ਟੋਕੀਓ (ਇੰਟ.)- ਜਾਪਾਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਅਹੁਦਾ ਸੰਭਾਲਦੇ ਹੀ ਇਕ ਅਜਿਹਾ ਕਦਮ ਚੁੱਕਿਆ ਹੈ ਜੋ ਦੁਨੀਆਭਰ ਦੇ ਨੇਤਾਵਾਂ ਲਈ ਮਿਸਾਲ ਬਣ ਸਕਦਾ ਹੈ। ਉਨ੍ਹਾਂ ਨੇ ਆਪਣੀ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਤਨਖ਼ਾਹ ’ਚ ਕਟੌਤੀ ਦਾ ਪ੍ਰਸਤਾਵ ਸੰਸਦ ’ਚ ਲਿਆਉਣ ਦਾ ਐਲਾਨ ਕੀਤਾ ਹੈ। ਜਾਪਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਮੁੱਦੇ ’ਤੇ ਮੰਗਲਵਾਰ ਨੂੰ ਮੰਤਰੀਆਂ ਦੀ ਬੈਠਕ ’ਚ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
ਇਸ ਪ੍ਰਸਤਾਵ ਤਹਿਤ ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਸੰਸਦ ਮੈਂਬਰਾਂ ਤੋਂ ਤਨਖ਼ਾਹ ਤੋਂ ਇਲਾਵਾ ਮਿਲਣ ਵਾਲੇ ਵਾਧੂ ਭੱਤਿਆਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਜਾਵੇਗਾ।ਜਾਪਾਨ ਟਾਈਮਜ਼ ਅਨੁਸਾਰ ਇਸ ਵੇਲੇ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 1.294 ਮਿਲੀਅਨ ਯੇਨ ਤਨਖ਼ਾਹ ਮਿਲਦੀ ਹੈ, ਜਦਕਿ ਪ੍ਰਧਾਨ ਮੰਤਰੀ ਨੂੰ ਵਾਧੂ 1.152 ਮਿਲੀਅਨ ਯੇਨ ਅਤੇ ਕੈਬਨਿਟ ਮੰਤਰੀਆਂ ਨੂੰ 4,89,000 ਯੇਨ ਦਾ ਭੱਤਾ ਪ੍ਰਾਪਤ ਹੁੰਦਾ ਹੈ।
ਇਹ ਵੀ ਪੜ੍ਹੋ: 70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ
ਹਾਲਾਂਕਿ ਮੌਜੂਦਾ ਖ਼ਰਚ-ਕਮੀ ਉਪਾਵਾਂ ਤਹਿਤ ਪ੍ਰਧਾਨ ਮੰਤਰੀ 30 ਫੀਸਦੀ ਅਤੇ ਮੰਤਰੀ 20 ਫੀਸਦੀ ਰਾਸ਼ੀ ਵਾਪਸ ਕਰਦੇ ਹਨ, ਜਿਸ ਨਾਲ ਉਨ੍ਹਾਂ ਹਾਂ ਪ੍ਰਭਾਵੀ ਭੱਤੇ ਕ੍ਰਮਵਾਰ 3,90,000 ਯੇਨ ਅਤੇ 1,10,000 ਯੇਨ ਰਹਿ ਜਾਂਦੇ ਹਨ। ਇਸ ਤਨਖ਼ਾਹ ਕਟੌਤੀ ਯੋਜਨਾ ਨੂੰ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਨਵੇਂ ਸਹਿਯੋਗੀ ਜਾਪਾਨ ਇਨੋਵੇਸ਼ਨ ਪਾਰਟੀ (ਜੇ. ਆਈ. ਪੀ.) ਦਾ ਪੂਰਾ ਸਮਰਥਨ ਮਿਲਿਆ ਹੈ, ਜੋ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰ ਘਟਾਉਣ ਦੀ ਵਕਾਲਤ ਵੀ ਕਰਦੀ ਹੈ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ ਵੱਲੋਂ ਕਣਕ ਦੀ ਸਪਲਾਈ 'ਤੇ ਪਾਬੰਦੀ, ਇਨ੍ਹਾਂ 2 ਵੱਡੇ ਸ਼ਹਿਰਾਂ 'ਤੇ ਮੰਡਰਾਇਆ ਆਟੇ ਦਾ ਸੰਕਟ
ਹੋਰ ਸਖ਼ਤ ਹੋਣ ਜਾ ਰਹੇ UK ਦੇ ਇਮੀਗ੍ਰੇਸ਼ਨ ਨਿਯਮ ! 'ਡੈਨਮਾਰਕ ਮਾਡਲ' ਅਪਣਾਉਣ ਦੀ ਚੱਲ ਰਹੀ ਤਿਆਰੀ
NEXT STORY