ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਾਲ 2019-20 'ਚ ਪੁਲਸ ਦੁਆਰਾ ਘਰੇਲੂ ਸ਼ੋਸ਼ਣ ਅਤੇ ਬਦਸਲੂਕੀ ਦੀਆਂ ਤਕਰੀਬਨ 63,000 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਘਰੇਲੂ ਅੱਤਿਆਚਾਰ ਦੀਆਂ ਕੁੱਲ 62,907 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਉਸ ਤੋਂ ਪਿਛਲੇ ਸਾਲ ਨਾਲੋਂ ਚਾਰ ਫੀਸਦੀ ਵੱਧ ਹਨ।
ਸਕਾਟਲੈਂਡ ਦੀ ਸਰਕਾਰ ਅਨੁਸਾਰ ਘਰੇਲੂ ਸ਼ੋਸ਼ਣ ਦੇ ਮੱਦੇਨਜ਼ਰ ਨਵੇਂ ਕਾਨੂੰਨਾਂ ਦੀ ਜਾਗਰੂਕਤਾ ਮੁਹਿੰਮ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸ਼ੋਸ਼ਣ ਵਿਰੁੱਧ ਘਰੇਲੂ ਦੁਰਵਿਵਹਾਰ (ਸਕਾਟਲੈਂਡ) ਐਕਟ 2018, 1 ਅਪ੍ਰੈਲ, 2019 ਨੂੰ ਹੋਂਦ ਵਿੱਚ ਆਇਆ ਸੀ ਜੋ ਜ਼ਬਰਦਸਤ ਅਤੇ ਬੁਰੇ ਵਿਵਹਾਰ ਨੂੰ ਅਪਰਾਧਿਕ ਬਣਾਉਂਦਾ ਹੈ। ਸਕਾਟਲੈਂਡ ਪ੍ਰਸ਼ਾਸਨ ਦੁਆਰਾ ਦਰਜ ਕੀਤੀਆਂ ਘਰੇਲੂ ਬਦਸਲੂਕੀ ਦੀਆਂ ਘਟਨਾਵਾਂ ਵਿਚੋਂ ਕੁੱਲ 82% ਮਰਦ ਅਪਰਾਧੀ ਅਤੇ ਇੱਕ ਔਰਤ ਪੀੜਤ ਹੈ ਜਦਕਿ 15% ਔਰਤਾਂ ਅਪਰਾਧੀ ਅਤੇ ਮਰਦ ਪੀੜਤ ਸਨ, ਜਦੋਂ ਕਿ ਤਿੰਨ ਪ੍ਰਤੀਸ਼ਤ ਮਾਮਲੇ ਦੋਵਾਂ ਲਈ ਬਰਾਬਰ ਸਨ।
ਪੜ੍ਹੋ ਇਹ ਅਹਿਮ ਖਬਰ- ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਵਾਲੇ ਮੌਲਾਨਾ ਨੇ ਕਬੂਲਿਆ ਜ਼ੁਰਮ, ਕਿਹਾ-ਸ਼ਰਮਿੰਦਾ ਹਾਂ
26 ਤੋਂ 30 ਸਾਲ ਉਮਰ ਸਮੂਹ ਦੇ ਲੋਕਾਂ ਦੀ ਆਬਾਦੀ ਵਿੱਚ ਸਭ ਤੋਂ ਵੱਧ ਪੀੜਤ ਦਰ ਹੁੰਦੀ ਹੈ। ਰਿਪੋਰਟ ਅਨੁਸਾਰ ਹਫਤੇ ਦੇ ਦਿਨਾਂ ਨਾਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦੁਰਵਿਵਹਾਰ ਦੀਆਂ ਘਟਨਾਵਾਂ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਅਤੇ ਘਰੇਲੂ ਬਦਸਲੂਕੀ ਦੀਆਂ ਜ਼ਿਆਦਾਤਰ ਘਟਨਾਵਾਂ ਪੁਲਿਸ ਨੂੰ ਸੂਚਿਤ ਨਹੀਂ ਕੀਤੀਆਂ ਜਾਂਦੀਆਂ ਹਨ। ਇਸ ਦੇ ਇਲਾਵਾ ਨਵੇਂ ਕਾਨੂੰਨ ਤਹਿਤ ਇਸ ਅਪਰਾਧ ਲਈ 206 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। 2019-20 ਵਿੱਚ ਇਸ ਐਕਟ ਅਧੀਨ ਦੋਸ਼ੀ ਠਹਿਰਾਏ ਬਹੁਗਿਣਤੀ ਲੋਕਾਂ (61%) ਨੂੰ ਕਮਿਊਨਿਟੀ ਦੀ ਸਜਾ ਮਿਲੀ ਅਤੇ 19% ਨੂੰ ਇੱਕ ਸਾਲ ਕੈਦ ਦੀ ਸਜ਼ਾ ਮਿਲੀ।
ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਰੋਜ਼ਾਨਾ ਪ੍ਰਾਪਤ ਕਰ ਰਿਹੈ ਹਜ਼ਾਰਾਂ ਅਰਜ਼ੀਆਂ
NEXT STORY