ਦੁਬਈ (ਏਜੰਸੀ)- ਸਾਊਦੀ ਅਰਬ ਦੇ ਇਕ ਅਧਿਆਪਕ ਨੂੰ ਵੀਰਵਾਰ ਨੂੰ ‘ਗਲੋਬਲ ਟੀਚਰ ਪ੍ਰਾਈਜ਼’ ਦਿੱਤਾ ਗਿਆ, ਜਿਸ ਦੀ ਇਨਾਮੀ ਰਾਸ਼ੀ 10 ਲੱਖ ਅਮਰੀਕੀ ਡਾਲਰ ਹੈ। ਮੰਸੂਰ ਅਲ-ਮੰਸੂਰ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਦੁਬਈ ’ਚ ਆਯੋਜਿਤ ਵਿਸ਼ਵ ਭਰ ਦੀਆਂ ਸਰਕਾਰਾਂ ਦੇ ਸਿਖਰ ਸੰਮੇਲਨ ’ਚ ਸਾਊਦੀ ਅਧਿਆਪਕ ਨੂੰ ਇਹ ਪੁਰਸਕਾਰ ਦਿੱਤਾ ਗਿਆ।
ਅਲ-ਮੰਸੂਰ ਇਕ ਲੇਖਕ ਵੀ ਹਨ। ਵਰਕੀ ਫਾਊਂਡੇਸ਼ਨ ਇਹ ਪੁਰਸਕਾਰ ਪ੍ਰਦਾਨ ਕਰਦਾ ਹੈ ਤੇ ਇਸ ਦੇ ਸੰਸਥਾਪਕ ਸਨੀ ਵਰਕੀ ਹਨ। ਵਾਰਕੀ ਫਾਊਂਡੇਸ਼ਨ ਹੁਣ ਤੱਕ ਇਹ ਇਨਾਮ 9 ਅਧਿਆਪਕਾਂ ਨੂੰ ਦੇ ਚੁੱਕੀ ਹੈ, ਜਿਨ੍ਹਾਂ ਵਿੱਚ ਅਲ-ਮੰਸੂਰ ਵੀ ਸ਼ਾਮਲ ਹਨ। ਫਾਊਂਡੇਸ਼ਨ ਨੇ ਇਹ ਪੁਰਸਕਾਰ 2015 ਵਿੱਚ ਸ਼ੁਰੂ ਕੀਤਾ ਸੀ।
ਦੱਖਣੀ ਕੋਰੀਆ 'ਚ ਨਿਰਮਾਣ ਅਧੀਨ ਹੋਟਲ 'ਚ ਲੱਗੀ ਅੱਗ, 6 ਮਜ਼ਦੂਰਾਂ ਦੀ ਮੌਤ
NEXT STORY