ਰਿਆਦ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ।ਜ਼ਿਆਦਾਤਰ ਦੇਸ਼ਾਂ ਦੀਆਂ ਸਰਕਾਰਾਂ ਨੇ ਬਚਾਅ ਦੇ ਤੌਰ 'ਤੇ ਕੁਝ ਪਾਬੰਦੀਆਂ ਲਗਾਈਆਂ ਹਨ। ਇਹਨਾਂ ਪਾਬੰਦੀਆਂ ਦਾ ਸਿੱਧਾ ਸੰਬੰਧ ਜਨਤਕ ਸਿਹਤ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਕੀਤੇ ਜਾਣ ਦੀ ਵਿਵਸਥਾ ਹੈ। ਇਸ ਲੜੀ ਵਿਚ ਸਾਊਦੀ ਪਬਲਿਕ ਪ੍ਰੌਸੀਕਿਊਸ਼ਨ ਦਫਤਰ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਯਾਤਰਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ 'ਤੇ ਭਾਰੀ ਜੁਰਮਾਨਾ ਲਗਾਏਗਾ।
ਲਗਾਇਆ ਜਾਵੇਗਾ 1 ਕਰੋੜ ਰੁਪਏ ਦਾ ਜੁਰਮਾਨਾ
ਚਿਤਾਵਨੀ ਮੁਤਾਬਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਵਾਲੇ ਦੇਸ਼ਾਂ ਦੀ ਯਾਤਰਾ ਕਰਨ 'ਤੇ ਯਾਤਰੀਆਂ ਨੂੰ ਜੁਰਮਾਨੇ ਦੇ ਰੂਪ ਵਿਚ 133,323 ਡਾਲਰ ਮਤਲਬ 1 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਨਿਯਮਾਂ ਮੁਤਾਬਕ ਇਸੇ ਤਰ੍ਹਾਂ ਦਾ ਜੁਰਮਾਨਾ ਆਵਾਜਾਈ ਸੰਚਾਲਕਾਂ ਅਤੇ ਮਾਲਕਾਂ 'ਤੇ ਵੀ ਲਗਾਇਆ ਜਾਵੇਗਾ। ਐਤਵਾਰ ਨੂੰ ਕੀਤੇ ਇਕ ਟਵੀਟ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਯਾਤਰੀਆਂ ਖ਼ਿਲਾਫ਼ ਗੰਭੀਰ ਸਜ਼ਾ ਦੇ ਉਪਾਅ ਕੀਤੇ ਜਾਣਗੇ, ਜਿਹਨਾਂ ਨੇ ਸਾਊਦੀ ਅਰਬ ਦੀ ਕੋਰੋਨਾ ਯਾਤਰਾ ਪਾਬੰਦੀ ਸੂਚੀ ਵਿਚ ਸ਼ਾਮਲ ਕਿਸੇ ਵੀ ਦੇਸ਼ ਦਾ ਯਾਤਰਾ ਕੀਤੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਤੋਂ ਕੈਨੇਡਾ ਆਏ ਦੋ ਯਾਤਰੀਆਂ ਨੂੰ 20,000 ਡਾਲਰ ਜੁਰਮਾਨਾ
ਲਗਾਈ ਜਾ ਸਕਦੀ ਹੈ 3 ਸਾਲ ਲਈ ਯਾਤਰਾ ਪਾਬੰਦੀ
ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਕੋਰੋਨਾ ਵਾਇਰਸ ਦੀ ਰੈੱਡ ਲਿਸਟ ਵਿਚ ਸ਼ਾਮਲ ਦੇਸ਼ਾਂ ਦੀ ਯਾਤਰਾ ਕੀਤੀ ਤਾਂ ਉਹਨਾਂ 'ਤੇ 3 ਸਾਲ ਲਈ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਜਾਵੇਗੀ। ਸਾਊਦੀ ਅਰਬ ਨੇ ਇਹ ਚਿਤਾਵਨੀ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਫੈਲਣ ਮਗਰੋਂ ਉਸ ਦੇ ਪ੍ਰਸਾਰ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਦਿੱਤੀ। ਅਜਿਹੇ ਸਾਊਦੀ ਨਾਗਰਿਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਸ਼ਾਮਲ ਹੈ। ਰੈੱਡ ਲਿਸਟ ਵਿਚ ਸ਼ਾਮਲ ਦੇਸ਼ਾਂ ਵਿਚ ਭਾਰਤ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਆਦਿ ਦੇਸ਼ ਹਨ।
ਨੋਟ- ਸਾਊਦੀ ਸਰਕਾਰ ਦੇ ਯਾਤਰੀਆਂ 'ਤੇ ਭਾਰੀ ਜੁਰਮਾਨੇ ਲਗਾਉਣ ਵਾਲੇ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਤੋਂ ਕੈਨੇਡਾ ਆਏ ਦੋ ਯਾਤਰੀਆਂ ਨੂੰ 20,000 ਡਾਲਰ ਜੁਰਮਾਨਾ
NEXT STORY