ਰਿਆਧ— ਸਾਊਦੀ ਅਰਬ ਦੇ ਸਖਤ ਕਾਨੂੰਨਾਂ ਤੋਂ ਹਰ ਕੋਈ ਜਾਣੂ ਹੈ। ਇੱਥੇ ਕਦੋਂ ਕਿਸੇ ਨੂੰ ਛੋਟੀ ਜਿਹੀ ਗਲਤੀ ਦੀ ਸਖਤ ਸਜ਼ਾ ਦਿੱਤੀ ਜਾਵੇ ਕੋਈ ਨਹੀਂ ਜਾਣਦਾ। ਹੁਣ ਇੱਥੇ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। 14 ਸਾਲਾ ਲੜਕੇ ਨੂੰ ਸੜਕ 'ਤੇ ਡਾਂਸ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪੁਲਸ ਨੇ ਇਸ ਨੂੰ ਹਿਰਾਸਤ ਲੈ ਲਿਆ। ਅਜੇ ਤਕ ਇਸ ਦੀ ਨਾਗਰਿਕਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
45 ਸਕਿੰਟਾਂ ਦੀ ਇਕ ਵੀਡੀਓ 'ਚ ਦੇਖਣ ਨੂੰ ਮਿਲਿਆ ਕਿ ਸੜਕ ਦੇ ਕਿਨਾਰੇ 'ਤੇ ਇਕ ਲੜਕਾ 1990 ਦੇ ਹਿੱਟ ਗੀਤ 'ਮਾਕਾਰੇਨਾ' 'ਤੇ ਨੱਚ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 2016 'ਚ ਪਹਿਲੀ ਵਾਰ ਪੋਸਟ ਹੋਈ ਸੀ ਤੇ ਹੁਣ ਇਹ ਵਾਇਰਲ ਹੋਈ ਹੈ।
ਪ੍ਰੇਮਿਕਾ ਦੇ ਛੱਡਣ ਮਗਰੋਂ ਪ੍ਰੇਮੀ ਨੇ ਕੀਤਾ ਅਜਿਹਾ ਕੰਮ ਕਿ ਮਿਲਿਆ ਇਹ ਸਨਮਾਨ
NEXT STORY