ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਐਡਿਨਬਰਾ ਵਿਚ ਵਸਨੀਕਾਂ ਨੂੰ ਬਿਜਲੀ ਦੀ ਕਟੌਤੀ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਸੰਬੰਧੀ ਸ਼ਹਿਰ ਦੇ ਈ. ਐੱਚ. ਪੋਸਟ ਕੋਡ ਵਾਲੇ ਹਜ਼ਾਰਾਂ ਘਰਾਂ ਨੂੰ ਐਤਵਾਰ ਰਾਤ 9 ਵਜੇ ਦੇ ਕਰੀਬ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ।
ਐਡਿਨਬਰਾ ਵਿਚ ਲੱਗੇ ਬਿਜਲੀ ਦੇ ਕੱਟਾਂ ਬਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਬਿਜਲੀ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹੋਰ ਖੇਤਰਾਂ ਬਾਰੇ ਵੀ ਪੁੱਛਗਿੱਛ ਕੀਤੀ। ਈ. ਐੱਚ.ਪੋਸਟ ਕੋਡ ਵਾਲੇ ਕੁੱਝ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਘਰਾਂ ਨੇ ਲੰਮਾ ਸਮਾਂ ਬਿਜਲੀ ਕੱਟ ਦਾ ਸਾਹਮਣਾ ਕੀਤਾ ਜਦਕਿ ਕਈ ਘਰਾਂ ਦੀ ਬਿਜਲੀ ਕੁੱਝ ਮਿੰਟਾਂ ਵਿਚ ਹੀ ਵਾਪਸ ਆ ਗਈ ਸੀ।
ਇਸ ਦੇ ਇਲਾਵਾ ਸਕਾਟਿਸ਼ ਪਾਵਰ ਊਰਜਾ ਨੈਟਵਰਕ ਨੇ ਟਵੀਟ ਕਰਦਿਆਂ ਐਡਿਨਬਰਾ, ਲੋਥੀਅਨ ਆਦਿ ਦੇ ਪਾਵਰਕੱਟ ਤੋਂ ਜਾਣੂੰ ਹੋਣ ਦੇ ਬਾਅਦ ਇੰਜੀਨੀਅਰਾਂ ਵਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਜਾਣਕਾਰੀ ਦਿੱਤੀ। ਐਡਿਨਬਰਾ ਵਾਸੀਆਂ ਨੂੰ ਬਿਜਲੀ ਸੰਬੰਧੀ ਹੋਈ ਪ੍ਰੇਸ਼ਾਨੀ ਲਈ ਬਿਜਲੀ ਕੰਪਨੀ ਨੇ ਖੇਦ ਪ੍ਰਗਟ ਕੀਤਾ ਹੈ।
ਗਲਾਸਗੋ ਦੀਆਂ ਬੱਸ ਸੇਵਾਵਾਂ ਤੋਂ ਜ਼ਿਆਦਾਤਰ ਵਸਨੀਕ ਅਸੰਤੁਸ਼ਟ
NEXT STORY