ਆਬੂਧਾਬੀ: ਸਾਊਦੀ ਅਰਬ ਪਰਤਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਰਾਹਤ ਭਰੀ ਖ਼ਬਰ ਹੈ। ਸਾਊਦੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਰਤੀਆਂ ਨੂੰ ਹੁਣ ਕੁੱਝ ਨਿਯਮਾਂ ਤਹਿਤ ਕਿਸੇ ਤੀਜੇ ਦੇਸ਼ ਵਿਚ ਇਕਾਂਤਵਾਸ ਵਿਚ ਰਹਿਣ ਨੂੰ ਨਹੀਂ ਕਿਹਾ ਜਾਏਗਾ। ਸਾਊਦੀ ਅਰਬ ਵਿਚ ਭਾਰਤੀ ਦੂਤਘਰ ਨੇ ਇਕ ਟਵੀਟ ਕਰਕੇ ਦੱਸਿਆ ਕਿ, ‘ਸਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਊਦੀ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਭਾਰਤੀ ਨਾਗਰਿਕ ਜਿਨ੍ਹਾਂ ਨੇ ਸਾਊਦੀ ਅਰਬ ਵਿਚ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਬਾਅਦ ਭਾਰਤ ਦੀ ਯਾਤਰਾ ਕੀਤੀ ਹੈ, ਉਨ੍ਹਾਂ ਨੂੰ ਹੁਣ ਕਿਸੇ ਤੀਜੇ ਦੇਸ਼ ਵਿਚ ਇਕਾਂਤਵਾਸ ਰਹਿਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਨਾਗਰਿਕ ਸਿੱਧਾ ਸਾਊਦੀ ਅਰਬ ਆ ਸਕਦੇ ਹਨ।’
ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ
ਸਾਊਦੀ ਅਰਬ ਦੇ ਭਾਰਤੀ ਰਾਜਦੂਤ ਡਾ. ਓਸਾਫ ਸਈਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਇਕ ਸਰਕੁਲਰ ਮਿਲਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਿਰਫ਼ ਉਹ ਯਾਤਰੀ ਜਿਨ੍ਹਾਂ ਨੇ ਸਾਊਦੀ ਅਰਬ ਛੱਡਣ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੀਆ ਦੋਵੇਂ ਡੋਜ਼ ਲਈਆਂ ਹਨ, ਉਨ੍ਹਾਂ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾਏਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਾਊਦੀ ਅਰਬ ਨੇ ਕੁੱਝ ਦਿਨ ਪਹਿਲਾਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ। ਮਈ ਵਿਚ ਸਾਊਦੀ ਅਰਬ ਨੇ 11 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ’ਤੇ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਸੀ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਸਮੇਤ 9 ਦੇਸ਼ਾਂ ਲਈ ਪਾਬੰਦੀ ਜਾਰੀ ਸੀ।
ਇਹ ਵੀ ਪੜ੍ਹੋ: UAE ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਝਟਕਾ, ਅਸਥਾਈ ਤੌਰ ’ਤੇ ਕੀਤੀ ਬੰਦ ਇਹ ਸੁਵਿਧਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ 'ਚ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
NEXT STORY