ਲੰਡਨ (ਏਪੀ)- ਸੋਸ਼ਲ ਮੀਡੀਆ 'ਤੇ ਗ਼ਲਤ ਸੂਚਨਾਵਾਂ ਕਾਰਨ ਬ੍ਰਿਟਿਸ਼ ਦੇ ਕਈ ਸ਼ਹਿਰਾਂ 'ਚ ਦੰਗੇ ਹੋਏ। ਸੱਜੇ-ਪੱਖੀ ਦੰਗਿਆਂ ਦੇ ਮੱਦੇਨਜ਼ਰ ਹਾਲ ਹੀ ਵਿਚ ਪਾਠਕ੍ਰਮ 'ਚ ਪ੍ਰਸਤਾਵਿਤ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ ਸਕੂਲੀ ਬੱਚਿਆਂ ਨੂੰ ਕੱਟੜਵਾਦ ਅਤੇ ਜਾਅਲੀ ਖਬਰਾਂ ਨਾਲ ਸਬੰਧਤ ਆਨਲਾਈਨ ਸਮੱਗਰੀ ਦੀ ਪਛਾਣ ਕਿਵੇਂ ਕਰਨੀ ਹੈ, ਬਾਰੇ ਸਿਖਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਚਾਰਲਸ III ਨੇ ਬ੍ਰਿਟੇਨ 'ਚ ਨਸਲਵਾਦ ਖ਼ਿਲਾਫ਼ ਇੱਕਜੁੱਟਤਾ ਦਿਖਾਉਣ ਵਾਲਿਆਂ ਦੀ ਕੀਤੀ ਤਾਰੀਫ਼
ਬ੍ਰਿਟੇਨ ਦੀ ਸਿੱਖਿਆ ਸਕੱਤਰ ਬ੍ਰਿਜੇਟ ਫਿਲਿਪਸਨ ਨੇ ਐਤਵਾਰ ਨੂੰ 'ਦ ਡੇਲੀ ਟੈਲੀਗ੍ਰਾਫ' ਨੂੰ ਦੱਸਿਆ ਕਿ ਉਹ ਵੱਖ-ਵੱਖ ਵਿਸ਼ਿਆਂ ਵਿੱਚ ਆਲੋਚਨਾਤਮਕ ਸੋਚ ਵਿਕਸਿਤ ਕਰਨ ਲਈ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਪਾਠਕ੍ਰਮਾਂ ਦੀ ਸਮੀਖਿਆ ਸ਼ੁਰੂ ਕਰ ਰਹੀ ਹੈ ਅਤੇ ਇਸ ਦੀ ਮਦਦ ਨਾਲ ਬੱਚਿਆਂ ਨੂੰ "ਸਾਜ਼ਿਸ਼ ਦੇ ਸਿਧਾਂਤਾਂ" ਵਿਰੁੱਧ ਤਿਆਰ ਕੀਤਾ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਸਕੂਲੀ ਬੱਚੇ ਅੰਗ੍ਰੇਜ਼ੀ ਦੇ ਪਾਠਾਂ ਵਿੱਚ ਲੇਖਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਇਹ ਸਿੱਖਣ ਵਿੱਚ ਮਦਦ ਮਿਸ ਸਕੇ ਕਿ ਸਟੀਕ ਰਿਪੋਰਟਿੰਗ ਤੋਂ ਮਨਘੜਤ ਗੱਲਾਂ ਨੂੰ ਕਿਵੇਂ ਵੱਖਰਾ ਕਰਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕਈ ਹਿੱਸਿਆਂ 'ਚ ਤੇਜ਼ ਤੂਫਾਨ ਦੀ ਚਿਤਾਵਨੀ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਫਿਲਿਪਸਨ ਨੇ ਕਿਹਾ, "ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਨੌਜਵਾਨਾਂ ਨੂੰ ਗਿਆਨ ਅਤੇ ਹੁਨਰ ਪ੍ਰਦਾਨ ਕਰੀਏ ਤਾਂ ਜੋ ਉਹ ਆਨਲਾਈਨ ਜੋ ਕੁਝ ਵੀ ਦੇਖਦੇ ਹਨ, ਉਸ ਦੀ ਸਮੱਗਰੀ ਨੂੰ ਚੁਣੌਤੀ ਦੇ ਸਕਣ।" ਫਿਲਿਪਸਨ ਨੇ ਕਿਹਾ, "ਇਸੇ ਲਈ ਸਾਡੇ "ਪਾਠਕ੍ਰਮ ਸਮੀਖਿਆ ਦੇ ਹਿੱਸੇ ਵਜੋਂ ਹੁਨਰ ਨੂੰ ਸ਼ਾਮਲ ਕਰਨ ਦੀ ਯੋਜਨਾ ਹੋਵੇਗੀ ਤਾਂ ਜੋ ਸਾਡੇ ਬੱਚਿਆਂ ਨੂੰ ਗਲਤ ਜਾਣਕਾਰੀ, ਜਾਅਲੀ ਖ਼ਬਰਾਂ ਅਤੇ ਸੋਸ਼ਲ ਮੀਡੀਆ 'ਤੇ ਫੈਲੀਆਂ ਨਫ਼ਰਤ ਭਰੀਆਂ ਸਾਜ਼ਿਸ਼ਾਂ ਦੇ ਸਿਧਾਂਤਾਂ ਤੋਂ ਬਚਾਇਆ ਜਾ ਸਕੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਤਨਯਾਹੂ ਲਈ ਖਤਰੇ ਦੀ ਘੰਟੀ; 72 ਫ਼ੀਸਦੀ ਇਜ਼ਰਾਈਲੀ ਕਰ ਰਹੇ ਅਸਤੀਫ਼਼ੇ ਦੀ ਮੰਗ
NEXT STORY