ਸਾਈਬੇਰੀਆ- ਸਾਈਬੇਰੀਆ ਦੁਨੀਆ ਦੇ ਸਭ ਤੋਂ ਠੰਡੇ ਇਲਾਕਿਆਂ ਵਿਚੋਂ ਇਕ ਹੈ ਪਰ ਇਸ ਸਾਲ ਉੱਥੇ ਰਿਕਾਰਡ ਤੋੜ ਗਰਮੀ ਪਈ ਹੈ। ਗਰਮੀ ਦੀ ਇਹ ਲਹਿਰ ਜਲਵਾਯੂ ਪਰਿਵਰਤਨ ਦੇ ਮੌਸਮ 'ਤੇ ਪੈ ਰਹੇ ਖਤਰਨਾਕ ਅਸਰ ਨੂੰ ਸਾਫ-ਸਾਫ ਦਿਖਾ ਰਹੀ ਹੈ। ਹਾਲਤ ਇਹ ਹੋ ਗਿਆ ਹੈ ਕਿ ਸਾਈਬੇਰੀਆ ਵਿਚ ਗਰਮੀ ਵਿਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਸਾਈਬੇਰੀਆ ਵਿਚ ਹੁਣ ਤੱਕ 600 ਗੁਣਾ ਗਰਮੀ ਵੱਧ ਗਈ ਹੈ।
ਇਕ ਤਾਜ਼ਾ ਸੋਧ ਵਿਚ ਪਾਇਆ ਗਿਆ ਹੈ ਕਿ ਗ੍ਰੀਨ ਹਾਊਸ ਪ੍ਰਭਾਵ ਕਾਰਨ ਸਾਈਬੇਰੀਆ ਵਿਚ ਗਰਮੀ ਦੀ ਸੰਭਾਵਨਾ ਘੱਟ ਤੋਂ ਘੱਟ 600 ਗੁਣਾ ਤਕ ਵੱਧ ਗਈ ਹੈ। ਰਿਸਰਚਰਾਂ ਦੀ ਟੀਮ ਨੇ ਜਨਵਰੀ ਤੋਂ ਜੂਨ 2020 ਤੱਕ ਸਾਈਬੇਰੀਆ ਦੇ ਮੌਸਮ ਦਾ ਡਾਟਾ ਜਮ੍ਹਾ ਕੀਤਾ। ਉਨ੍ਹਾਂ ਪਾਇਆ ਕਿ ਇਸ ਦੌਰਾਨ ਇਕ ਦਿਨ ਅਜਿਹਾ ਵੀ ਸੀ ਜਦ ਤਾਪਮਾਨ ਰਿਕਾਰਡ 38 ਡਿਗਰੀ ਸੈਲਸੀਅਸ ਪੁੱਜ ਗਿਆ। ਸਾਈਬੇਰੀਆ ਵਿਚ ਆਮ ਤੌਰ 'ਤੇ ਸਾਲ ਦਾ ਵੱਧ ਤੋਂ ਵੱਧ ਤਾਪਮਾਨ 10 ਤੋਂ 17 ਡਿਗਰੀ ਦੇ ਵਿਚਕਾਰ ਹੀ ਪੁੱਜ ਪਾਉਂਦਾ ਹੈ।
70 ਮਾਡਲਾਂ ਦਾ ਕੀਤਾ ਇਸਤੇਮਾਲ-
ਬ੍ਰਿਟੇਨ, ਰੂਸ, ਫਰਾਂਸ, ਨੀਦਰਲੈਂਡ, ਜਰਮਨੀ ਤੇ ਸਵਿਟਜ਼ਰਲੈਂਡ ਦੇ ਵਿਗਿਆਨੀਆਂ ਨੇ 70 ਵੱਖ-ਵੱਖ ਮਾਡਲਾਂ ਦੀ ਵਰਤੋਂ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਕੋਲਾ, ਤੇਲ ਅਤੇ ਗੈਸ ਬਾਲਣ ਵਰਗੀਆਂ ਇਨਸਾਨੀ ਗਤੀਵਿਧੀਆਂ ਨਾ ਹੁੰਦੀਆਂ ਤਾਂ ਕੀ ਗਲੋਬਲ ਵਾਰਮਿੰਗ ਦਾ ਇੰਨਾ ਬੁਰਾ ਪ੍ਰਭਾਵ ਪੈ ਸਕਦਾ ਸੀ।
ਇਸ ਸੋਧ ਦੇ ਮੁਖੀ ਲੇਖਕ ਅਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੇ ਵਿਗਿਆਨਕ ਐਂਡਰੀਊ ਸਿਆਵਰੇਲਾ ਦਾ ਕਹਿਣਾ ਹੈ ਕਿ ਅਜਿਹਾ ਇਨਸਾਨੀ ਦਖਲ ਬਿਨਾਂ ਨਹੀਂ ਹੋਇਆ ਹੁੰਦਾ।
ਕਈ ਤਰ੍ਹਾਂ ਦੇ ਵਾਇਰਸ ਨੂੰ ਖਤਮ ਕਰਨ 'ਚ ਫਾਇਦੇਮੰਦ ਹੈ ਹਲਦੀ
NEXT STORY