ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਦੇ ਸਕੂਲੀ ਬੱਚਿਆਂ ਨੇ ਕਪਤਾਨ ਸਰ ਟੌਮ ਮੂਰ ਦੀ ਯਾਦ ’ਚ ਸੈਂਕੜੇ ਪੌਂਡ ਇਕੱਠੇ ਕਰ ਕੇ ਇਥੋਂ ਦੀਆਂ ਦੋ ਚੈਰਿਟੀ ਸੰਸਥਾਵਾਂ ਨੂੰ ਦਿੱਤੇ ਹਨ। ਗਲਾਸਗੋ ’ਚ ਈਸਟ ਐਂਡ ਦਿ ਹੈਗਿਲ ਪਾਰਕ ਅਤੇ ਸੇਂਟ ਡੇਨਿਸ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਟੌਮ ਮੂਰ ਲਈ 1200 ਪੌਂਡ ਤੱਕ ਦੀ ਰਾਸ਼ੀ ਇਕੱਠੀ ਕੀਤੀ। ਫਰਵਰੀ ’ਚ ਮੂਰ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਬੱਚਿਆਂ ਨੇ ਤਕਰੀਬਨ 100 ਦੇ ਕਰੀਬ ਕਾਰਜ ਪੂਰੇ ਕੀਤੇ ਅਤੇ ਪਿਛਲੇ ਹਫਤੇ ਵਿਦਿਆਰਥੀਆਂ ਨੇ ਜਮ੍ਹਾ ਰਾਸ਼ੀ ਦੇ ਚੈੱਕ ਵੰਡੇ।
ਇਹ ਵੀ ਪੜ੍ਹੋ : ‘ਕੋਰੋਨਾ’ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਨ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਆਈ ਸਾਹਮਣੇ
ਵੀਰਵਾਰ ਨੂੰ ਐਲੇਗਜ਼ੈਂਡਰਾ ਪਾਰਕ ਦੀ ਜੰਗੀ ਯਾਦਗਾਰ ਵਿਖੇ ਇੱਕ ਸਮਾਰੋਹ ’ਚ ਐਮੀ ਸਮਾਇਲੀ ਚੈਰਿਟੀ ਫਾਊਂਡੇਸ਼ਨ ਅਤੇ ਪੌਪੀ ਸਕਾਟਲੈਂਡ ਨੂੰ ਇਹ ਸਹਾਇਤਾ ਦਿੱਤੀ ਗਈ। ਸੇਂਟ ਡੇਨਿਸ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਲੂਈਸ ਮੈਕੀ ਨੇ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਹੈਗਿਲ ਪਾਰਕ ਦੀ ਮੁੱਖ ਅਧਿਆਪਕਾ ਪੌਲਾ ਗ੍ਰਾਂਟ ਨੇ ਵੀ ਇਸ ਨੂੰ ਸਰ ਕਪਤਾਨ ਟੌਮ ਦੇ ਸਨਮਾਨ ਲਈ ਇਹ ਇੱਕ ਢੁੱਕਵਾਂ ਤਰੀਕਾ ਦੱਸਿਆ ਹੈ। ਕਪਤਾਨ ਸਰ ਟੌਮ ਮੂਰ, ਜੋ ਸਾਬਕਾ ਬ੍ਰਿਟਿਸ਼ ਆਰਮੀ ਅਧਿਕਾਰੀ ਸਨ, ਨੇ ਪਿਛਲੇ ਸਾਲ ਐੱਨ. ਐੱਚ. ਐੱਸ. ਲਈ ਤਕਰੀਬਨ 40 ਮਿਲੀਅਨ ਪੌਂਡ ਇਕੱਠੇ ਕੀਤੇ ਸਨ।
ਪਾਕਿ ਦੇ ਪਹਿਲੇ ਰਾਸ਼ਟਰਪਤੀ ਦੇ ਬੇਟੇ ਹੁਮਾਯੂੰ ਮਿਰਜ਼ਾ ਦਾ ਦੇਹਾਂਤ, ਅਮਰੀਕਾ 'ਚ ਲਿਆ ਆਖਰੀ ਸਾਹ
NEXT STORY