ਰਿਆਦ (ਬਿਊਰੋ): ਸਾਊਦੀ ਅਰਬ ਨੇ ਵੀਰਵਾਰ ਨੂੰ ਕੋਰੋਨਾਵਾਇਰਸ ਦੇ ਡਰ ਨਾਲ ਮੱਕਾ ਜਾਣ ਦੇ ਚਾਹਵਾਨ ਸ਼ਰਧਾਲੂਆਂ ਦੇ ਵੀਜ਼ਾ ਨੂੰ ਮੁਅੱਤਲ ਕਰ ਦਿੱਤਾ।ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਸਰਕਾਰ 'ਉਮਰਾਹ' ਦੇ ਉਦੇਸ਼ ਨਾਲ ਰਾਜ ਵਿਚ ਦਾਖਲ ਹੋਣ ਅਤੇ ਪੈਗੰਬਰ ਦੀ ਮਸਜਿਦ ਦੇ ਅਸਥਾਈ ਰੂਪ ਨਾਲ ਦੌਰੇ ਨੂੰ ਮੁਅੱਤਲ ਕਰ ਰਹੀ ਹੈ।
ਮੱਕਾ ਲਈ ਇਸਲਾਮਿਕ ਤੀਰਥ ਯਾਤਰਾ ਦਾ ਜ਼ਿਕਰ ਹੈ ਜੋ ਸਾਲ ਦੇ ਕਿਸੇ ਵੀ ਸਮੇਂ ਵਿਚ ਕੀਤੀ ਜਾ ਸਕਦੀ ਹੈ। ਉਮਰਾਹ ਹਰ ਮਹੀਨੇ ਦੁਨੀਆ ਭਰ ਤੋਂ ਹਜ਼ਾਰਾਂ ਦਾ ਗਿਣਤੀ ਵਿਚ ਮੁਸਲਮਾਨਾਂ ਨੂੰ ਆਕਰਸ਼ਿਤ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਉਹਨਾਂ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਮੁਅੱਤਲ ਕਰ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਦਾ ਖਤਰਾ ਜ਼ਿਆਦਾ ਹੈ।ਗੌਰਤਲਬ ਹੈ ਕਿ ਚੀਨ ਦੇ ਬਾਹਰ ਵੀ ਕਈ ਦੇਸ਼ਾਂ ਵਿਚ ਇਹ ਜਾਨਲੇਵਾ ਵਾਇਰਸ ਫੈਲਦਾ ਜਾ ਰਿਹਾ ਹੈ।
ਚੀਨ ਵਿਚ ਵਾਇਰਸ ਸੰਬੰਧੀ ਮਾਮਲਿਆਂ ਵਿਚ ਗਿਰਾਵਟ ਦੇ ਬਾਵਜੂਦ ਏਸ਼ੀਆ, ਯੂਰਪ ਅਤੇ ਮੱਧ ਪੂਰਬ ਦੇ ਕੁਝ ਹਿੱਸਿਆਂ ਵਿਚ ਅਚਾਨਕ ਅਜਿਹੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਸ ਵਿਚ ਈਰਾਨ ਵਿਚ ਵੀ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ 15 ਲੋਕ ਇਸ ਵਾਇਰਸ ਨਾਲ ਪੀੜਤ ਹਨ। ਕੁਵੈਤ ਅਤੇ ਬਹਿਰੀਨ ਦੇ ਖਾੜੀ ਰਾਜਾਂ ਨੇ ਵੀ ਇਸ ਹਫਤੇ ਵਧੀਕ ਮਾਮਲਿਆਂ ਦਾ ਐਲਾਨ ਕੀਤਾ ਹੈ।
ਚੀਨ 'ਚ ਮ੍ਰਿਤਕਾਂ ਦੀ ਗਿਣਤੀ 2,744 ਹੋਈ, 78,500 ਲੋਕ ਇਨਫੈਕਟਿਡ
NEXT STORY