਸ ਨੇ ਦੱਸਿਆ ਕਿ ਵਾਹਨ ਚੋਰੀ ਕਰਨ ਦੇ ਬਾਅਦ ਉਹ ਤੇਜ਼ ਗਤੀ ਨਾਲ ਇਸ ਨੂੰ ਲੈ ਕੇ ਭੱਜਿਆ ਅਤੇ ਬਾਅਦ ਵਿਚ ਵਾਹਨ ਦੁਰਘਟਨਾਗ੍ਰਸਤ ਹੋਣ 'ਤੇ ਉਸ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ।
ਦੇਲਾਵਰੇ ਸੂਬੇ ਦੀ ਪੁਲਸ ਨੇ ਕਿਹਾ ਕਿ ਲੜਕੇ ਨੇ 2003 ਮਾਡਲ ਦੀ ਫੋਰਡ ਰੇਂਜਰ ਉਸ ਸਮੇਂ ਚੋਰੀ ਕੀਤੀ ਜਦ ਗੱਡੀ ਦਾ ਮਾਲਕ ਸ਼ਨੀਵਾਰ ਨੂੰ ਨਿਊ ਕੈਸਲ ਵਿਚ ਵਾਵਾ ਗੈਸ ਸਟੇਸ਼ਨ ਕੋਲ ਏ. ਟੀ. ਐੱਮ. ਦੀ ਵਰਤੋਂ ਕਰ ਰਿਹਾ ਸੀ। ਪੁਲਸ ਨੇ ਲੜਕੇ ਦਾ ਨਾਂ ਨਹੀਂ ਦੱਸਿਆ।
ਪੁਲਸ ਨੇ ਜਦ ਵਾਹਨ ਦਾ ਪਤਾ ਲਗਾਇਆ ਤਾਂ ਲੜਕੇ ਨੇ ਕਾਰ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਨੂੰ ਆਪਣੇ ਪਿੱਛੇ ਭਜਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਖੜ੍ਹੀ ਕਾਰ ਨਾਲ ਟਕਰਾਉਣ ਦੇ ਬਾਅਦ ਸ਼ੱਕੀ ਨੇ ਯੂ-ਟਰਨ ਲਿਆ ਅਤੇ ਵਾਹਨ ਇਕ ਵਾਰ ਫਿਰ ਡਿਵਾਇਡਰ ਨਾਲ ਟਕਰਾ ਗਿਆ। ਪੁਲਸ ਨੇ ਦੱਸਿਆ ਕਿ ਟੱਕਰ ਮਗਰੋਂ ਲੜਕੇ ਨੇ ਵਾਹਨ 'ਚੋਂ ਨਿਕਲ ਕੇ ਪੈਦਲ ਭੱਜਣ ਦੀ ਕੋਸ਼ਿਸ਼ਸ਼ ਕੀਤੀ ਪਰ ਪੁਲਸ ਵਾਲਿਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਲੜਕੇ ਦੇ ਉੱਪਰ ਕਈ ਦੋਸ਼ ਲੱਗੇ ਹਨ ਅਤੇ ਉਸ ਨੂੰ 8,008 ਡਾਲਰ ਦੀ ਜਮਨਤ 'ਤੇ ਉਸ ਦੇ ਪਰਿਵਾਰਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ।
ਸਾਈਬੇਰੀਆ 'ਚ ਉਡਾਣ ਭਰਦਿਆਂ ਹੀ ਜਹਾਜ਼ ਦਾ ਟੁੱਟਾ ਸੰਪਰਕ, ਹੋਇਆ ਲਾਪਤਾ
NEXT STORY