ਰਿਆਦ/ਵਾਸ਼ਿੰਗਟਨ — ਅਮਰੀਕਾ ਦੀ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ ਇਕ ਵੱਡਾ ਖੁਲਾਸਾ ਹੋਇਆ ਹੈ। ਸੀ. ਆਈ. ਏ. ਦੀ ਇਕ ਰਿਪੋਰਟ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਆਪਣੇ ਕਰੀਬੀ ਸਲਾਹਕਾਰ ਨੂੰ 11 ਮੈਸੇਜ ਭੇਜੇ ਸਨ ਜੋ ਕਥਿਤ ਰੂਪ ਤੋਂ ਖਸ਼ੋਗੀ ਦੀ ਹੱਤਿਆ ਕਰਨ ਵਾਲੀ ਟੀਮ ਦੀ ਨਿਗਰਾਨੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਅਮਰੀਕਾ-ਸਾਊਦੀ ਅਰਬ ਦੇ ਸਬੰਧ ਤਣਾਅਪੂਰਣ ਚੱਲ ਰਹੇ ਹਨ। ਇਹ ਤਣਾਅ 9/11 ਹਮਲੇ ਤੋਂ ਬਾਅਦ ਸਭ ਤੋਂ ਗੰਭੀਰ ਮੰਨੇ ਜਾ ਰਹੇ ਹਨ। ਅਮਰੀਕੀ ਸੰਸਦੀ ਮੈਂਬਰਾਂ ਨੇ ਵ੍ਹਾਈਟ ਹਾਊਸ ਤੋਂ ਅਪੀਲ ਕੀਤੀ ਹੈ ਕਿ ਉਹ ਤੁਰਕੀ 'ਚ ਖਸ਼ੋਗੀ ਦੀ ਮੌਤ ਦੇ ਬਾਰੇ 'ਚ ਖੁਫੀਆ ਏਜੰਸੀਆਂ ਵੱਲੋਂ ਇਕੱਠੀ ਕੀਤੀ ਜਾ ਰਹੀ ਜਾਣਕਾਰੀ ਦੇ ਬਾਰੇ 'ਚ ਸਪੱਸ਼ਟਵਾਦੀ ਪੱਖ ਅਪਣਾਉਣ ਅਤੇ ਨਾਲ ਹੀ ਪੁੱਛਿਆ ਹੈ ਕੀ ਕ੍ਰਾਊਨ ਪ੍ਰਿੰਸ ਘਟਨਾ ਦੇ ਬਾਰੇ 'ਚ ਪਹਿਲਾਂ ਤੋਂ ਜਾਣਦੇ ਸਨ ਜਾਂ ਉਨ੍ਹਾਂ ਨੇ ਖੁਦ ਇਸ ਦੇ ਆਦੇਸ਼ ਦਿੱਤੇ ਸਨ।

ਅਮਰੀਕੀ ਅਖਬਾਰ 'ਵਾਲ ਸਟ੍ਰੀਟ ਜਨਰਲ' ਮੁਤਾਬਕ, ਉਸ ਕੋਲ ਸੀ. ਆਈ. ਏ. ਦੀ ਰਿਪੋਰਟ ਦਾ ਅੰਸ਼ ਹੈ। ਇਸ ਅੰਸ਼ 'ਚ ਮੋਬਾਇਲ ਸੰਦੇਸ਼ ਅਤੇ ਹੋਰ ਜਾਣਕਾਰੀਆਂ ਸ਼ਾਮਲ ਹਨ। ਰਿਪੋਰਟ ਦੇ ਅੰਸ਼ 'ਚ ਆਖਿਆ ਗਿਆ ਹੈ ਕਿ ਸੀ. ਆਈ. ਏ. ਨੂੰ ਇਹ ਲੱਗਦਾ ਹੈ ਕਿ ਪ੍ਰਿੰਸ ਮੁਹੰਮਦ ਨੇ ਖੁਦ ਖਸ਼ੋਗੀ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਆਦੇਸ਼ ਦਿੱਤੇ।
ਸੀ. ਆਈ. ਏ. ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਕਿਹਾ ਹੈ ਕਿ ਪ੍ਰਿੰਸ ਮੁਹੰਮਦ ਸਲਮਾਨ ਨੇ ਸਾਊਦੀ ਅਲ-ਕਾਹਤਾਨੀ ਨੂੰ ਮੈਸੇਜ ਭੇਜੇ ਸਨ ਜੋ ਖਸ਼ੋਗੀ ਦੀ ਹੱਤਿਆ ਕਰਨ ਵਾਲੀ 15 ਮੈਂਬਰੀ ਟੀਮ ਨੂੰ ਸੁਪਰਵਾਈਜ਼ ਕਰ ਰਹੇ ਸਨ ਅਤੇ ਉਨ੍ਹਾਂ ਦੀ ਇਸਤਾਨਬੁਲ 'ਚ ਮੌਜੂਦ ਟੀਮ ਦੇ ਲੀਡਰ ਨਾਲ ਸਿੱਧੀ ਗੱਲ ਹੋ ਰਹੀ ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਇਸ ਮੈਸੇਜ 'ਚ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਦੱਸ ਦਈਏ ਕਿ ਖਸ਼ੋਗੀ ਦੀ ਹੱਤਿਆ ਤੁਰਕੀ ਸਥਿਤ ਸਾਊਦੀ ਵਣਜ ਦੂਤਘਰ 'ਚ ਉਸ ਸਮੇਂ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਵਿਆਹ ਤੋਂ ਪਹਿਲਾਂ ਦਸਤਾਵੇਜਾਂ ਨਾਲ ਜੁੜੀ ਪ੍ਰਕਿਰਿਆ ਪੂਰੀ ਕਰਨ ਲਈ ਉਥੇ ਗਏ ਸਨ।
ਸਾਊਦੀ ਪ੍ਰਿੰਸ ਸਲਮਾਨ ਤੇ ਪੁਤਿਨ ਦੇ ਮਿਲਣ ਦਾ ਵੱਖਰਾ ਅੰਦਾਜ਼
NEXT STORY