ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿਚ ਵਿਗਿਆਨੀ ਕਿਸੇ ਨਾ ਕਿਸੇ ਵਿਸ਼ੇ 'ਤੇ ਖੋਜ ਕਰ ਰਹੇ ਹਨ। ਹਾਲ ਹੀ ਵਿਚ ਵਿਗਿਆਨੀਆਂ ਨੇ ਹੁਣ ਤੱਕ ਦੀ ਸਭ ਤੋਂ ਪ੍ਰਭਾਵਸ਼ਾਲੀ ਸਨੇਕ ਵੈਕਸੀਨ ਬਣਾਈ ਹੈ। ਇਹ ਵੈਕਸੀਨ ਇੱਕ ਅਜਿਹੇ ਆਦਮੀ ਦੇ ਖੂਨ ਤੋਂ ਬਣਾਈ ਗਈ ਹੈ, ਜਿਸ ਨੇ 18 ਸਾਲ ਤੱਕ ਖ਼ੁਦ ਨੂੰ ਜ਼ਹਿਰੀਲੇ ਸੱਪਾਂ ਤੋਂ ਕਟਵਾਇਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਹ ਟੀਕਾ ਉਸ ਵਿਅਕਤੀ ਦੁਆਰਾ ਦਾਨ ਕੀਤੇ ਗਏ ਖੂਨ ਦੀ ਵਰਤੋਂ ਕਰਕੇ ਬਣਾਇਆ ਗਿਆ, ਜਿਸਨੇ ਵਾਰ-ਵਾਰ ਸੱਪ ਦੇ ਕੱਟਣ ਕਾਰਨ ਸੱਪ ਦੇ ਜ਼ਹਿਰ ਪ੍ਰਤੀ ਹਾਈਪਰ ਇਮਿਊਨਿਟੀ ਵਿਕਸਤ ਕਰ ਲਈ ਹੈ।
ਟਿਮ ਫ੍ਰਾਈਡੇ ਨਾਮ ਦੇ ਇੱਕ ਅਮਰੀਕੀ ਵਿਅਕਤੀ ਨੇ ਖ਼ੁਦ ਨੂੰ ਸੈਂਕੜੇ ਵਾਰ ਜ਼ਹਿਰੀਲੇ ਸੱਪਾਂ ਤੋਂ ਡੰਗ ਮਰਵਾਇਆ ਹੈ। ਵਿਗਿਆਨੀ ਹੁਣ ਉਸ ਦੇ ਖੂਨ ਦੇ ਨਮੂਨੇ ਲੈ ਕੇ ਐਂਟੀਵੇਨਮ (ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਵਾਲੀ ਦਵਾਈ) ਬਣਾ ਰਹੇ ਹਨ। ਲੋਕਾਂ ਨੂੰ ਸੱਪ ਦੇ ਡੰਗ ਤੋਂ ਕਿਵੇਂ ਬਚਾਉਣਾ ਹੈ, ਇਸ ਬਾਰੇ ਉਤਸੁਕਤਾ ਵਿੱਚ ਫ੍ਰਾਈਡੇ ਨੇ ਆਪਣੇ ਆਪ ਨੂੰ ਸੱਪ ਦੇ ਜ਼ਹਿਰ ਦੀਆਂ ਛੋਟੀਆਂ ਖੁਰਾਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਖੁਰਾਕ ਵਧਾ ਕੇ ਉਸਨੇ ਆਪਣੇ ਸਰੀਰ ਵਿੱਚ ਜ਼ਹਿਰ ਨੂੰ ਸਹਿਣ ਕਰਨ ਦੀ ਸਮਰੱਥਾ ਵਿਕਸਤ ਕੀਤੀ ਅਤੇ ਫਿਰ ਉਸਨੂੰ ਸੱਪਾਂ ਤੋਂ ਡੰਗ ਮਰਵਾਉਣੇ ਸ਼ੁਰੂ ਕਰ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਚੀਨੀ ਵਿਗਿਆਨੀਆਂ ਦਾ ਕਮਾਲ, ਵਿਕਸਿਤ ਕੀਤੀ "ਈ-ਸਕਿਨ''
ਜਰਨਲ ਸੈੱਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇੱਕ ਨਵਾਂ ਵਿਕਸਤ ਐਂਟੀਵੇਨਮ ਚੂਹਿਆਂ ਨੂੰ ਬਲੈਕ ਮਾਂਬਾ, ਕਿੰਗ ਕੋਬਰਾ ਅਤੇ ਟਾਈਗਰ ਸੱਪਾਂ ਦੇ ਜ਼ਹਿਰ ਤੋਂ ਬਚਾ ਸਕਦਾ ਹੈ। ਜਰਨਲ ਨੇ ਰਿਪੋਰਟ ਦਿੱਤੀ ਕਿ ਫ੍ਰਾਈਡੇ ਦੇ ਖੂਨ ਵਿੱਚ ਦੋ ਐਂਟੀਬਾਡੀਜ਼ ਪਾਏ ਗਏ ਹਨ ਜੋ ਬਹੁਤ ਸਾਰੇ ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਦੇ ਹਨ। ਹਾਲਾਂਕਿ ਮਨੁੱਖਾਂ 'ਤੇ ਇਸ ਦਾ ਪ੍ਰੀਖਣ ਹੋਣਾ ਬਾਕੀ ਹੈ। ਇਸ ਦਾ ਟੀਚਾ ਅਜਿਹਾ ਇਲਾਜ ਬਣਾਉਣਾ ਹੈ ਜੋ ਕਈ ਸੱਪਾਂ ਦੇ ਜ਼ਹਿਰ 'ਤੇ ਕੰਮ ਕਰੇ। ਇਹ ਖੋਜ ਮੁੱਢਲੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ ਹਰ ਸਾਲ ਲਗਭਗ 81,000 ਤੋਂ 138,000 ਲੋਕ ਸੱਪ ਦੇ ਕੱਟਣ ਨਾਲ ਮਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਹੁੰਦੇ ਹਨ।
2017 ਵਿੱਚ ਇਮਯੂਨੋਲੋਜਿਸਟ ਜੈਕਬ ਗਲੈਨਵਿਲ ਨੇ ਮੀਡੀਆ ਰਿਪੋਰਟਾਂ ਤੋਂ ਟਿਮ ਬਾਰੇ ਜਾਣਿਆ। ਉਸ ਨੇ ਟਿਮ ਤੋਂ ਆਪਣੇ ਖੂਨ ਦੀ ਜਾਂਚ ਕਰਨ ਦੀ ਇਜਾਜ਼ਤ ਮੰਗੀ, ਜਿਸ ਨੂੰ ਟਿਮ ਨੇ ਸਵੀਕਾਰ ਕਰ ਲਿਆ। ਟਿਮ ਨੇ ਗਲੈਨਵਿਲ ਅਤੇ ਉਸਦੀ ਟੀਮ ਨੂੰ 40 ਮਿਲੀਲੀਟਰ ਖੂਨ ਦਾ ਨਮੂਨਾ ਦਿੱਤਾ। ਅੱਠ ਸਾਲਾਂ ਦੀ ਖੋਜ ਤੋਂ ਬਾਅਦ ਗਲੈਨਵਿਲ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਕਵਾਂਗ ਨੇ ਇਸ ਐਂਟੀਵੇਨਮ ਬਾਰੇ ਜਾਣਕਾਰੀ ਜਨਤਕ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਬੌਖਲਾਹਟ 'ਚ ਗੁਆਂਢੀ ਦੇਸ਼, ਹੁਣ ਪਾਕਿਸਤਾਨ ਨੇ ਭਾਰਤ ਵਿਰੁੱਧ ਲਿਆ ਇਹ ਫ਼ੈਸਲਾ
NEXT STORY