ਵੈਨਕੂਵਰ (ਮਲਕੀਤ ਸਿੰਘ)- ਫਲੀਟਵੁੱਡ ਹਲਕੇ ਤੋਂ ਲਿਬਰਲ ਪਾਰਟੀ ਦੇ ਮੌਜੂਦਾ ਸਾਂਸਦ ਗੁਰਬਖਸ਼ ਸੈਣੀ ਵੱਲੋਂ ਆਪਣੀ ਕਾਮਯਾਬੀ ਉਪਰੰਤ ਆਪਣੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਤਾਜ ਪਾਰਕ 'ਚ ਇੱਕ ਸੰਗੀਤਕ ਸ਼ਾਮ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕਾਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ।

ਇਸ ਸੰਗੀਤਕ ਸ਼ਾਮ ਦੌਰਾਨ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਵੱਲੋਂ ਆਪਣੇ ਚੋਣਵੇਂ ਗੀਤਾਂ ਨਾਲ ਰੰਗ ਬੰਨ੍ਹ ਕੇ ਹਾਜ਼ਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਚੀਨੀ ਕਲਾਕਾਰਾਂ ਦੀ ਲੇਡੀਜ਼ ਟੀਮ ਵੱਲੋਂ ਚੀਨੀ ਲਹਿਜ਼ੇ 'ਚ ਪੇਸ਼ ਕੀਤਾ ਗਿਆ ਡਾਂਸ ਵੀ ਵੇਖਣਯੋਗ ਸੀ।

ਸੰਗੀਤਕ ਸ਼ਾਮ ਦੌਰਾਨ ਉਭਰਦੇ ਨੌਜਵਾਨ ਗਾਇਕ ਰੂਪ ਸਿੱਧੂ ਵੱਲੋਂ ਲੰਮੀ ਹੇਕ 'ਚ ਗਾਏ ‘ਮਿਰਜ਼ਾ’ ਗੀਤ ਦੀ ਪੇਸ਼ਕਾਰੀ ਨਾਲ ਸਮੁੱਚਾ ਹਾਲ ਹਾਜ਼ਰ ਮਹਿਮਾਨਾਂ ਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਇਸ ਮੌਕੇ ਸਾਂਸਦ ਗੁਰਬਖਸ ਸੈਣੀ ਵੱਲੋਂ ਆਪਣੇ ਸਿਆਸੀ ਸਫਰ ਦਾ ਜ਼ਿਕਰ ਕਰਦੇ ਹੋਏ ਆਪਣੇ ਸਮਰਥਕਾਂ ਤੇ ਬਾਕੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਉੱਘੇ ਬਿਜ਼ਨੈੱਸਮੈਨ ਮਨਜੀਤ ਸੈਣੀ ,ਚਰਨਜੀਤ ਸੈਣੀ, ਵਕੀਲ ਜਗਮੋਹਨ ਸਿੰਘ, ਇਸਵਿੰਦਰ ਘੱਗ, ਰਾਣਾ ਕੰਗ ਗੁਰਪ੍ਰੀਤ ਸਰਪੰਚ ,ਦੀਪ ਬਾਜਪੁਰੀਆ, ਡਾਕਟਰ ਨਿਰਮਲ ਰੰਧਾਵਾ, ਰਵੀ ਭੁੱਲਰ, ਨਵਰੋਜ ਗੋਲਡੀ ਭੱਟੀ, ਨਿਰਮਲ ਸਿੰਘ, ਪ੍ਰਦੀਪ ਸੰਘਾ, ਕਰਮਵੀਰ ਸੰਧੂ ਅਤੇ ਗੈਰੀ ਥਿੰਦ ਆਦਿ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਝਟਕਾ! ਹੁਣ Visa ਲੈਣ ਲਈ ਕਰਨਾ ਪਵੇਗਾ ਲੱਖਾਂ ਰੁਪਏ ਦਾ 'ਵਾਧੂ ਖ਼ਰਚਾ'
NEXT STORY